ਰੋਟਰੀ ਕਲੱਬ ਅੰਮ੍ਰਿਤਸਰ ਸਾਊਥ ਈਸਟ ਨੇ ਮਨਾਈ ਸੈਂਟਰਲ ਖਾਲਸਾ ਯਤੀਮਖਾਨੇ ਦੇ ਬੱਚਿਆਂ ਨਾਲ ਦੀਵਾਲੀ
ਅੰਮ੍ਰਿਤਸਰ, 7 ਨਵੰਬਰ (ਸੁਰਿੰਦਰ ਕੋਛੜ)-ਰੋਟਰੀ ਕਲੱਬ ਅੰਮ੍ਰਿਤਸਰ ਸਾਊਥ ਈਸਟ ਵਲੋਂ ਪੁਤਲੀਘਰ ਸਥਿਤ ਸੈਂਟਰਲ ਖਾਲਸਾ ਯਤੀਮਖਾਨੇ ਦੇ ਬੱਚਿਆਂ ਨਾਲ ਦੀਵਾਲੀ ਦਾ ਤਿਉਹਾਰ ਸਮਾਗਮ ਪ੍ਰੋਜੈਕਟ ਚੇਅਰਮੈਨ ਰੋਟੇਰੀਅਨ ਐੱਸ. ਪੀ.
ਅੰਮ੍ਰਿਤਸਰ, 7 ਨਵੰਬਰ (ਸੁਰਿੰਦਰ ਕੋਛੜ)-ਰੋਟਰੀ ਕਲੱਬ ਅੰਮ੍ਰਿਤਸਰ ਸਾਊਥ ਈਸਟ ਵਲੋਂ ਪੁਤਲੀਘਰ ਸਥਿਤ ਸੈਂਟਰਲ ਖਾਲਸਾ ਯਤੀਮਖਾਨੇ ਦੇ ਬੱਚਿਆਂ ਨਾਲ ਦੀਵਾਲੀ ਦਾ ਤਿਉਹਾਰ ਸਮਾਗਮ ਪ੍ਰੋਜੈਕਟ ਚੇਅਰਮੈਨ ਰੋਟੇਰੀਅਨ ਐੱਸ. ਪੀ. ਸਿੰਘ ਏ. ਆਈ. ਆਰ. ਦੀ ਅਗਵਾਈ ਅਤੇ ਕਲੱਬ ਚੇਅਰਮੈਨ ਇੰਜੀ. ਪੀ. ਐੱਸ. ਗਰੋਵਰ ਅਤੇ ਪ੍ਰਧਾਨ ਰੋਟੇਰੀਅਨ ਕੇ. ਕੇ. ਧੰਡ ਦੀ ਪ੍ਰਧਾਨਗੀ ਹੇਠ ਪਿਆਰ, ਉਤਸ਼ਾਹ ਅਤੇ ਖੁਸ਼ੀਆਂ ਦੇ ਮਾਹੌਲ ’ਚ ਮਨਾਇਆ ਗਿਆ । ਸਮਾਗਮ ’ਚ ਡਿਸਟ੍ਰਿਕਟ ਗਵਰਨਰ ਰੋਟੇਰੀਅਨ ਅਨਿਲ ਸਿੰਗਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਇਸ ਮੌਕੇ ਰੋਟੇਰੀਅਨ ਕਰਨਲ ਅਨੇਜਾ, ਸਹਾਇਕ ਗਵਰਨਰ ਪ੍ਰਭਜੋਤ ਸੋਖੀ, ਵੱਖ-ਵੱਖ ਰੋਟਰੀ ਕਲੱਬਾਂ ਦੇ ਪ੍ਰਧਾਨ ਅਤੇ ਅਧਿਕਾਰੀਆਂ ਤੋਂ ਇਲਾਵਾ ਡਾ. ਜਸਪਾਲ ਸਾਹਨੀ, ਐੱਸ. ਐੱਸ. ਸੰਧੂ, ਜਸਬੀਰ ਕੌਰ ਸਾਹਨੀ, ਡਾ. ਅਤੁਲ ਸ਼ਰਮਾ, ਡਾ. ਜਸਪ੍ਰੀਤ ਸਿੰਘ ਅਤੇ ਆਰ. ਕੇ. ਸੂਦ ਵੀ ਮੌਜੂਦ ਸਨ। ਪ੍ਰੋਜੈਕਟ ਚੇਅਰਮੈਨ ਐੱਸ.ਪੀ. ਸਿੰਘ. ਨੇ ਕਿਹਾ ਕਿ ਤਿਉਹਾਰਾਂ ਦੀ ਅਸਲ ਖੁਸ਼ੀ ਲੋੜਵੰਦ ਬੱਚਿਆਂ ਨਾਲ ਖੁਸ਼ੀਆਂ ਸਾਂਝੀਆਂ ਕਰਨ ’ਚ ਹੈ। ਅਨਿਲ ਸਿੰਗਲ ਨੇ ਆਪਣੇ ਸੰਬੋਧਨ ਰਾਹੀਂ ਬੱਚਿਆਂ ਨੂੰ ਵੱਡੇ ਸੁਪਨੇ ਵੇਖਣ ਅਤੇ ਦ੍ਰਿੜ੍ਹ ਇਰਾਦੇ ਨਾਲ ਜੀਵਨ ‘ਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਕਲੱਬ ਚੇਅਰਮੈਨ ਇੰਜੀ. ਪੀ. ਐੱਸ. ਗਰੋਵਰ ਨੇ ਵੀ ਦੀਵਾਲੀ ਦੇ ਪਵਿੱਤਰ ਤਿਉਹਾਰ ਦਾ ਸੰਦੇਸ਼ ਸਾਂਝਾ ਕੀਤਾ ।