ਰਾਜਾਸਾਂਸੀ, 21 ਸਤੰਬਰ (ਹਰਦੀਪ ਸਿੰਘ ਖੀਵਾ)- ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਹਲਕਾ ਆਗੂਆਂ ਨੂੰ ਬਿਨ੍ਹਾਂ ਕਿਸੇ ਗਰੁੱਪ ਜਾਂ ਧੜੇਬੰਦੀ ਤੋਂ ਹਰੇਕ ਵਰਕਰ ਦੇ ਘਰ-ਘਰ ਅਤੇ ਆਮ ਲੋਕਾਂ ਤੱਕ ਪਹੁੰਚ ਕਰਨ ਤੇ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਤਿਆਰ ਰਹਿਣ ਦਾ ਸੱਦਾ ਦਿੱਤਾ | ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਕਿਹਾ ਕਿ ਆਪ ਸਰਕਾਰ ਤੋਂ ਉਹ ਲੋਕ ਡਾਹਢੇ ਦੁਖੀ ਹਨ ਜਿਨ੍ਹਾਂ ਨੇ ਬਦਲਾਅ ਦੇ ਜੋਸ਼ ਵਿਚ ਆ ਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸਨ | ਉਨ੍ਹਾਂ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਤੇ ਵਪਾਰੀਆਂ ਦੇ ਹਮੇਸ਼ਾ ਨਾਲ ਖੜ੍ਹਨ ਵਾਲੀ ਕਾਂਗਰਸ ਪਾਰਟੀ ਨੂੰ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਫਿਰ ਤੋਂ ਸੱਤਾ 'ਤੇ ਕਾਬਜ਼ ਦੇਖਣਾ ਚਾਹੁੰਦੇ ਹਨ | ਇਸ ਮੌਕੇ ਸੀਨੀਅਰ ਆਗੂ ਸੁਖਬੀਰ ਸਿੰਘ ਸੁੱਖ ਧਾਲੀਵਾਲ, ਦਿਲਰਾਜ ਸਿੰਘ ਸਰਕਾਰੀਆ, ਇੰਦਰਪਾਲ ਸਿੰਘ ਲਾਲੀ ਰਾਜਾਸਾਂਸੀ, ਪ੍ਰਧਾਨ ਜਸਪਾਲ ਸਿੰਘ ਭੱਟੀ, ਸਤਿੰਦਰ ਪਾਲ ਸਿੰਘ ਸਿੰਦ ਵਰਨਾਲੀ ਸਾਬਕਾ ਸਰਪੰਚ, ਕੁਲਦੀਪ ਸਿੰਘ ਸਾਬਕਾ ਸਰਪੰਚ ਕੁੱਕੜਾਂ ਵਾਲਾ, ਲਖਵਿੰਦਰ ਸਿੰਘ ਸਾਬਕਾ ਸਰਪੰਚ ਝੰਜੋਟੀ, ਬਲਜਿੰਦਰ ਸਿੰਘ ਬਿੱਟੂ ਰਾਜਾਸਾਂਸੀ, ਸਾਬਕਾ ਸਰਪੰਚ ਕੁਲਦੀਪ ਸਿੰਘ ਛੀਨਾ, ਸਾਬਕਾ ਹਰ ਕੰਵਲਜੀਤ ਹੈਪੀ ਅਦਲੀਵਾਲਾ ਆਦਿ ਹਾਜ਼ਰ |