10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਸ੍ਰੀ ਹਨੂੰਮਾਨ ਸੇਵਾ ਪਰਿਵਾਰ ਟਰੱਸਟ ਨੇ ਮੁਫ਼ਤ ਮੈਡੀਕਲ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 26-09-2025
ਅੰਮਿ੍ਤਸਰ, 25 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਹਨੂੰਮਾਨ ਸੇਵਾ ਪਰਿਵਾਰ ਟਰੱਸਟ (ਰਜਿ.) ਵਲੋਂ ਫ੍ਰੀ ਮੈਡੀਕਲ ਕੈਂਪ ਦਾ ਸ੍ਰੀ ਹਨੂੰੁਮਾਨ ਧਾਮ ਸ੍ਰੀ ਗੁਰੂ ਤੇਗ ਬਹਾਦਰ ਨਗਰ ਮਾਲ ਮੰਡੀ ਵਿਖੇ ਮੁੱਖ ਸਰਪ੍ਰਸਤ ਸੁਦਰਸ਼ਨ ਕੁਮਾਰ ਵਧਵਾ ਅਤੇ ਚੇਅਰਮੈਨ ਅਨੁਜ ਸਿੱਕਾ ਦੀ ਅਗਵਾਈ 'ਚ ਲਗਾਇਆ ਗਿਆ, ਜਿਸ 'ਚ ਛਾਤੀ ਰੋਗਾਂ ਦੇ ਵਿਸ਼ੇਸ਼ਗਿਆ ਡਾ. ਰਾਜਬੀਰ ਸਿੰਘ ਨੇ ਮਰੀਜ਼ਾਂ ਦਾ ਸਿਹਤ ਟੈਸਟ ਕੀਤਾ | ਸਭ ਤੋਂ ਪਹਿਲਾਂ ਮਰੀਜ਼ਾਂ ਦਾ ਵਜ਼ਨ, ਬੀ.ਪੀ., ਸ਼ੂਗਰ ਅਤੇ ਥਾਇਰਾਇਡ ਦੀ ਜਾਂਚ ਕੀਤੀ ਗਈ | ਇਸ ਤੋਂ ਬਾਅਦ ਡਾਕਟਰ ਦੀ ਸਲਾਹ ਅਨੁਸਾਰ ਫੇਫੜਿਆਂ ਨਾਲ ਸੰਬੰਧਿਤ ਸਪੀਰੋਮੀਟਰੀ ਟੈਸਟ ਵੀ ਕੀਤੇ ਗਏ ਅਤੇ ਲੋੜੀਂਦੀਆਂ ਦਵਾਈਆਂ ਵੀ ਮਰੀਜ਼ਾਂ ਨੂੰ ਮੁਫ਼ਤ ਵੰਡੀਆਂ ਗਈਆਂ ਅਤੇ ਅਗਲੀ ਵਿੱਜ਼ਿਟ ਲਈ ਉਨ੍ਹਾਂ ਨੂੰ ਸਰਕਾਰੀ ਟੀ.ਬੀ. ਹਸਪਤਾਲ ਜਾਣ ਦੀ ਸਲਾਹ ਦਿੱਤੀ ਗਈ | ਮੁੱਖ ਸਰਪ੍ਰਸਤ ਸੁਦਰਸ਼ਨ ਕੁਮਾਰ ਵਧਵਾ ਅਤੇ ਟਰੱਸਟ ਦੇ ਹੋਰ ਮੈਂਬਰਾਂ ਵਲੋਂ ਡਾ. ਰਾਜਬੀਰ ਸਿੰਘ ਅਤੇ ਜਾਂਚ ਟੀਮ ਨੂੰ ਸਿਰੋਪਾ ਪਾ ਕੇ ਅਤੇ ਸ੍ਰੀ ਹਨੂੰੁਮਾਨ ਜੀ ਦੀ ਤਸਵੀਰ ਭੇਂਟ ਕਰਕੇ ਸਨਮਾਨਿਤ ਕੀਤਾ | ਉਨ੍ਹਾਂ ਕਿਹਾ ਕਿ ਲੋਕ ਹਿੱਤ ਦੇ ਕੰਮਾਂ 'ਚ ਸਦਾ ਅੱਗੇ ਰਹਿਣ ਵਾਲੇ ਟਰੱਸਟ ਵਲੋਂ ਅਜਿਹੇ ਕੈਂਪ ਭਵਿੱਖ 'ਚ ਵੀ ਲਗਾਤਾਰ ਜਾਰੀ ਰਹਿੰਗੇ | ਇਸ ਮੌਕੇ ਡਾ. ਰਾਜਬੀਰ ਸਿੰਘ ਨੇ ਟਰੱਸਟ ਦੇ ਇਸ ਸਮਾਜਿਕ ਯਤਨ ਦੀ ਪ੍ਰਸ਼ੰਸਾ ਕਰਦਿਆਂ ਟਰੱਸਟ ਨੂੰ ਦਿਲੋਂ ਵਧਾਈ ਦਿੱਤੀ ਅਤੇ ਸ਼ੁਭਕਾਮਨਾਵਾਂ ਦਿੱਤੀਆਂ | ਉਨ੍ਹਾਂ ਟਰੱਸਟ ਨੂੰ ਭਰੋਸਾ ਦਿੱਤਾ ਕਿ ਭਵਿੱਖ ਵਿਚ ਵੀ ਜਿੱਥੇ ਕਿਤੇ ਉਨ੍ਹਾਂ ਦੀ ਸੇਵਾਵਾਂ ਦੀ ਲੋੜ ਹੋਵੇਗੀ, ਉਹ ਹਾਜ਼ਰ ਰਹਿਣਗੇ | ਟਰੱਸਟ ਵਲੋਂ ਮਰੀਜ਼ਾਂ ਅਤੇ ਸੰਗਤਾਂ ਲਈ ਕੜੀ-ਚਾਵਲ, ਚਾਹ ਅਤੇ ਬਿਸਕੁਟਾਂ ਦਾ ਲੰਗਰ ਵੀ ਲਗਾਇਆ ਗਿਆ | ਇਸ ਮੌਕੇ ਟਰੱਸਟ ਦੇ ਲੀਗਲ ਐਡਵਾਈਜ਼ਰ ਰਣਬੀਰ ਕੌਸ਼ਲ, ਵਾਈਸ ਚੇਅਰਮੈਨ ਲਲਿਤ ਮਲਹਣ, ਜਨ: ਸਕੱਤਰ ਆਦੇਸ਼ ਮਹਿਰਾ, ਕੈਸ਼ੀਅਰ ਰਮੇਸ਼ ਖੰਨਾ, ਮੈਨੇਜਰ ਅਮਿਤ ਸੇਠ, ਵਾਈਸ ਚੇਅਰਮੈਨ ਨਵਲ ਕਿਸ਼ੋਰ, ਪ੍ਰਚਾਰ ਮੰਤਰੀ ਮਨੋਜ ਜੈਨ ਪਿਆਰਾ ਲਾਲ ਕਪੂਰ, ਕਮਲ ਡਾਲਮੀਆ, ਸੀ. ਏ. ਰਾਜਨ ਕਪੂਰ, ਦੀਪਕ ਮਹਿਰਾ, ਮਨਮੋਹਨ ਮਹਿਰਾ, ਰਾਕੇਸ਼ ਠੁਕਰਾਲ, ਸੁਰਿੰਦਰ ਅਰੋੜਾ, ਲੋਕੇਸ਼ ਵਾਲੀਆ, ਸੰਦੀਪ ਕਪੂਰ, ਫੂਲ ਚੰਦ, ਰਕਸ਼ਪਾਲ ਠਾਕੁਰ, ਸ਼ਿਆਮ ਸੁੰਦਰ ਸ਼ਰਮਾ, ਸ਼ਿਵ ਕੁਮਾਰ ਪ੍ਰੇਮ, ਰਾਜੇਸ਼ ਮਹਿਰਾ, ਰਜਨੀਸ਼ ਗੁਪਤਾ, ਲਵਲੀ ਵਾਲੀਆ, ਮੁਨੀਸ਼ ਸੇਠ, ਮਿਤਿਕਾ ਸੇਠ, ਅਮਿਤਾ ਗੁਪਤਾ, ਕਿਰਨ ਮਲਹਣ, ਕਿ੍ਤਿਕਾ ਖੰਨਾ, ਵਿਨੋਦ ਅਰੋੜਾ, ਰਿਸ਼ੀ ਮਹਿਰਾ, ਰਮੇਸ਼ ਖੰਨਾ, ਸੁਰਿੰਦਰ ਅਰੋੜਾ, ਸੰਜੀਵ ਖੰਨਾ, ਮੇਜਰ ਸਿੰਘ, ਮੁਨੀਸ਼, ਨੁਪੁਰ ਅਗਰਵਾਲ, ਸੰਯਮ, ਵਿਸ਼ਾਲ ਮਹਿਰਾ, ਰੋਹਨ, ਹਰਮਨ ਸਿੰਘ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਦੁਰਗਿਆਣਾ ਮੰਦਰ ਵਿਖੇ ਲੰਗੂਰ ਮੇਲੇ 'ਚ ਬਜਰੰਗੀ ਸੈਨਾ ਵਲੋਂ ਕੱਢੀ ਝਾਕੀ <br/> ਅਗਲੀ ਖ਼ਬਰ ਗੁਰਦੁਆਰਾ ਸ਼ਹੀਦ ਭਾਈ ਕਰਮ ਸਿੰਘ, ਕੋਟ ਬਾਬਾ ਦੀਪ ਸਿੰਘ ਜੀ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਸਜਾਇਆ...
Ad Position 24