17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਮੀਟਿੰਗ 'ਚ ਅਹਿਮ ਫ਼ੈਸਲੇ ਹੋਏ <br/>

Ad Position 21
No active advertisement
ਅਜੀਤ ਡੈਸਕ 27-09-2025
ਅੰਮਿ੍ਤਸਰ, 26 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਮੀਟਿੰਗ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਸਿੰਡੀਕੇਟ ਰੂਮ 'ਚ ਹੋਈ, ਜਿਸ 'ਚ ਵੱਡੀ ਗਿਣਤੀ 'ਚ ਸਿੰਡੀਕੇਟ ਮੈਂਬਰਾਂ ਨੇ ਆਨਲਾਈਨ ਅਤੇ ਆਫਲਾਈਨ ਸ਼ਮੂਲੀਅਤ ਕੀਤੀ | ਰਜਿਸਟਰਾਰ ਪ੍ਰੋ. ਕੇ. ਐੱਸ. ਚਹਿਲ ਨੇ ਮੀਟਿੰਗ ਦਾ ਏਜੰਡਾ ਪੇਸ਼ ਕੀਤਾ ਅਤੇ ਨਵੇਂ ਸਿੰਡੀਕੇਟ ਮੈਂਬਰਾਂ ਜਗਦੀਸ਼ ਸਿੰਘ, ਜਤਿੰਦਰ ਸਿੰਘ ਔਲਖ ਅਤੇ ਡਾ. ਅਮਰਜੀਤ ਸਿੰਘ ਸਿੱਧੂ ਦਾ ਸਵਾਗਤ ਕੀਤਾ | ਮੀਟਿੰਗ ਵਿਚ ਡੀਨ ਅਕਾਦਮਿਕ ਮਾਮਲੇ ਪ੍ਰੋ. ਪਲਵਿੰਦਰ ਸਿੰਘ ਸਮੇਤ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਹਿੱਸਾ ਲਿਆ | ਸਿੰਡੀਕੇਟ ਨੇ ਕਈ ਮਹੱਤਵਪੂਰਨ ਫੈਸਲਿਆਂ ਨੂੰ ਮਨਜ਼ੂਰੀ ਦਿੰਦੇ ਹੋਏ 30 ਪੀ. ਐੱਚ. ਡੀ. ਡਿਗਰੀਆਂ, ਸੈਂਟਰ ਫਾਰ ਓਪਨ ਐਂਡ ਡਿਸਟੈਂਸ ਲਰਨਿੰਗ (ਓ. ਡੀ. ਐੱਲ.) ਅਤੇ ਆਨਲਾਈਨ ਪ੍ਰੋਗਰਾਮਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਸੀ. ਆਈ. ਕਿਊ. ਏ. ਦੀ ਰਿਪੋਰਟ, ਅਧਿਆਪਨ ਅਤੇ ਗ਼ੈਰ-ਅਧਿਆਪਨ ਨਿਯੁਕਤੀਆਂ ਅਤੇ ਕਾਲਜਾਂ ਤੇ ਯੂਨੀਵਰਸਿਟੀ ਕੈਂਪਸ ਨਾਲ ਸੰਬੰਧਿਤ ਕੁਝ ਪ੍ਰੋਗਰਾਮ ਸ਼ਾਮਿਲ ਸਨ | ਪ੍ਰੋ. (ਡਾ.) ਕਰਮਜੀਤ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ਼ੂਟਰਾਂ ਨੇ ਕਜ਼ਾਕਿਸਤਾਨ 'ਚ ਹੋਈ 16ਵੀਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿਚ 5 ਵਿਅਕਤੀਗਤ ਸੋਨ ਤਗਮੇ, 6 ਟੀਮ ਸੋਨ ਤਗਮੇ, 2 ਚਾਂਦੀ ਅਤੇ 1 ਕਾਂਸੀ ਦੇ ਤਗਮੇ ਜਿੱਤ ਕੇ ਭਾਰਤ ਦਾ ਮਾਣ ਵਧਾਇਆ | ਇਸ ਤੋਂ ਇਲਾਵਾ, ਜੀ. ਐੱਨ. ਡੀ. ਯੂ. ਨੂੰ 16-27 ਜੁਲਾਈ 2025 ਨੂੰ ਜਰਮਨੀ 'ਚ ਹੋਈ ਵਿਸ਼ਵ ਯੂਨੀਵਰਸਿਟੀ ਖੇਡਾਂ ਲਈ ਨੋਡਲ ਯੂਨੀਵਰਸਿਟੀ ਨਿਯੁਕਤ ਕੀਤਾ ਗਿਆ, ਜੋ ਇਕ ਵੱਡੀ ਪ੍ਰਾਪਤੀ ਹੈ | ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਨੇ ਵੱਖ-ਵੱਖ ਵਿਭਾਗਾਂ 'ਚ 12 ਤੋਂ ਵੱਧ ਫੈਕਲਟੀ ਮੈਂਬਰਾਂ ਦੀ ਭਰਤੀ ਕੀਤੀ ਅਤੇ ਕਈਆਂ ਨੂੰ ਕਰੀਅਰ ਅਡਵਾਂਸਮੈਂਟ ਸਕੀਮ ਅਧੀਨ ਤਰੱਕੀ ਦਿੱਤੀ | ਗ਼ੈਰ-ਅਧਿਆਪਨ ਸਟਾਫ ਦੀਆਂ ਵੀ ਨਿਯੁਕਤੀਆਂ ਅਤੇ ਤਰੱਕੀਆਂ ਕੀਤੀਆਂ ਗਈਆਂ | 2025-26 ਅਕਾਦਮਿਕ ਸੈਸ਼ਨ ਲਈ 14,352 ਅਰਜ਼ੀਆਂ ਮਿਲੀਆਂ ਅਤੇ 6,197 ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਗਿਆ, ਜੋ ਪਿਛਲੇ ਸਾਲ ਦੇ 5,513 ਦੀ ਤੁਲਨਾ ਵਿਚ ਕਾਫੀ ਵਾਧਾ ਹੈ | ਸੰਬੰਧਿਤ ਕਾਲਜਾਂ ਨੂੰ ਖੋਜ ਸਹੂਲਤਾਂ ਪ੍ਰਦਾਨ ਕਰਨ ਲਈ ਆਰਡੀਨੈਂਸ ਵਿਚ ਸੋਧ ਕੀਤੀ ਗਈ | ਪੈਨਸ਼ਨਰਾਂ ਨੂੰ ਬਕਾਇਆ ਅਦਾਇਗੀਆਂ ਕੀਤੀਆਂ ਗਈਆਂ ਅਤੇ ਸਮਾਜ ਦੀ ਮਦਦ ਲਈ ਜੀ. ਐੱਨ. ਡੀ. ਯੂ. ਰਿਲੀਫ ਫੰਡ ਦੀ ਸਥਾਪਨਾ ਕੀਤੀ ਗਈ | ਉਨ੍ਹਾਂ ਅੱਗੇ ਦੱਸਿਆ ਕਿ ਯੂਨੀਵਰਸਿਟੀ ਨੇ ਸਵੀਡਨ ਦੇ ਕਰੋਲਿੰਸਕਾ ਇੰਸਟੀਚਿਊਟ, ਅਰੋਗਿਆ ਸੀ. ਆਈ. ਬੀ. ਓ. ਡੀ. ਹੈਲਥਕੇਅਰ ਫਾਊਾਡੇਸ਼ਨ ਅਤੇ ਪੀ. ਯੂ. ਐੱਮ. ਨੀਦਰਲੈਂਡਜ਼ ਸਮੇਤ 13 ਐੱਮ. ਓ. ਯੂ. ਸਾਈਨ ਕੀਤੇ | ਯੂਨੀਵਰਸਿਟੀ ਨੇ ਪੰਜਾਬੀ ਪਹਿਰਾਵੇ ਦੀ ਪ੍ਰਤੀਯੋਗਿਤਾ, 5ਜੀ ਤਕਨਾਲੋਜੀ ਵਰਕਸ਼ਾਪ ਦਾ ਆਯੋਜਨ ਕੀਤਾ ਅਤੇ ਸਰਕਾਰ ਨੂੰ ਸੀਆਈਏ-ਅਰਨਿਆਲਾ ਡੈਮ ਸਟੱਡੀ ਰਿਪੋਰਟ ਸੌਂਪੀ | ਜੀ. ਐੱਨ. ਡੀ. ਯੂ. ਨੇ 80ਵੀਂ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਸਾਇੰਸ ਸਮਿਟ ਵਿਚ ਹਿੱਸਾ ਲੈ ਕੇ ਆਪਣੀ ਗਲੋਬਲ ਮੌਜੂਦਗੀ ਨੂੰ ਮਜ਼ਬੂਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਸੈਰ-ਸਪਾਟਾ ਦਿਵਸ 'ਤੇ ਡੀ. ਏ. ਵੀ. ਕਾਲਜ ਵਿਖੇ ਸੈਮੀਨਾਰ <br/> ਅਗਲੀ ਖ਼ਬਰ ਸੀ. ਡੀ. ਪੀ. ਓ. ਮੀਨਾ ਦੇਵੀ ਵਲੋਂ ਸੱਤਿਆਪਣ ਐਪ ਸੰਬੰਧੀ ਆਂਗਣਵਾੜੀ ਵਰਕਰਾਂ ਨਾਲ ਇੱਕਤਰਤਾ <br/>
Ad Position 24