ਅੰਮਿ੍ਤਸਰ, 21 ਸਤੰਬਰ (ਗਗਨਦੀਪ ਸ਼ਰਮਾ)-ਸ਼ਹਿਜ਼ਾਦਾ ਨੰਦ ਕਾਲਜ, ਗ੍ਰੀਨ ਐਵੀਨਿਊ ਵਿਖੇ 'ਸਵੱਛਤਾ ਹੀ ਸੇਵਾ' ਮੁਹਿੰਮ ਦੇ ਤਹਿਤ ਵਾਤਾਵਰਨ ਦੀ ਸਾਂਭ-ਸੰਭਾਲ ਅਤੇ ਕੂੜਾ ਪ੍ਰਬੰਧਨ 'ਤੇ ਸੈਮੀਨਾਰ ਦੇ ਨਾਲ-ਨਾਲ ਸਵੱਛਤਾ ਨਾਲ ਸੰਬੰਧਿਤ ਵਲੰਟੀਅਰਜ਼ ਦੇ ਭਾਸ਼ਣ, ਸਹੁੰ ਚੁੱਕ ਸਮਾਗਮ, ਕਾਲਜ ਕੈਂਪਸ ਦੀ ਸਾਫ਼-ਸਫ਼ਾਈ, ਪੋਸਟਰ ਬਣਾ ਕੇ ਸਾਈਕਲ ਰੈਲੀ ਰਾਹੀਂ ਪਲਾਸਟਿਕ ਦੀ ਵਰਤੋਂ ਨਾ ਕਰਨ ਦਾ ਸੁਨੇਹਾ ਦੇਣਾ ਆਦਿ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਸੈਮੀਨਾਰ ਦੇ ਮੁੱਖ ਮਹਿਮਾਨ ਡਾ. ਨੂਰੀਨ ਮਹਾਜਨ, ਡਾ. ਪੀ. ਐੱਨ. ਸ਼ਰਮਾ, ਸੁਨੀਲ ਚੋਪੜਾ, ਮਿਸਿਜ਼ ਕਿਰਨ ਵਿਜ਼, ਮਿਸਿਜ਼ ਰੀਨਾ, ਮਿਸਿਜ਼ ਸਤਨਾਮ ਕੌਰ ਅਤੇ ਮਿਸਿਜ਼ ਸ਼ੈਲੀ ਚੌਪੜਾ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੰਭਾਲ ਦੇ ਲਈ ਪ੍ਰੇਰਿਤ ਕੀਤਾ | ਕਾਲਜ ਪਿ੍ੰਸੀਪਲ ਡਾ. ਰੀਨਾ ਤਲਵਾਰੜ ਨੇ ਐੱਨ. ਐੱਸ. ਐੱਸ. ਵਲੰਟੀਅਰਜ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਮਾਜ ਅਤੇ ਦੇਸ਼ ਪ੍ਰਤੀ ਬਣਦੀਆਂ ਆਪਣੀਆਂ ਜਿੰਮੇਵਾਰੀਆਂ ਅਤੇ ਫਰਜਾਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਾ ਚਾਹੀਦਾ ਹੈ | ਪ੍ਰੋਗਰਾਮ ਅਫਸਰ ਡਾ. ਬਲਜੀਤ ਰੰਧਾਵਾ ਨੇ ਕਿਹਾ ਕਿ ਇਸ ਪਲੇਟਫਾਰਮ 'ਤੇ ਉਹੀ ਵਲੰਟੀਅਰ ਕਾਮਯਾਬ ਹੈ, ਜੋ ਸਾਕਾਰਾਤਮਕ ਸੋਚ ਰੱਖ ਕੇ ਚੱਲਦਾ ਹੈ | ਪ੍ਰੋਗਰਾਮ ਅਫ਼ਸਰ ਮਿਸਿਜ ਨਵਨੀਤ ਕੌਰ ਦਿਓਲ ਨੇ ਐੱਨ. ਐੱਸ. ਐੱਸ. ਨਾਲ ਜੁੜੀਆਂ ਮਹੱਤਵਪੂਰਨ ਗੱਲਾਂ ਸਾਂਝੀਆਂ ਕੀਤੀਆਂ ਅਤੇ ਹੋਣਹਾਰ ਵਲੰਟੀਅਰਜ਼ ਨੂੰ ਐੱਨ. ਐੱਸ. ਐੱਸ. ਦੀਆਂ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ |