ਅੰਮਿ੍ਤਸਰ, 5 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਲੋਕ ਭਲਾਈ ਮੰਚ ਪੰਜਾਬ ਦੀ ਮੀਟਿੰਗ ਬਲਦੇਵ ਸਿੰਘ ਦੀ ਪ੍ਰਧਾਨਗੀ ਹੇਠ ਕੱਚੀ ਮਿੱਟੀ ਰੋਡ ਏਕਤਾ ਨਗਰ ਢੱਪਈ ਵਿਖੇ ਮੰਚ ਦੇ ਮੁੱਖ ਦਫਤਰ ਵਿਖੇ ਹੋਈ | ਇਸ ਇਕੱਤਰਤਾ 'ਚ ਬਲਬੀਰ ਸਿੰਘ ਝਾਮਕਾ ਸੂਬਾਈ ਪ੍ਰਧਾਨ, ਮਾਸਟਰ ਸੁਖਦੇਵ ਸਿੰਘ, ਕੁਲਦੀਪ ਸਿੰਘ ਦਸਮੇਸ਼ ਨਗਰ, ਕਸ਼ਮੀਰ ਸਿੰਘ ਢੱਪਈ ਤੇ ਬਿਹਾਰੀ ਲਾਲ ਭਾਰਤੀ ਆਦਿ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਗੱਦੀ ਦਿਵਸ, ਸ਼੍ਰੋਮਣੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 364ਵੇਂ ਪ੍ਰਕਾਸ਼ ਪੁਰਬ ਅਤੇ ਅਧਿਆਪਕ ਦਿਵਸ ਦੇ ਸੰਬੰਧ 'ਚ ਆਪਣੇ ਵਿਚਾਰ ਪੇਸ਼ ਕੀਤੇ | ਮੰਚ ਦੇ ਆਗੂਆਂ ਨੇ ਇਸ ਮਹਾਨ ਦਿਨ ਤੇ ਪ੍ਰਣ ਕੀਤਾ ਕਿ ਉਹ ਆਪਣੀ ਵਿੱਤ ਅਨੁਸਾਰ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡਣਗੇ | ਇਸ ਸਮੇਂ ਉਪਰੋਕਤ ਤੋਂ ਇਲਾਵਾ ਤੀਰਥ ਰਾਮ, ਵਰਿਆਮ ਚੰਦ, ਕਿਸਾਨ ਲਾਲ, ਅਮਰੀਕ ਸਿੰਘ, ਜੀਤ ਲਾਲ, ਲਵ ਢਪਈ, ਅਮਰੀਕ ਸਿੰਘ ਗਿੱਲ, ਬਲਦੇਵ ਸਿੰਘ, ਅਰਸ਼ਦੀਪ ਸਿੰਘ, ਕੌਮਲ ਪ੍ਰੀਤ ਕੌਰ, ਪੂਜਾ, ਮਨੀਸ਼ ਕੁਮਾਰ, ਅਮਨਦੀਪ ਸਿੰਘ ਤੇ ਜਗਦੀਸ਼ ਚੰਦਰ ਪ੍ਰੇਮ ਨਗਰ ਆਦਿ ਹਾਜ਼ਰ ਸਨ |