28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਹਾਈਵੇ 'ਤੇ ਏਅਰ ਫੋਰਸ ਵਲੋਂ ਕਰਵਾਈ ਜਾ ਰਹੀ ਮੈਰਾਥਨ ਦੌੜ ਕਾਰਨ ਹੋਏ ਭਿਆਨਕ ਹਾਦਸੇ

Ad Position 21
No active advertisement
ਅਜੀਤ ਡੈਸਕ 03-11-2025

ਅਟਾਰੀ, 2 ਨਵੰਬਰ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)-ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਨੈਸ਼ਨਲ ਹਾਈਵੇ ਦਿੱਲੀ ਅਟਾਰੀ 'ਤੇ ਇਕ ਪਾਸਾ ਬੰਦ ਕਰਕੇ ਏਅਰ ਫੋਰਸ ਵਲੋਂ ਕਰਵਾਈ ਜਾ ਰਹੀ ਮੈਰਾਥਨ ਦੌੜ ਦੇ ਕਾਰਨ ਅੱਜ ਛੇਹਰਟਾ ਬਾਈਪਾਸ ਤੋਂ ਲੈ ਕੇ ਪੁਲਿਸ ਥਾਣਾ ਘਰਿੰਡਾ ਤੱਕ ਅੱਜ ਸਵੇਰੇ-ਸਵੇਰ ਭਿਆਨਕ ਹਾਦਸੇ ਵਾਪਰੇ ਹਨ, ਜਿਸ ਦੇ ਮੁੱਖ ਕਾਰਨ ਏਅਰ ਫੋਰਸ ਵਲੋਂ ਕਰਵਾਈ ਜਾ ਰਹੀ ਜਾ ਰਹੀ ਮੈਰਾਥਨ ਦੌੜ ਬਣਿਆ ਹੈ, ਬੇਸ਼ੱਕ ਹੋਏ ਵੱਖ-ਵੱਖ ਦੋ ਹਾਦਸਿਆਂ ਵਿਚ ਜਾਨੀ ਨੁਕਸਾਨ ਨਹੀਂ ਹੋਇਆ ਪਰ ਰਾਹਗੀਰਾਂ ਦੀਆਂ ਗੱਡੀਆਂ, ਟਰੈਕਟਰ, ਮੋਟਰਸਾਈਕਲ ਤੇ ਸਾਈਕਲ ਚਕਨਾ ਚੂਰ ਹੋ ਗਏ ਹਨ, ਜਿਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ ਪੰਜਾਬ ਪੁਲਿਸ ਦੇ ਵਿਸ਼ੇਸ਼ ਦਸਤੇ ਵਲੋਂ ਜੋ ਕਿ ਅੰਮਿ੍ਤਸਰ ਅਟਾਰੀ ਰੋਡ 'ਤੇ 24 ਘੰਟੇ ਡਿਊਟੀ ਨਿਭਾਉਂਦੇ ਹਨ ਉਨ੍ਹਾਂ ਵਲੋਂ ਮੌਕੇ 'ਤੇ ਹੀ ਪਹੁੰਚ ਕੇ ਨੈਸ਼ਨਲ ਹਾਈਵੇ ਦਾ ਇਕ ਪਾਸਾ ਜੋ ਕਿ ਰਾਹਗੀਰਾਂ ਦੇ ਆਉਣ-ਜਾਣ ਲਈ ਚੱਲ ਰਿਹਾ ਸੀ, ਉਸ ਨੂੰ ਮੁੜ ਰਸਤਾ ਬਹਾਲ ਕੀਤਾ ਗਿਆ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਅੰਮਿ੍ਤਸਰ ਅਟਾਰੀ ਰੋਡ 'ਤੇ ਪੈਂਦੇ ਕਸਬਾ ਖਾਸਾ ਘਰਿੰਡਾ, ਰਾਮਪੁਰਾ ਬਾਈਪਾਸ, ਲਾਹੌਰੀ ਮੱਲ ਆਦਿ ਪਿੰਡਾਂ ਨੂੰ ਜਾਣ ਆਉਣ ਵਾਲੇ ਲੋਕਾਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਇਸ ਕਰਕੇ ਕਰਨਾ ਪੈ ਗਿਆ ਸੀ ਕਿ ਏਅਰ ਫੋਰਸ ਵਲੋਂ ਇਨ੍ਹਾਂ ਚੌਂਕਾਂ ਨੂੰ ਵੀ ਮੁਕੰਮਲ ਤੌਰ 'ਤੇ ਸਥਾਨਕ ਪੁਲਿਸ ਦੇ ਕਰਮਚਾਰੀਆਂ ਦੇ ਨਾਲ ਲੱਗ ਕੇ ਇਹ ਰਸਤੇ ਬੰਦ ਕੀਤੇ ਗਏ ਤੇ ਮੈਰਾਥਨ ਦੌੜ ਦਾ ਰਸਤਾ ਸਾਫ ਰੱਖਿਆ ਗਿਆ ਹੈ | ਗੁਰਸ਼ਰਨ ਸਿੰਘ, ਦਰਸ਼ਨ ਸਿੰਘ, ਹਰਵਿੰਦਰ ਸਿੰਘ ਸਮੇਤ ਹੋਰ ਸਥਾਨਕ ਲੋਕਾਂ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੈਸ਼ਨਲ ਹਾਈਵੇ ਅੰਮਿ੍ਤਸਰ ਅਟਾਰੀ ਉੱਤੇ ਅਕਸਰ ਹੀ ਏਅਰਫੋਰਸ, ਆਰਮੀ ਤੇ ਬੀ. ਐੱਸ. ਐੱਫ. ਵਲੋਂ ਨਸ਼ਿਆਂ ਦੇ ਖਾਤਮੇ ਲਈ ਮੈਰਾਥਨ ਦੌੜ ਕਰਵਾਈ ਜਾਂਦੀ ਹੈ ਜਿਸ ਨਾਲ ਸਥਾਨਕ ਲੋਕਾਂ ਤੋਂ ਇਲਾਵਾ ਅਟਾਰੀ ਸਰਹੱਦ ਨੂੰ ਵੇਖਣ ਆਉਣ ਵਾਲੇ ਸੈਲਾਨੀ ਦਰਸ਼ਕ ਜੋ ਕਿ ਬਹੁਤ ਪ੍ਰੇਸ਼ਾਨ ਹੁੰਦੇ ਹਨ ਤੇ ਕਈਆਂ ਦੀਆਂ ਗੱਡੀਆਂ ਮੋਟਰਾਂ ਦੇ ਭਿਆਨਕ ਐਕਸੀਡੈਂਟ ਵੀ ਹੁੰਦੇ ਹਨ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਨ੍ਹਾਂ ਵਿਭਾਗਾਂ ਦੀਆਂ ਮੈਰਾਥਨ ਦੌੜਾਂ ਕਿਸੇ ਢੱੁਕਵੇਂ ਅਸਥਾਨ 'ਤੇ ਕਰਵਾਉਣੀਆਂ ਚਾਹੀਦੀਆਂ ਹਨ ਨਾ ਕਿ ਦੇਸ਼ ਦੇ ਨੈਸ਼ਨਲ ਹਾਈਵੇ ਰੋਡ ਬੰਦ ਕਰਕੇ | ਇਸ ਸੰਬੰਧੀ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵਲੋਂ ਆਪਣਾ ਮੋਬਾਈਲ ਫੋਨ ਨਹੀਂ ਚੁੱਕਿਆ |

Ad Position 22
No active advertisement
ਪਿਛਲੀ ਖ਼ਬਰ ਧਾਮੀ ਨੂੰ ਮੁੜ ਕਮੇਟੀ ਦੇ ਪ੍ਰਧਾਨ ਦਾ ਉਮੀਦਵਾਰ ਐਲਾਨਣ 'ਤੇ ਜਥੇਦਾਰ ਗੜਗੱਜ ਵਲੋਂ ਖ਼ੁਸ਼ੀ ਦਾ ਇਜ਼ਹਾਰ ਅਗਲੀ ਖ਼ਬਰ ਸਾਰਾਗੜ੍ਹੀ ਜੰਗ ਦੀ 128ਵੀਂ ਵਰ੍ਹੇਗੰਢ ਮੌਕੇ ਬਰਤਾਨੀਆ ਤੋਂ ਪਹੁੰਚਿਆ ਵਫ਼ਦ
Ad Position 24