ਅੰਮਿ੍ਤਸਰ, 5 ਸਤੰਬਰ (ਸੁਰਿੰਦਰ ਕੋਛੜ)-ਪੰਜਾਬ ਪ੍ਰਦੇਸ਼ ਵਪਾਰ ਮੰਡਲ ਅੰਮਿ੍ਤਸਰ ਇਕਾਈ ਦੇ ਇਕ ਵਫ਼ਦ ਨੇ ਪ੍ਰਧਾਨ ਸੁਰਿੰਦਰ ਦੁੱਗਲ, ਜਨਰਲ ਸਕੱਤਰ ਰਾਕੇਸ਼ ਠੁਕਰਾਲ, ਬਲਬੀਰ ਭਸੀਨ, ਖ਼ਜ਼ਾਨਚੀ ਰਵੀ ਅਰੋੜਾ ਦੀ ਅਗਵਾਈ 'ਚ ਏ. ਸੀ. ਐੱਸ. ਟੀ. ਮੈਡਮ ਪ੍ਰਗਤੀ ਸੇਠੀ ਨਾਲ ਉਨ੍ਹਾਂ ਦੇ ਦਫ਼ਤਰ 'ਚ ਮੁਲਾਕਾਤ ਕੀਤੀ | ਇਸ ਮੌਕੇ 'ਆਪ' ਦੇ ਟਰੇਡ ਪ੍ਰਧਾਨ ਗੁਰਪ੍ਰੀਤ ਕਟਾਰੀਆ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਸੁਰਿੰਦਰ ਦੁੱਗਲ ਅਤੇ ਹੋਰ ਵਪਾਰੀਆਂ ਨੇ ਵਿਭਾਗ ਵਲੋਂ ਹਰ ਮਹੀਨੇ ਕੀਤੇ ਜਾ ਰਹੇ ਜੀ. ਐੱਸ. ਟੀ. ਜਾਂਚ ਅਤੇ ਸਰਵੇਖਣਾਂ ਦਾ ਗੰਭੀਰ ਨੋਟਿਸ ਲਿਆ | ਉਨ੍ਹਾਂ ਨੇ ਕਿਹਾ ਕਿ ਇਸ ਸਾਲ ਪਹਿਲਾਂ ਆਪ੍ਰੇਸ਼ਨ ਸੰਧੂਰ ਅਤੇ ਹੁਣ ਹੜ੍ਹਾਂ ਕਾਰਨ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ ਅਤੇ ਮੰਦੀ ਦਾ ਦੌਰ ਹੈ | ਇਨ੍ਹਾਂ ਜਾਂਚਾਂ ਕਾਰਨ ਵਪਾਰੀਆਂ 'ਚ ਘਬਰਾਹਟ ਹੈ | ਵਪਾਰੀਆਂ ਨੇ ਮੈਡਮ ਪ੍ਰਗਤੀ ਸੇਠੀ ਨੂੰ ਭਰੋਸਾ ਦਿੱਤਾ ਕਿ ਜਿਹੜੇ ਵਪਾਰੀ ਜੀ. ਐੱਸ. ਟੀ. ਨਾਲ ਰਜਿਸਟਰਡ ਨਹੀਂ ਹਨ, ਉਹ ਜਲਦੀ ਇਹ ਕਾਰਵਾਈ ਮੁਕੰਮਲ ਕਰਨਗੇ | ਬੈਠਕ 'ਚ ਗੁਰਪ੍ਰੀਤ ਕਟਾਰੀਆ, ਰਣਜੀਤ ਨਾਗਪਾਲ, ਸੁਨੀਲ ਚੋਪੜਾ, ਰਮਿੰਦਰ ਸੇਠੀ, ਸ਼ਿਵ ਕੁਮਾਰ, ਚੰਦਰ ਮੋਹਨ, ਵਿਨੋਦ ਮਹਾਜਨ, ਪਵਨ ਮਹਾਜਨ, ਸਮੀਰ ਅਰੋੜਾ, ਗੌਰਵ ਭੱਲਾ, ਪਿ੍ੰਸ, ਸਾਹਿਲ, ਦੀਪਕ ਮਹਿਰਾ ਵੀ ਹਾਜ਼ਰ ਸਨ |