07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਫੋਰ ਐੱਸ. ਕਾਲਜ ਵਿਖੇ ‘ਦੀਵਾਲੀ ਧਮਾਕਾ-2026’ ਕੈਂਪਸ ਕਾਰਨੀਵਲ ਕਰਵਾਇਆ

ਅੰਮ੍ਰਿਤਸਰ, 7 ਨਵੰਬਰ (ਜਸਵੰਤ ਸਿੰਘ ਜੱਸ)- ਸੰਤ ਸਿੰਘ ਸੁੱਖਾ ਸਿੰਘ ਕਾਲਜ ਆਫ ਕਾਮਰਸ ਫਾਰ ਵਿਮਨ ਵਿਖੇ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ‘ਦੀਵਾਲੀ ਧਮਾਕਾ-2026’ ਕੈਂਪਸ ਕਾਰਨੀਵਲ ਦਾ ਆਯੋਜਨ ਉਤਸ਼ਾਹ ਅਤੇ ਧੂਮਧਾਮ ਨਾਲ ਕੀਤਾ ਗਿਆ। ਕਾਲਜ ਦੇ ਈ-ਸੈੱਲ ਵਲੋਂ ਫੋਰ ਐੱਸ.

Ad Position 21
No active advertisement
ਅਜੀਤ ਡੈਸਕ 08-11-2026
ਅੰਮ੍ਰਿਤਸਰ, 7 ਨਵੰਬਰ (ਜਸਵੰਤ ਸਿੰਘ ਜੱਸ)- ਸੰਤ ਸਿੰਘ ਸੁੱਖਾ ਸਿੰਘ ਕਾਲਜ ਆਫ ਕਾਮਰਸ ਫਾਰ ਵਿਮਨ ਵਿਖੇ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ‘ਦੀਵਾਲੀ ਧਮਾਕਾ-2026’ ਕੈਂਪਸ ਕਾਰਨੀਵਲ ਦਾ ਆਯੋਜਨ ਉਤਸ਼ਾਹ ਅਤੇ ਧੂਮਧਾਮ ਨਾਲ ਕੀਤਾ ਗਿਆ। ਕਾਲਜ ਦੇ ਈ-ਸੈੱਲ ਵਲੋਂ ਫੋਰ ਐੱਸ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਵਿਚ ਵਿਦਿਆਰਥਣਾਂ ਨੇ ਉਤਸਾਹ ਨਾਲ ਭਾਗ ਲਿਆ। ਇਸ ਮੌਕੇ ਵਿਦਿਆਰਥਣਾਂ ਵਲੋਂ ਵੱਖ-ਵੱਖ ਤਰ੍ਹਾਂ ਦੇ ਸਟਾਲ ਲਗਾਏ ਗਏ, ਜਿਨ੍ਹਾਂ ਵਿਚ ਖਾਣ-ਪੀਣ ਦੀਆਂ ਵਸਤਾਂ, ਹੱਥੀਂ ਤਿਆਰ ਕੀਤੇ ਸਾਮਾਨ, ਗਹਿਣੇ, ਸਜਾਵਟੀ ਵਸਤਾਂ, ਦੀਵੇ, ਤੋਹਫ਼ੇ, ਕੱਪੜੇ, ਕਾਸਮੈਟਿਕਸ, ਫੈਸ਼ਨ ਉਤਪਾਦ, ਮਹਿੰਦੀ ਆਰਟ, ਰੇਜ਼ਿਨ ਆਰਟ, ਕ੍ਰੋਸ਼ੀਆ ਅਤੇ ਨੇਲ ਆਰਟ ਆਦਿ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਮੌਕੇ ਡਾਇਰੈਕਟਰ ਜਗਦੀਸ਼ ਸਿੰਘ, ਪ੍ਰਿੰਸੀਪਲ ਹਰਪ੍ਰੀਤ ਕੌਰ ਉੱਪਲ, ਓ.ਐੱਸ.ਡੀ. ਅਕਾਦਮਿਕ ਡਾ. ਸੁਰਿੰਦਰ ਕੌਰ ਵਾਲੀਆ ਅਤੇ ਪ੍ਰਿੰਸੀਪਲ ਬਜਿੰਦਰ ਕੌਰ ਨੇ ਵਿਦਿਆਰਥਣਾਂ ਦੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਦੀਵਾਲੀ ਦੇ ਅਸਲ ਸੰਦੇਸ਼ ਨੂੰ ਸਮਝਣ ਅਤੇ ਆਪਣੇ ਆਲੇ-ਦੁਆਲੇ ਖੁਸ਼ੀਆਂ ਤੇ ਰੌਸ਼ਨੀ ਵੰਡਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਰਦਾਰਨੀ ਸਵਰਨ ਕੌਰ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਡਾ: ਐੱਮ. ਐੱਸ. ਰੰਧਾਵਾ ਦੀ ਸਵੈ-ਜੀਵਨੀ ‘ਆਪ ਬੀਤੀ’ ਦਾ ਸ਼ਾਹਮੁਖੀ ਐਡੀਸ਼ਨ ਲਾਹੌਰ ’ਚ ਪ੍ਰਕਾਸ਼ਿਤ ਅਗਲੀ ਖ਼ਬਰ ਲਹਿੰਦੇ ਪੰਜਾਬ ਦੇ ਰਹੀਮ ਯਾਰ ਖ਼ਾਨ ਵਿਖੇ ਮਨਾਇਆ ਸਰਕਾਰੀ ਪੱਧਰ ’ਤੇ ਦੀਵਾਲੀ ਸਮਾਗਮ
Ad Position 24