ਸੁਲਤਾਨਵਿੰਡ, 26 ਸਤੰਬਰ (ਗੁਰਨਾਮ ਸਿੰਘ ਬੁੱਟਰ)-ਸਿੱਖ ਸਦਭਾਵਨਾ ਦਲ ਦੀ ਇਕੱਤ੍ਰਤਾ ਮੁੱਖ ਦਫਤਰ ਪਿੰਡ ਸੁਲਤਾਨਵਿੰਡ ਵਿਖੇ ਭਾਈ ਬਲਦੇਵ ਸਿੰਘ ਵਡਾਲਾ ਅਤੇ ਪੰਜਾਬ ਇਕਾਈ ਦੇ ਮੁੱਖ ਸੇਵਾਦਾਰ ਭਾਈ ਗੁਰਵਤਨ ਸਿੰਘ ਮੁਕੇਰੀਆਂ ਦੀ ਅਗਵਾਈ ਚ ਹੋਈ | ਜਿੱਥੇ ਸ੍ਰੋਮਣੀ ਕਮੇਟੀ ਦੇ ਸੁਚੱਜੇ ਪ੍ਰਬੰਧ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਲੈ ਕੇ ਵਿਚਾਰਾਂ ਹੋਈਆਂ | ਉੱਥੇ ਹੀ 328 ਪਾਵਨ ਸਰੂਪਾਂ ਦੇ ਮਾਮਲੇ ਚ ਦੋਸ਼ੀਆ ਖਿਲਾਫ ਕਾਰਵਾਈ ਲਈ ਮਾਨਯੋਗ ਹਾਈਕੋਰਟ ਵੱਲੋਂ ਆਏ ਹੁਕਮਾਂ ਦੀ ਗੱਲ ਕਰਦਿਆਂ ਭਾਈ ਵਡਾਲਾ ਨੇ ਕਿਹਾ ਕਿ ਸਾਡੇ ਵਕੀਲ ਇਹ ਆਰਡਰ ਲੈ ਗਏ ਕਿ 328 ਪਾਵਨ ਸਰੂਪਾਂ ਦੇ ਮਸਲੇ 'ਤੇ ਤੁਰੰਤ ਕਾਰਵਾਈ ਕੀਤੀ ਜਾਵੇ, ਪਰ ਅਧਿਕਾਰੀਆਂ 'ਤੇ ਮਹੀਨਾਂ ਬੀਤ ਜਾਣ ਦੇ ਬਾਵਜੂਦ ਵੀ ਕੋਈ ਅਸਰ ਨਹੀਂ, ਜਿਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ, ਸਿਖਾਂ ਦੀਆਂ ਭਾਵਨਾਵਾਂ, ਜਾਗਤ ਜੋਤ ਸਤਿਕਾਰ ਐਕਟ ਦੀ ਤਾਂ ਉਨਾਂ ਨੂੰ ਕੋਈ ਪ੍ਰਵਾਹ ਨਹੀ ਹੈ ਉਹ ਹਾਈਕੋਰਟ ਤੋਂ ਆਏ ਹੁਕਮਾਂ ਨੂੰ ਵੀ ਟਿੱਚ ਸਮਝਦੇ ਹਨ ਜੇਕਰ ਮੰਨਦੇ ਹੁੰਦੇ ਤੁਰੰਤ ਕਾਰਵਾਈ ਕਰਦੇ | ਉਨ੍ਹਾਂ ਕਿਹਾ ਕਿ ਹੜ੍ਹ ਪੀੜਤ ਪੰਜਾਬ ਨੂੰ ਲੈ ਕੇ ਮਾਨ ਸਰਕਾਰ ਨੂੰ ਚਾਹੀਦਾ ਹੈ ਉਹ ਹੜ੍ਹ ਮੁਕਤ ਪੰਜਾਬ ਲਈ ਇੱਕ ਸਰਬ ਪਾਰਟੀ ਮੀਟਿੰਗ ਬੁਲਾਵੇ | ਉਨਾਂ ਤੋਂ ਇਹ ਮਤਾ ਪਾਸ ਕਰਾਵੇ ਕਿ ਪੰਜਾਬ ਦੇ ਦਰਿਆਵਾਂ ਨਾਲ ਲਗਦੀ ਲੱਖਾਂ ਏਕੜ ਜਮੀਨ ਉੱਜੜਨ ਵਾਲੇ ਪ੍ਰਵਾਰਾਂ ਨੂੰ ਦਿੱਤੀ ਜਾਊ ਜੋ ਕੇਦਰ ਸਰਕਾਰ ਦੇ ਕਬਜੇ 'ਚ ਹੈ | ਇਸ ਮੌਕੇ ਭਾਈ ਗੁਰਵਤਨ ਸਿੰਘ ਮੁਲਤਾਨੀ ਭਾਈ ਅਵਤਾਰ ਸਿੰਘ ,ਭਾਈ ਨਿਰਮਲ ਸਿੰਘ ,ਬਾਪੂ ਸੁਖਵੰਤ ਸਿੰਘ ,ਬੀਬੀ ਕੰਵਲਜੀਤ ਕੌਰ ਕੋਟ ਖ਼ਾਲਸਾ, ਭਾਈ ਗੁਰਮੀਤ ਸਿੰਘ ਥੂਹੀ, ਭਾਈ ਅਮਰਪਾਲ ਸਿੰਘ ਫਰੀਦਕੋਟ ,ਭਾਈ ਹਰਮਨਪ੍ਰੀਤ ਸਿੰਘ ਤਰਨ ਤਾਰਨ, ਭਾਈ ਜਗਤਾਰ ਸਿੰਘ ਗੁੱਜਰਾਂ ਸੰਗਰੂਰ, ਭਾਈ ਦਿਲਬਾਗ ਸਿੰਘ ਗਾਧੀਆਂ, ਭਾਈ ਰਣਜੀਤ ਸਿੰਘ ਗਾਂਧੀਆਂ, ਭਾਈ ਅਰਵਿੰਦਰ ਸਿੰਘ ਕੱਦਗਿੱਲ, ਭਾਈ ਗੁਰਬਖਸ਼ ਸਿੰਘ ਮਕਬੂਲਪੁਰਾ, ਭਾਈ ਸਤਵੰਤ ਸਿੰਘ ਵੇਰਕਾ, ਭਾਈ ਗੁਰਜੀਤ ਸਿੰਘ ਬਰਨਾਲਾ, ਭਾਈ ਅਮਰਪਾਲ ਸਿੰਘ ਅੰਮਿਝਤਸਰ ਹਾਜ਼ਰ ਸਨ |