17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਅੰਤਰਰਾਸ਼ਟਰੀ ਸੈਰ-ਸਪਾਟਾ ਦਿਵਸ 'ਤੇ ਡੀ. ਏ. ਵੀ. ਕਾਲਜ ਵਿਖੇ ਸੈਮੀਨਾਰ <br/>

Ad Position 21
No active advertisement
ਅਜੀਤ ਡੈਸਕ 27-09-2025
ਅੰਮਿ੍ਤਸਰ, 26 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਅੰਤਰਰਾਸ਼ਟਰੀ ਸੈਰ-ਸਪਾਟਾ ਦਿਵਸ 'ਤੇ ਡੀ. ਏ. ਵੀ. ਕਾਲਜ ਅੰਮਿ੍ਤਸਰ ਦੇ ਯਾਤਰਾ ਅਤੇ ਸੈਰ-ਸਪਾਟਾ ਵਿਭਾਗ ਵਲੋਂ 'ਵਿਸ਼ਵ ਦੇ ਸੱਤ ਅਜੂਬੇ : ਪ੍ਰਾਚੀਨ ਸ਼ਾਨ ਤੋਂ ਆਧੁਨਿਕ ਅਜੂਬਿਆਂ ਤੱਕ' ਵਿਸ਼ੇ 'ਤੇ ਇਕ ਰੋਜਾ ਸੈਮੀਨਾਰ ਕਰਵਾਇਆ ਗਿਆ, ਜਿਸ ਦਾ ਉਦਘਾਟਨ ਕਾਲਜ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੇ ਕੀਤਾ | ਆਪਣੇ ਸੰਬੋਧਨ 'ਚ ਡਾ. ਗੁਪਤਾ ਨੇ ਦੱਸਿਆ ਕਿ ਸੈਮੀਨਾਰ ਦਾ ਉਦੇਸ਼ ਵਿਦਿਆਰਥੀਆਂ ਨੂੰ ਮਨੁੱਖੀ ਸਭਿਅਤਾ ਦੁਆਰਾ ਬਣਾਏ ਗਏ ਇਨ੍ਹਾਂ ਅਦਭੁਤ ਆਰਕੀਟੈਕਚਰਲ ਅਤੇ ਕੁਦਰਤੀ ਅਜੂਬਿਆਂ ਦੇ ਇਤਿਹਾਸਕ, ਸੱਭਿਆਚਾਰਕ ਅਤੇ ਵਿਗਿਆਨਕ ਪਹਿਲੂਆਂ ਤੋਂ ਜਾਣੰੂ ਕਰਵਾਉਣਾ ਸੀ | ਸੈਮੀਨਾਰ 'ਚ ਕਾਲਜ ਦੇ ਵਿਦਿਆਰਥੀਆਂ ਨੇ ਪਾਵਰ ਪੁਆਇੰਟ ਪੇਸ਼ਕਾਰੀਆਂ ਰਾਹੀਂ, ਪ੍ਰਾਚੀਨ ਸੱਤ ਅਜੂਬਿਆਂ ਦੇ ਨਿਰਮਾਣ ਪਿੱਛੇ ਦੇ ਰਹੱਸ, ਉਨ੍ਹਾਂ ਦੇ ਇਤਿਹਾਸਕ ਸੰਦਰਭ ਅਤੇ ਅੱਜ ਉਨ੍ਹਾਂ ਦੀ ਸੰਭਾਲ ਦੀਆਂ ਚੁਣੌਤੀਆਂ ਵਰਗੇ ਵਿਸ਼ਿਆਂ 'ਤੇ ਚਾਨਣਾ ਪਾਇਆ | ਜੇਤੂ ਵਿਦਿਆਰਥੀਆਂ ਨੂੰ ਪਿ੍ੰਸੀਪਲ ਵਲੋਂ ਸਨਮਾਨਿਤ ਵੀ ਕੀਤਾ ਗਿਆ | ਵਿਭਾਗ ਮੁਖੀ ਪ੍ਰੋ. ਸ਼ਿਲਪੀ ਸੇਠ ਨੇ ਕਾਲਜ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਸਾਰੇ ਮਹਿਮਾਨਾਂ, ਬੁਲਾਰਿਆਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ | ਕਾਲਜ ਪ੍ਰਸ਼ਾਸਕ, ਡਾ. ਰਜਨੀ ਬਾਲਾ, ਅਤੇ ਕੰਟਰੋਲ ਪ੍ਰੀਖਿਆਵਾਂ, ਪ੍ਰੋ. ਮੀਨੂ ਅਗਰਵਾਲ, ਇਸ ਮੌਕੇ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤ ਪੰਜਾਬ ਦੇ ਸਦੀਵੀ ਹੱਲ ਲਈ ਸਰਬ ਪਾਰਟੀ ਮੀਟਿੰਗ ਸੱਦੇ ਭਗਵੰਤ ਮਾਨ-ਭਾਈ ਬਲਦੇਵ ਸਿੰਘ ਵਡਾਲਾ <br/> ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਮੀਟਿੰਗ 'ਚ ਅਹਿਮ ਫ਼ੈਸਲੇ ਹੋਏ <br/>
Ad Position 24