ਅੰਮਿ੍ਤਸਰ, 5 ਸਤੰਬਰ (ਹਰਮਿੰਦਰ ਸਿੰਘ)-ਨਗਰ ਨਿਗਮ ਅੰਮਿ੍ਤਸਰ ਵਲੋਂ 22 ਅਕਤੂਬਰ ਨੂੰ ਕੰਮ ਛੱਡ ਕੇ ਜਾ ਰਹੀ ਸਫਾਈ ਵਾਲੀ ਆਵਾਰਡਾ ਕੰਪਨੀ ਨੂੰ 10.92 ਕਰੋੜ ਰੁਪਏ ਵਸੂਲੀ ਦਾ ਨੋਟਿਸ ਕੱਢਿਆ ਗਿਆ ਹੈ | ਜਿਸ ਵਿਚ 5.99 ਕਰੋੜ ਰੁਪਏ ਮਸ਼ੀਨਰੀ 1.17 ਕਰੋੜ ਪੇ ਇਕ ਸਾਲ 'ਚ ਕੰਪਨੀ ਨੂੰ ਕੀਤੇ ਗਏ ਜੁਰਮਾਨੇ ਤੋਂ ਇਲਾਵਾ ਜੀਐਸਟੀ ਅਤੇ ਗਰਾਂਟ ਦੇ ਪੈਸੇ ਸ਼ਾਮਿਲ ਹਨ | ਉਕਤ ਕੰਪਨੀ ਨਾਲ ਕੀਤੇ ਗਏ ਇਕਰਾਰਨਾਮੇ ਮੁਤਾਬਕ ਇਸ ਕੰਪਨੀ ਨੇ 2041 ਤੱਕ ਕੰਮ ਕਰਨਾ ਸੀ ਪਰ ਇਸ ਸਮੇਂ ਤੋਂ ਪਹਿਲਾਂ ਹੀ ਕੰਪਨੀ ਕੰਮ ਛੱਡ ਕੇ ਜਾ ਰਹੀ ਹੈ | ਕੰਪਨੀ ਦੇ ਮਸ਼ੀਨਰੀ ਦੇ ਪੈਸੇ ਕੰਪਨੀ ਵਲੋਂ ਆਪਣੇ ਕੰਮ ਦੇ ਨਾਲ ਨਾਲ ਕਟਵਾਏ ਜਾਣੇ ਸਨ ਪਰ ਹੁਣ ਇਹ ਕੰਪਨੀ ਸਮੇਂ ਤੋਂ ਪਹਿਲਾਂ ਹੀ ਕੰਮ ਛੱਡ ਕੇ ਜਾ ਰਹੀ ਹੈ | ਜਿਸ ਕਰਕੇ ਨਗਰ ਨਿਗਮ ਵਲੋਂ ਇਸ ਕੰਪਨੀ ਤੋਂ ਆਪਣੇ ਪੈਸੇ ਵਸੂਲਣ ਲਈ ਇਸ ਨੂੰ ਨੋਟਿਸ ਕੱਢਿਆ ਗਿਆ ਹੈ |