ਰਾਜਾਸਾਂਸੀ, 5 ਸਤੰਬਰ (ਹਰਦੀਪ ਸਿੰਘ ਖੀਵਾ)-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਜਾਲਮ ਪਾਪੀ ਮੱਸੇ ਰੰਘੜ ਦਾ ਸਿਰ ਵੱਢਣ ਵਾਲੇ ਸਿੱਖ ਕੌਮ ਦੇ ਮਹਾਨ ਸੂਰਬੀਰ ਯੋਧੇ ਬਾਬਾ ਮਹਿਤਾਬ ਭੰਗੂ ਮੀਰਾਂਕੋਟ, ਬਾਬਾ ਸੁੱਖਾ ਸਿੰਘ ਮਾੜੀ ਕੰਬੋਕੀ ਤੇ ਬਾਂਹ ਫੜੀ ਦੀ ਲਾਜ ਰੱਖਣ ਤੇ ਧਰਮ ਨਿਭਾਉਣ ਵਾਲੇ ਸੂਰਮੇ ਨੰਬਰਦਾਰ ਬਾਬਾ ਨੱਥਾ ਖਹਿਰਾ ਸਮੇਤ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਦੋ ਰੋਜ਼ਾ ਧਾਰਮਿਕ ਸ਼ਹੀਦੀ ਜੋੜ ਮੇਲਾ ਇਤਿਹਾਸਕ ਗੁਰਦੁਆਰਾ ਮਲਾ ਸਾਹਿਬ ਮੀਰਾਂਕੋਟ ਵਿਖੇ ਆਰੰਭ ਹੋਇਆ | ਉਕਤ ਗੁਰਦੁਆਰਾ ਸਾਹਿਬ ਵਿਖੇ 1 ਸਤੰਬਰ ਤੋਂ ਲੋਕਲ ਕਮੇਟੀ ਦੇ ਸਮੂਹ ਸੇਵਾਦਾਰਾਂ ਇਲਾਕੇ ਦੀਆਂ ਸੰਗਤਾਂ ਤੇ ਪਿੰਡ ਦੇ ਐੱਨ. ਆਰ. ਆਈ. ਨੌਜਵਾਨਾਂ ਦੇ ਸਾਂਝੇ ਸਹਿਯੋਗ ਨਾਲ ਆਰੰਭ ਹੋਏ ਸਮਾਗਮ ਵਿਚ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਦੇ ਭੋਗ ਪਾਏ ਗਏ ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਪਾਠ ਨਾਲ ਖੁੱਲੇ ਪੰਡਾਲ ਵਿਚ ਦੀਵਾਨ ਸਜਾਏ ਗਏ | ਸੱਜੇ ਹੋਏ ਦੀਵਾਨਾਂ ਵਿਚ ਸਿੱਖ ਕੌਮ ਦੇ ਮਹਾਨ ਕਥਾਵਾਚਕ, ਰਾਗੀਆਂ, ਢਾਡੀਆਂ ਤੇ ਕਵੀਸ਼ਰਾਂ 'ਚ ਭਾਈ ਜਗਜੀਤ ਸਿੰਘ ਹਜ਼ੂਰੀ ਰਾਗੀ, ਗਿਆਨੀ ਗੁਰਲਾਲ ਸਿੰਘ, ਢਾਡੀ ਜਥਾ ਗਿਆਨੀ ਗੁਰਭੇਜ ਸਿੰਘ ਚਵਿੰਡਾ, ਕਵੀਸ਼ਰ ਗਿਆਨੀ ਸੰਦੀਪ ਸਿੰਘ ਮਹਿਮਾ, ਢਾਡੀ ਜਥਾ ਗਿਆਨੀ ਮਿਲਖੀ ਸਿੰਘ ਮੌਜੀ, ਕਵੀਸ਼ਰੀ ਕਸ਼ਮੀਰ ਸਿੰਘ ਰਡਾਲਾ ਆਦਿ ਦੇ ਜਥਿਆਂ ਵਲੋਂ ਸ਼ਹੀਦੀ ਵਾਰਾਂ, ਕਥਾ ਕੀਰਤਨ ਤੇ ਗੁਰੂ ਜੱਸ ਗਾਅ ਕੇ ਸੰਗਤਾਂ ਨੂੰ ਨਿਹਾਲ ਕਰਦਿਆਂ ਖੰਡੇ ਬਾਟੇ ਦਾ ਅੰਮਿ੍ਤ ਛਕ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਕਮੇਟੀ ਸੇਵਾਦਾਰਾਂ 'ਚ ਕੇਵਲ ਸਿੰਘ ਹੇਰ, ਲਖਵਿੰਦਰ ਸਿੰਘ ਭੰਗੂ ਸਰਪੰਚ ਮੀਰਾਂਕੋਟ ਖੁਰਦ, ਬਲਗੇਰ ਸਿੰਘ ਭੰਗੂ, ਗੁਰਮੁਖ ਸਿੰਘ ਮੀਰਾਂਕੋਟ, ਸੁਖਜਿੰਦਰ ਸਿੰਘ ਢਿੱਲੋਂ, ਦਵਿੰਦਰ ਸਿੰਘ ਹੇਰ, ਪਲਵਿੰਦਰ ਸਿੰਘ ਮੰਗਾ, ਗੁਰਨਾਮ ਸਿੰਘ ਭੰਗੂ, ਜਥੇ: ਜਗਬੀਰ ਸਿੰਘ, ਟਹਿਲ ਸਿੰਘ ਭੰਗੂ, ਪਲਵਿੰਦਰ ਸਿੰਘ ਹੇਰ, ਗੁਰਮੀਤ ਸਿੰਘ ਭੰਗੂ, ਮੁੱਖ ਗ੍ਰੰਥੀ ਭਾਈ ਕਸ਼ਮੀਰ ਸਿੰਘ, ਸੰਤੋਖ ਸਿੰਘ ਤੋਂ ਇਲਾਵਾ ਸਾਬਕਾ ਵਿਧਾਇਕ ਅਜੈਪਾਲ ਸਿੰਘ ਮੀਰਾਂਕੋਟ, ਸਾਬਕਾ ਕੌਂਸਲਰ ਬਲਜਿੰਦਰ ਸਿੰਘ ਮੀਰਾਂਕੋਟ, ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਭਗਵੰਤ ਸਿੰਘ ਮੀਰਾਂਕੋਟ, ਸਰਪੰਚ ਜਸਪਾਲ ਸਿੰਘ ਮੀਰਾਂਕੋਟ ਕਲਾਂ, ਸਾਬਕਾ ਸਰਪੰਚ ਤਜਿੰਦਰ ਸੇਠ, ਵੈਦ ਜਗਤਾਰ ਸਿੰਘ ਮੀਰਾਂਕੋਟ, ਵੈਦ ਰਾਜਪਾਲ ਸਿੰਘ ਮੀਰਾਂਕੋਟ, ਸਰਪੰਚ ਕੁਲਦੀਪ ਸਿੰਘ ਮੀਰਾਂਕੋਟ ਖੁਰਦ, ਸਰਪੰਚ ਬਲਗੇਰ ਸਿੰਘ ਬਾਬਾ ਟਹਿਲ ਸਿੰਘ ਨਗਰ, ਐਡਵੋਕੇਟ ਸ਼ਿਸਪਾਲ ਸਿੰਘ ਸਾਬਕਾ ਸਰਪੰਚ ਮੀਰਾਂਕੋਟ, ਜਸਵਿੰਦਰ ਸਿੰਘ ਬਾਦਲ, ਗੁਰਮੀਤ ਸਿੰਘ ਮੀਤਾ ਮੀਰਾਂਕੋਟ, ਸਾਬਕਾ ਸਰਪੰਚ ਸਤਨਾਮ ਸਿੰਘ ਮੀਰਾਂਕੋਟ ਕਲਾਂ, ਪ੍ਰਧਾਨ ਕਸ਼ਮੀਰ ਸਿੰਘ ਮੀਰਾਂਕੋਟ, ਨੰਬਰਦਾਰ ਗੁਰਮੁਖ ਸਿੰਘ, ਮੀਰਾਂਕੋਟ, ਲਖਵਿੰਦਰ ਸਿੰਘ ਫੌਜੀ ਪੰਚ ਬਾਬਾ ਟਹਿਲ ਸਿੰਘ ਨਗਰ, ਰਵਿੰਦਰ ਸਿੰਘ ਪੰਚ, ਹਰਜੀਤ ਸਿੰਘ ਮਾਸਟਰ, ਸੁਰਜੀਤ ਸਿੰਘ ਪੰਚ, ਕੁਲਵੰਤ ਸਿੰਘ ਮੀਰਾਂਕੋਟ, ਹਰਜਿੰਦਰ ਸਿੰਘ ਹੇਰ, ਜੋਗਿੰਦਰ ਸਿੰਘ ਮੀਰਾਂਕੋਟ, ਸਾਬਕਾ ਸਰਪੰਚ ਦਾਰਾ ਸਿੰਘ ਮੀਰਾਂਕੋਟ, ਮਨਜਿੰਦਰ ਸਿੰਘ ਮੀਰਾਂਕੋਟ ਪੁੱਤਰ ਜਥੇ: ਰਘਬੀਰ ਸਿੰਘ, ਨੰਬਰਦਾਰ ਸੁਖਜੀਤ ਸਿੰਘ, ਪੰਚ ਹਰਪਾਲ ਸਿੰਘ ਮੀਰਾਂਕੋਟ, ਮਨਜੀਤ ਸਿੰਘ ਮੀਰਾਂਕੋਟ, ਪੰਚ ਲਖਵਿੰਦਰ ਸਿੰਘ ਮੀਰਾਂਕੋਟ, ਪੰਚ ਬਚਿੱਤਰ ਸਿੰਘ, ਪੰਚ ਦਿਲਬਾਗ ਸਿੰਘ ਮੀਰਾਂਕੋਟ, ਪੰਚ ਗੁਰਜੀਤ ਸਿੰਘ, ਪੰਚ ਰਸ਼ਪਾਲ ਸਿੰਘ, ਬਚ ਸਾਬੂ ਸ਼ਰਮਾ, ਪੰਚ ਵਬਲਜੀਤ ਸਿੰਘ ਮੀਰਾਂਕੋਟ ਸਮੇੇਤ ਸੈਂਕੜਿਆਂ ਦੀ ਤਾਦਾਦ ਵਿੱਚ ਸੰਗਤਾਂ ਵੱਲੋਂ ਹਾਜ਼ਰੀ ਭਰੀ ਗਈ | ਪੁੱਜੀਆਂ ਸੰਗਤਾਂ ਦਾ ਧੰਨਵਾਦ ਸਟੇਜ ਸੈਕਟਰੀ ਦੀ ਭੂਮਿਕਾ ਗੁਰਮੁੱਖ ਸਿੰਘ ਮੀਰਾਂਕੋਟ ਵਲੋਂ ਨਿਭਾਈ ਗਈ |