10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਫੋਰ ਐੱਸ ਕਾਲਜ ਆਫ਼ ਕਾਮਰਸ ਫਾਰ ਵੁਮੈਨ ਵਿਖੇ ਉਦਮੀ ਸੋਚ ਵਿਸ਼ੇ 'ਤੇ ਇੰਟਰੈਕਟਿਵ ਸੈਸ਼ਨ <br/>

Ad Position 21
No active advertisement
ਸੰਤ ਸਿੰਘ ਸੁੱਖਾ ਸਿੰਘ ਕਾਲਜ ਆਫ ਕਾਮਰਸ ਫਾਰ ਵੂਮੈਨ ਵਿਖੇ ਕਰਵਾਏ ਇੰਟਰੈਕਟਿਵ ਸੈਸ਼ਨ ਦੌਰਾਨ ਨੀਦਰਲੈਂਡ ਦੇ ਸੀਨੀਅਰ ਐਕਸਪਰਟ ਮਿਸਟਰ ਮਿੱਕ ਵਾਲਵਿਸ਼ ਵਿਦਿਆਰਥਣਾਂ ਨਾਲ ਗੱਲਬਾਤ ਕਰਦੇ ਹੋਏ | ਤਸਵੀਰ : ਨਿਰਮਲ ਸਟੂਡੀਓ <br/> 26-09-2025
ਅੰਮਿ੍ਤਸਰ, 25 ਸਤੰਬਰ (ਜਸਵੰਤ ਸਿੰਘ ਜੱਸ)-ਪੰਜਾਬ ਸਰਕਾਰ ਦੇ ਇੰਟਰਪਿ੍ਨਿਓਰਸ਼ਿਪ ਮਾਈਾਡਸੈੱਟ ਕੱਰੀਕੁੱਲਮ ਅਧੀਨ ਸਥਾਨਕ ਸੰਤ ਸਿੰਘ ਸੁੱਖਾ ਸਿੰਘ ਕਾਲਜ ਆਫ ਕਾਮਰਸ ਫਾਰ ਵੂਮੈਨ ਵਿਖੇ ਵਿਦਿਆਰਥੀਆਂ ਲਈ ਉੱਦਮੀ ਸੋਚ ਵਿਸ਼ੇ 'ਤੇ ਇੰਟਰੈਕਟਿਵ ਸੈਸ਼ਨ ਕਰਵਾਇਆ ਗਿਆ | ਇਸ ਮੌਕੇ ਨੀਦਰਲੈਂਡ ਦੇ ਸੀਨੀਅਰ ਐਕਸਪਰਟ ਮਿ: ਮਿੱਕ ਵਾਲਵਿਸ਼ ਨੇ ''ਟ੍ਰੇਨ ਦ ਟ੍ਰੇਨਰ ਪ੍ਰੋਗਰਾਮ'' ਬਾਰੇ ਵਿਸ਼ੇਸ਼ ਭਾਸ਼ਣ ਦਿੱਤਾ | ਡਾ. ਰਾਜਦੀਪ ਸੋਹਲ, ਕੋਆਰਡੀਨੇਟਰ, ਗੋਲਡਨ ਜੂਬਲੀ ਸੈਂਟਰ ਆਫ ਇੰਟਰੇਪ੍ਰੇਨੇਊਰਸ਼ਿਪ ਗੁਰੂ ਨਾਨਕ ਦੇਵ ਯੂਨੀ: ਦੀ ਅਗਵਾਈ ਵਿਚ ਹੋਏ ਇਸ ਸੈਸ਼ਨ ਦੌਰਾਨ ਮਿਸਟਰ ਵਾਲਵਿਸ਼ ਨੇ ਆਪਣੇ 60 ਸਾਲਾਂ ਦੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਛੋਟੇ ਕਾਰੋਬਾਰ ਪੂਰੇ ਖੇਤਰ ਦਾ ਰੂਪ ਬਦਲ ਸਕਦੇ ਹਨ | ਉਨ੍ਹਾਂ ਕਿਹਾ ਕਿ ਸਫ਼ਲਤਾ ਲਈ ਹੁਨਰ, ਮਿਹਨਤ ਅਤੇ ਆਤਮ-ਵਿਸ਼ਵਾਸ ਜ਼ਰੂਰੀ ਹਨ | ਉਨ੍ਹਾਂ ਨੇ ਸੰਚਾਰ ਕੁਸ਼ਲਤਾਵਾਂ, ਟੀਮ ਵਰਕ ਅਤੇ ਨੈਕਸਟ ਜੈਨਰੇਸ਼ਨ ਇੰਕੂਬੇਟਰਜ਼ ਦੀ ਲੋੜ 'ਤੇ ਜ਼ੋਰ ਦਿੰਦਿਆਂ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਫੇਸਬੁੱਕ, ਇੰਸਟਾਗ੍ਰਾਮ ਅਤੇ ਲਿੰਕਡਇਨ ਨੂੰ ਆਧੁਨਿਕ ਮਾਰਕੀਟਿੰਗ ਲਈ ਲਾਭਕਾਰੀ ਦੱਸਿਆ | ਇਸ ਸੈਸ਼ਨ ਦੌਰਾਨ 12 ਵਿਦਿਆਰਥਣ ਟੀਮਾਂ ਨੇ ਘਰੇਲੂ ਬੇਕਰੀ, ਹੈਂਡਲੂਮ, ਹਰਬਲ ਉਤਪਾਦ, ਡਿਜ਼ੀਟਲ ਮਾਰਕੀਟਿੰਗ, ਕਨਫੈਕਸ਼ਨਰੀ ਅਤੇ ਸੈਲੂਨ ਵਰਗੇ ਕਾਰੋਬਾਰੀ ਵਿਚਾਰ ਪੇਸ਼ ਕੀਤੇ | ਮਿਸਟਰ ਵਾਲਵਿਸ਼ ਨੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਪ੍ਰੋਫੈਸਰਾਂ ਨੂੰ ਵਿਦਿਆਰਥਣਾਂ ਦੀ ਰਹਿਨੁਮਾਈ ਕਰਨ ਲਈ ਉਤਸ਼ਾਹਿਤ ਕੀਤਾ | ਕਾਲਜ ਪਿ੍ੰਸੀਪਲ ਡਾ. ਨਵਦੀਪ ਕੌਰ ਨੇ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਦੇ ਨਵਪ੍ਰੀਤ ਸਿੰਘ ਮੈਰਿਟ 'ਚ ਆਏ <br/> ਅਗਲੀ ਖ਼ਬਰ ਅੱਜ ਹੋਵੇਗੀ ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਬੈਠਕ
Ad Position 24