ਅੰਮਿ੍ਤਸਰ, 22 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਹਿੰਦੂ ਸਭਾ ਸਕੂਲ ਨੂੰ ਅੰਮਿ੍ਤਸਰ ਗਰੁੱਪ ਆਫ਼ ਕਾਲਜਿਜ਼ (ਏਜੀਸੀ) ਵਿਖੇ ਰਾਸਾ ਯੂ. ਕੇ. ਵਲੋਂ ਕਰਵਾਏ ਗਏ ਪੈਗ਼ਾਮ-ਏ-ਮੁਬਾਰਕ-2025 ਐਵਾਰਡ ਆਫ਼ ਐਕਸੀਲੈਂਸ ਦੌਰਾਨ ਸਨਮਾਨਿਤ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿ੍ੰ: ਵਰਿੰਦਰਪਾਲ ਨੇ ਦੱਸਿਆ ਕਿ ਸਕੂਲ਼ਾਂ ਦੀ ਜਥੇਬੰਦੀ ਰਾਸਾ ਯੂ.ਕੇ. ਵਲੋਂ ਅੰਮਿ੍ਤਸਰ ਗਰੁੱਕ ਆਫ ਕਾਲਜਿਜ਼ ਦੇ ਸਹਿਯੋਗ ਨਾਲ ਉਕਤ ਐਵਾਰਡ ਸਮਾਗਮ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਹਿੰਦੂ ਸਭਾ ਸਕੂਲ ਦੇ ਅਧਿਆਪਕ ਰਿਸ਼ੀ ਨਈਅਰ, ਸੁਪਰਡੈਂਟ ਕਿ੍ਸ਼ਨਾ ਟੰਡਨ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸਕੂਲ ਦੇ ਪ੍ਰਧਾਨ ਨਰੇਸ਼ ਮਹਾਜਨ, ਅਤੇ ਸਕੱਤਰ ਦੀਪਕ ਅਰੋੜਾ ਅਤੇ ਪਿ੍ੰ: ਵਰਿੰਦਰਪਾਲ ਨੇ ਸਨਮਾਨਿਤ ਅਧਿਆਪਕ, ਸੁਪਰਡੈਂਟ ਅਤੇ ਵਿਦਿਆਰਥੀਆ ਨੂੰ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆ |