ਸ਼ਹੀਦ ਊਧਮ ਸਿੰਘ ਫਾਊਂਡੇਸ਼ਨ ਨੇ ਬੰਦੀ ਛੋੜ ਦਿਵਸ ਦੀਵਾਲੀ ਮੌਕੇ ਸਟਾਫ ਨੂੰ ਕੰਬਲ ਅਤੇ ਮਠਿਆਈਆਂ ਵੰਡੀਆਂ
ਅੰਮ੍ਰਿਤਸਰ, 7 ਨਵੰਬਰ (ਜੱਸ)-ਅੱਜ ਸ਼ਹੀਦ ਊਧਮ ਸਿੰਘ ਫਾਊਂਡੇਸ਼ਨ ਰਜਿਸਟਰ ਗੇਟ ਭਗਤਾਂ ਵਾਲਾ ਅੰਮ੍ਰਿਤਸਰ ਵਲੋਂ ਸ਼ਹੀਦ ਊਧਮ ਸਿੰਘ ਹਾਲ ਅਤੇ ਸ਼ਹੀਦ ਉਧਮ ਸਿੰਘ ਚੈਰੀਟੇਬਲ ਹਸਪਤਾਲ ਗੇਟ ਭਗਤਾਂ ਵਾਲਾ ਵਿਖੇ ਕੰਮ ਕਰਦੇ ਕਰਮਚਾਰੀਆਂ ਨੂੰ ਦਿਵਾਲੀ ਇਥੇ ਬੰਦੀ ਛੋੜ ਦਿਵਸ ਦੇ ਸੰਬੰਧ ਵਿਚ ਕੰਬਲ ਅਤੇ ਮਿਠਾਈਆਂ ਵੰਡੀਆਂ ਗਈਆਂ। ਸੰਸਥਾ ਦੇ ਪ੍ਰਧਾਨ ਸ: ਦੀਪ ਸਿੰਘ ਕੰਬੋਜ਼ ਨੇ ਸਾਰੇ ਕਰਮਚਾਰੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ ਅਤੇ ਕਰਮਚਾਰੀਆਂ ਨੂੰ ਪਬਲਿਕ ਦੀ ਸੇਵਾ ਕਰਨ ਅਤੇ ਪਵਨ ਵਿੱਚ ਜਿੰਮੇਵਾਰੀ ਨਾਲ ਕੰਮ ਕਰਨ ਦੀ ਨਸੀਹਤ ਕੀਤੀ।
ਅੰਮ੍ਰਿਤਸਰ, 7 ਨਵੰਬਰ (ਜੱਸ)-ਅੱਜ ਸ਼ਹੀਦ ਊਧਮ ਸਿੰਘ ਫਾਊਂਡੇਸ਼ਨ ਰਜਿਸਟਰ ਗੇਟ ਭਗਤਾਂ ਵਾਲਾ ਅੰਮ੍ਰਿਤਸਰ ਵਲੋਂ ਸ਼ਹੀਦ ਊਧਮ ਸਿੰਘ ਹਾਲ ਅਤੇ ਸ਼ਹੀਦ ਉਧਮ ਸਿੰਘ ਚੈਰੀਟੇਬਲ ਹਸਪਤਾਲ ਗੇਟ ਭਗਤਾਂ ਵਾਲਾ ਵਿਖੇ ਕੰਮ ਕਰਦੇ ਕਰਮਚਾਰੀਆਂ ਨੂੰ ਦਿਵਾਲੀ ਇਥੇ ਬੰਦੀ ਛੋੜ ਦਿਵਸ ਦੇ ਸੰਬੰਧ ਵਿਚ ਕੰਬਲ ਅਤੇ ਮਿਠਾਈਆਂ ਵੰਡੀਆਂ ਗਈਆਂ। ਸੰਸਥਾ ਦੇ ਪ੍ਰਧਾਨ ਸ: ਦੀਪ ਸਿੰਘ ਕੰਬੋਜ਼ ਨੇ ਸਾਰੇ ਕਰਮਚਾਰੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ ਅਤੇ ਕਰਮਚਾਰੀਆਂ ਨੂੰ ਪਬਲਿਕ ਦੀ ਸੇਵਾ ਕਰਨ ਅਤੇ ਪਵਨ ਵਿੱਚ ਜਿੰਮੇਵਾਰੀ ਨਾਲ ਕੰਮ ਕਰਨ ਦੀ ਨਸੀਹਤ ਕੀਤੀ। ਇਸ ਮੌਕੇ ਪ੍ਰਧਾਨ ਤੋਂ ਇਲਾਵਾ ਸੰਸਥਾ ਦੇ ਕੈਸ਼ੀਅਰ ਸੁਰਜੀਤ ਸਿੰਘ, ਜਨਰਲ ਸਕੱਤਰ ਸੁਖਦੇਵ ਸਿੰਘ, ਦਫਤਰ ਸਕੱਤਰ ਕੁਲਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਹਰਸ਼ਰਨ ਸਿੰਘ, ਕੰਵਰ ਜਗਦੀਪ ਸਿੰਘ, ਪਰਮਜੀਤ ਸਿੰਘ ਕੋਲਡ ਸਟੋਰ, ਧਿਆਨ ਸਿੰਘ, ਜੋਗਿੰਦਰ ਸਿੰਘ ਕੰਬੋਜ, ਹਰਪ੍ਰੀਤ ਸਿੰਘ, ਤਰਸੇਮ ਕੰਬੋਜ, ਕੁਲਜਿੰਦਰ ਸਿੰਘ, ਪਰਮਜੀਤ ਸਿੰਘ, ਬਿੱਲਾ ਮਹੰਤ, ਡਾ. ਗੁਰਜੀਤ ਸਿੰਘ, ਡੈਂਟਲ ਡਾ. ਸਨਕ, ਸਟਾਫ ਨਰਸ ਪਾਇਲ, ਲੈਵ ਸਟਾਫ ਪ੍ਰਦੀਪ ਕੁਮਾਰ, ਪਰਮਿੰਦਰ ਕੌਰ, ਮੀਨਾਕਸ਼ੀ ਹਾਜਰ ਸਨ।