ਤਿਉਹਾਰਾਂ ਦੇ ਸੀਜ਼ਨ 'ਚ ਸੜਕਾਂ 'ਤੇ ਲਗਾਤਾਰ ਵਧਦਾ ਜਾ ਰਿਹਾ ਹੈ ਕੂੜਾ <br/>
ਸਥਾਨਕ ਗੋਲਡਨ ਐਵੀਨਿਊ ਵਿਖੇ ਵੱਖ-ਵੱਖ ਜਗ੍ਹਾ 'ਤੇ ਲੱਗੇ ਕੂੜੇ ਦੇ ਢੇਰ | ਤਸਵੀਰਾਂ : ਹਰਜੀਤ ਸਿੰਘ
<br/>
26-09-2025
ਦੂਸਰੇ ਪਾਸੇ ਸ਼ੋ੍ਰਮਣੀ ਅਕਾਲੀ ਦਲ ਦੇ ਆਗੂ ਸਾਬਕਾ ਸੀਨੀਅਰ ਡਿਪਟੀ ਮੇਅਰ ਅਤੇ ਮੌਜੂਦਾ ਕੌਂਸਲਰ ਅਵਤਾਰ ਸਿੰਘ ਟਰੱਕਾਂ ਵਾਲੇ ਨੇ ਕਿਹਾ ਕਿ ਨਿਗਮ ਵਲੋਂ ਸ਼ਹਿਰ 'ਚ ਕੂੜੇ ਦੀ ਚੁਕਾਈ ਲਈ 140 ਟਰਾਲੀਆਂ ਲਗਾਉਣ ਦਾ ਦਾਅਵਾ ਝੂਠਾ ਅਤੇ ਤੱਥਾਂ ਤੋਂ ਕੋਹਾਂ ਦੂਰ ਹੈ | ਉਨ੍ਹਾਂ ਕਿਹਾ ਕਿ ਜੇਕਰ ਸ਼ਹਿਰ 'ਚ 140 ਟਰਾਲੀਆਂ ਕੂੜਾ ਚੁੱਕਦੀਆਂ ਹੁੰਦੀਆਂ ਤਾਂ ਹਰ ਵਾਰਡ 'ਚ ਦੋ ਟਰਾਲੀਆਂ ਹਿੱਸੇ ਆਉਂਦੀਆਂ | ਕੌਂਸਲਰ ਟਰੱਕਾਂ ਵਾਲੇ ਨੇ ਕਿਹਾ ਕਿ ਉਨ੍ਹਾਂ ਸਮੇਤ ਬਹੁਤ ਸਾਰੇ ਕੌਂਸਲਰਾਂ ਦੀਆਂ ਵਾਰਡਾਂ 'ਚ ਇਕ ਵੀ ਟਰਾਲੀ ਕੂੜਾ ਚੁੱਕਣ ਲਈ ਨਹੀਂ ਆ ਰਹੀ | ਉਨ੍ਹਾਂ ਕਿਹਾ ਕਿ ਜੋ 140 ਟਰਾਲੀਆਂ ਬਾਰੇ ਗੱਲ ਕੀਤੀ ਜਾ ਰਹੀ ਉਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ |