08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਪੰਜਾਬ ਰਾਜ ਫਾਰਮੇਸੀ ਅਫ਼ਸਰ ਐਸੋਸੀਏਸ਼ਨ ਨੇ ਮਨਾਇਆ ਫਾਰਮੇਸੀ ਦਿਵਸ-ਬਾਬਾ ਕੋਹਰੀ <br/>

Ad Position 21
No active advertisement
ਕੌਮਾਂਤਰੀ ਫਾਰਮੇਸੀ ਦਿਵਸ ਮੌਕੇ ਸਿਵਲ ਸਰਜਨ ਡਾ: ਸਵਰਨਜੀਤ ਧਵਨ ਨੂੰ ਸਨਮਾਨਿਤ ਕਰਦੇ ਹੋਏ ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਬਾਬਾ ਮਲਕੀਤ ਸਿੰਘ ਭੱਟੀ, ਅਸ਼ੋਕ ਸ਼ਰਮਾ, ਪਲਵਿੰਦਰ ਸਿੰਘ ਧੰਮੂ ਤੇ ਹੋਰ | ਤਸਵੀਰ : ਹਰਜੀਤ ਸਿੰਘ<br/> 26-09-2025

ਅੰਮਿ੍ਤਸਰ, 25 ਸਤੰਬਰ (ਰੇਸ਼ਮ ਸਿੰਘ)-ਪੰਜਾਬ ਰਾਜ ਫਾਰਮੇਸੀ ਅਫਸਰ ਐਸੋਸੀਏਸ਼ਨ ਅਤੇ ਸੇਵਾ ਮੁਕਤ ਫਾਰਮੇਸੀ ਅਫਸਰ ਐਸੋਸੀਏਸ਼ਨ ਵਲੋਂ ਸਾਂਝੇ ਤੌਰ 'ਤੇ ਕੌਮਾਂਤਰੀ ਫਾਰਮਾਸਿਸਟ ਦਿਵਸ ਇਥੇ ਸਿਵਲ ਸਰਜਨ ਦਫ਼ਤਰ ਵਿਖੇ ਮਨਾਇਆ ਗਿਆ | ਜਿਸ ਦੀ ਅਗਵਾਈ ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਪਲਵਿੰਦਰ ਸਿੰਘ ਧੰਮੂ, ਤਰਸੇਮ ਸ਼ਰਮਾ, ਜਸਮੇਲ ਸਿੰਘ ਵੱਲਾ ਅਤੇ ਜ਼ਿਲ੍ਹਾ ਫਾਰਮੇਸੀ ਅਫਸਰ ਗੁਰਮੇਜ ਸਿੰਘ ਛੀਨਾ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ | ਇਸ ਸਮਾਗਮ ਵਿਚ ਸਿਵਲ ਸਰਜਨ ਕਮ ਡਿਪਟੀ ਡਾਇਰੈਕਟਰ ਡਾ. ਸਵਰਨਜੀਤ ਧਵਨ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਅਤੇ ਕੌਮਾਂਤਰੀ ਫਾਰਮੇਸੀ ਫੈਡਰੇਸ਼ਨ ਵਲੋਂ ਇਸ ਦਿਨ ਦਾ ਥੀਮ, ਥਿੰਕ ਹੈਲਥ-ਥਿੰਕ ਫਾਰਮਾਸਿਸਟ ਰੱਖਿਆ ਗਿਆ ਸੀ ਜਿਸ ਨੂੰ ਮੁੱਖ ਰੱਖਦਿਆਂ ਸਮੁੱਚੇ ਬੁਲਾਰਿਆਂ ਨੇ ਜਿਨ੍ਹਾਂ ਵਿਚ ਸਿਵਲ ਸਰਜਨ ਡਾ: ਧਵਨ, ਬਾਬਾ ਕੋਹਰੀ, ਸ਼ਰਮਾ, ਬਾਬਾ ਮਲਕੀਤ ਸਿੰਘ ਭੱਟੀ, ਪਲਵਿੰਦਰ ਸਿੰਘ ਧੰਮੂ, ਰਾਜੀਵ ਕੁਮਾਰ, ਮਨਜੀਤ ਸਿੰਘ ਬਾਬਾ ਬਕਾਲਾ, ਸ਼ੁੱਭ ਕੁਮਾਰ ਪ੍ਰਧਾਨ ਜ਼ਿਲ੍ਹਾ ਕਪੂਰਥਲਾ, ਨਿਰਮਲ ਸਿੰਘ ਚੰਡੇ, ਜਸਮੇਲ ਸਿੰਘ ਵੱਲਾ, ਰਵਿੰਦਰਪਾਲ ਸਿੰਘ ਭੁੱਲਰ, ਨਿਸ਼ਾਨ ਸਿੰਘ ਆਰ.ਬੀ.ਐੱਸ.ਕੇ. ਆਦਿ ਨੇ ਸਿਹਤ ਵਿਭਾਗ ਅਤੇ ਇਸ ਤੋਂ ਇਲਾਵਾ ਵੀ ਫਾਰਮੇਸੀ ਕਿੱਤੇ ਨਾਲ ਸੰਬੰਧਿਤ ਤਕਨੀਕੀ ਵਿਅਕਤੀਆਂ ਦੀ ਮਹੱਤਤਾ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ | ਸਿਵਲ ਸਰਜਨ ਡਾ: ਧਵਨ ਨੇ ਫਾਰਮੇਸੀ ਅਫਸਰਾਂ ਦੀ ਸਿਹਤ ਵਿਭਾਗ ਵਿਚਲੀ ਮਹੱਤਤਾ ਦਾ ਜ਼ਿਕਰ ਕਰਦਿਆਂ ਮੌਜੂਦਾ ਸਮੇਂ ਵਿਚ ਦਰਪੇਸ਼ ਚੁਣੌਤੀਆਂ ਨਾਲ ਸਿੱਝਣ ਦੀ ਫਾਰਮਾਸਿਸਟ ਦੀ ਕੁਸ਼ਲਤਾ ਦੀ ਭਰਪੂਰ ਸਰਾਹਨਾ ਕੀਤੀ | ਬਾਬਾ ਕੋਹਰੀ ਨੇ ਜਥੇਬੰਦੀ ਦੀ ਮਹੱਤਤਾ ਨੂੰ ਇਸ ਦਿਨ ਅਤੇ ਇਸ ਦਿਨ ਦੇ ਥੀਮ ਨਾਲ ਜੋੜ ਕੇ ਨਵੇਂ ਫਾਰਮੇਸੀ ਅਫਸਰਾਂ ਦੀ ਉਚੇਰੀ ਸਿੱਖਿਆ ਦਾ ਸਹੀ ਇਸਤੇਮਾਲ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ | ਇਸ ਮੌਕੇ ਪ੍ਰਧਾਨ ਗੁਰਦੇਵ ਸਿੰਘ ਢਿੱਲੋਂ, ਗੁਰਬਰਿੰਦਰ ਸਿੰਘ ਸ਼ਾਹ, ਰਵਿੰਦਰ ਸ਼ਰਮਾ, ਸੁਖਵੰਤ ਸਿੰਘ ਸੰਧੂ, ਵਰਿੰਦਰ ਸਿੰਘ, ਹਰਮੀਤ ਸਿੰਘ ਤਰਸਿੱਕਾ, ਲਵਜੀਤ ਸਿੰਘ ਸਿੱਧੂ, ਕਰਨ ਸਿੰਘ ਲੋਪੋਕੇ, ਮਨੀਸ਼ ਮਹਾਜਨ, ਸਰਬਜੀਤ ਕੌਰ ਸੰਧੂ, ਤਲਵਿੰਦਰ ਕੌਰ, ਅਮਨਦੀਪ ਕੌਰ, ਸੁਖਦੀਪ ਕੌਰ, ਰਮਨਜੀਤ ਕੌਰ, ਮਧੂ ਰਾਣੀ, ਜਸਵਿੰਦਰ ਸਿੰਘ ਬਾਜਵਾ, ਸਰਬਜੀਤ ਸਿੰਘ ਪੱਡਾ, ਅਮਰਦੀਪ ਸਿੰਘ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜੀ.ਐੱਸ.ਟੀ. 'ਚ ਕਟੌਤੀ ਮੋਦੀ ਸਰਕਾਰ ਦਾ ਦੇਸ਼ ਵਾਸੀਆਂ ਲਈ ਦੀਵਾਲੀ ਤੋਹਫ਼ਾ-ਮਨਰਾਜ ਛੀਨਾ ਅਗਲੀ ਖ਼ਬਰ ਪਿੰਡ ਦੇ ਲੋਕਾਂ ਵਿਚ ਬਿਮਾਰੀਆਂ ਫੈਲਣ ਦਾ ਡਰ ਫੈਲਿਆ ਚਾਹਲ ਜੱਟਾਂ ਵਿਖੇ ਗੰਦੇ ਪਾਣੀ ਨੇ ਧਾਰਿਆ ਛੱਪੜ ਦਾ ਰੂਪ
Ad Position 24