ਰਾਜਾਸਾਂਸੀ, 26 ਸਤੰਬਰ (ਹਰਦੀਪ ਸਿੰਘ ਖੀਵਾ)-ਜ਼ਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀ ਅੰਮਿ੍ਤਸਰ ਦੇ ਨਿਰਦੇਸ਼ਾਂ ਹੇਠ ਬਲਾਕ ਹਰਸ਼ਾ ਛੀਨਾ ਦੇ ਸੀ. ਡੀ. ਪੀ. ਓ. ਮੀਨਾ ਦੇਵੀ ਵਲੋਂ ਬਲਾਕ ਹਰਸ਼ਾ ਛੀਨਾ ਦੀਆਂ ਆਂਗਣਵਾੜੀ ਵਰਕਰਾਂ ਨੂੰ ਸਤਿਆਪਣ ਐਪ (ਜੀਵਨ ਪ੍ਰਮਾਣ ਸਰਟੀਫਿਕੇਟ ਲਈ) ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦੇਣ ਸੰਬੰਧੀ ਇਕੱਤਰਤਾ ਕੀਤੀ ਗਈ | ਇਸ ਉਕਤ ਐਪ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਇਸ ਨਾਲ ਰਾਸ਼ਟਰੀ ਸਮਾਜਿਕ ਸਹਾਇਤਾ ਪ੍ਰੋਗਰਾਮ ਅਧੀਨ ਭਲਾਈ ਸਕੀਮਾਂ ਦਾ ਲਾਭ ਲੈ ਰਹੇ ਲਾਭਪਾਤਰੀਆਂ ਦੀ ਪਛਾਣ ਨੂੰ ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਨਾਲ ਭਾਰਤ ਸਰਕਾਰ ਵਲੋਂ ਲਾਭਪਾਤਰੀਆਂ ਲਈ ਸੱਤਿਆਪਣ ਐਪ ਲਾਗੂ ਕੀਤੀ ਗਈ ਹੈ | ਇਹ ਐਪ ਚਿਹਰਾ, ਉਂਗਲੀਆਂ ਜਾਂ ਅੱਖਾਂ ਦੀ ਆਧਾਰ ਆਧਾਰਿਤ ਬਾਇਓਮੈਟਰਿਕ ਪ੍ਰਮਾਣਿਕਤਾ ਰਾਹੀਂ ਲਾਭਪਾਤਰੀ ਦੀ ਪਛਾਣ ਕਰਨ ਦੀ ਸੁਵਿਧਾ ਦਿੰਦੀ ਹੈ | ਇਸ ਮੌਕੇ ਦਫਤਰ ਸਟਾਫ 'ਚ ਸੁਪਰਵਾਈਜ਼ਰ ਰਣਜੀਤ ਕੌਰ, ਮਨਦੀਪ ਸਿੰਘ, ਗੁਰਮੀਤ ਸਿੰਘ, ਰਣਜੀਤ ਸਿੰਘ ਤੋਂ ਇਲਾਵਾ ਆਂਗਣਵਾੜੀ ਵਰਕਰਾਂ 'ਚ ਕਰਮਜੀਤ ਕੌਰ ਉੱਗਰ ਔਲਖ, ਬਲਜਿੰਦਰ ਕੌਰ ਭਲਾ ਪਿੰਡ, ਨਿਰਮਲ ਕੌਰ ਵਰਨਾਲੀ, ਜੋਤੀ ਮਹਿਲਾਂ ਵਾਲਾ, ਏਕਮਰੂਪ ਕੌਰ ਛੀਨਾ, ਮਨਜੀਤ ਕੌਰ ਖੀਵਾ, ਨਿਰਮਲ ਕੌਰ ਛੀਨਾ, ਸਿਮਰਨ ਕੌਰ ਛੀਨਾ, ਕਸ਼ਮੀਰ ਕੌਰ ਧਾਰੀਵਾਲ, ਰਜਵੰਤ ਕੌਰ ਛੀਨਾ, ਰਾਜਵਿੰਦਰ ਕੌਰ ਸੈਂਸਰਾ, ਨਵਰੀਤ ਕੌਰ ਕੋਟਲਾ, ਇੰਦਰਜੀਤ ਕੌਰ ਲੱਲਾ ਅਫਗਾਨਾ, ਦਲਜੀਤ ਕੌਰ ਮਹਿਲਾਂ ਵਾਲਾ, ਰਜਵੰਤ ਕੌਰ ਉੱਗਰ ਔਲਖ ਆਦਿ ਹਾਜ਼ਰ ਸਨ |