22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਚਾਰ ਲੇਬਰ ਕੋਡ ਲਾਗੂ ਕੀਤੇ ਜਾਣ ਦਾ ਵਿਰੋਧ ਹੋਣਾ ਸ਼ੁਰੂ

Ad Position 21
No active advertisement
ਅਜੀਤ ਡੈਸਕ 23-11-2025
ਅੰਮਿ੍ਤਸਰ, 22 ਨਵੰਬਰ (ਗਗਨਦੀਪ ਸ਼ਰਮਾ)-ਕੇਂਦਰ ਸਰਕਾਰ ਦੀ ਮਨਿਸਟਰੀ ਆਫ ਲੇਬਰ ਐਂਡ ਇਮਪਲੋਮੈਂਟ ਵਲੋਂ ਲਾਗੂ ਕੀਤੇ ਗਏ ਚਾਰ ਲੇਬਰ ਕੋਡ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ | ਅੱਜ ਇੰਟਕ ਦੇ ਪ੍ਰਧਾਨ ਗੁਲਜਾਰ ਸਿੰਘ ਦੀ ਪ੍ਰਧਾਨਗੀ ਹੇਠ ਅੰਮਿ੍ਤਸਰ ਨਾਲ ਸੰਬੰਧਿਤ ਟਰੇਡ ਯੂਨੀਅਨਾਂ ਦੇ ਸਾਂਝੇ ਮੋਰਚੇ ਦੀ ਹੋਈ ਮੀਟਿੰਗ 'ਚ 24 ਨਵੰਬਰ 2025 ਨੂੰ ਦੁਪਹਿਰ 12 ਵਜੇ ਸਥਾਨਕ ਭੰਡਾਰੀ ਪੁੱਲ 'ਤੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜਨ ਦਾ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ | ਸੀਟੂ ਜਥੇਬੰਦੀ ਦੇ ਸੂਬਾਈ ਵਿੱਤ ਸਕੱਤਰ ਅਤੇ ਜ਼ਿਲ੍ਹਾ ਜਨਰਲ ਸਕੱਤਰ ਕਾਮਰੇਡ ਸੁੱਚਾ ਸਿੰਘ ਅਜਨਾਲਾ ਨੇ ਦੱਸਿਆ ਕਿ ਆਲ ਇੰਡੀਆ ਦੇ ਆਗੂਆਂ ਨੇ ਬੀਤੀ 13 ਨਵੰਬਰ ਨੂੰ ਲੇਬਰ ਮੰਤਰੀ ਦੇ ਨਾਲ ਮੁਲਾਕਾਤ ਕਰਕੇ ਇਹ ਚਾਰ ਲੇਬਰ ਕੋਡ ਵਾਪਸ ਲਏ ਜਾਣ ਅਤੇ ਮਜ਼ਦੂਰਾਂ ਦੀ ਮੰਗਾਂ ਸੰਬੰਧੀ ਇੰਡੀਅਨ ਲੇਬਰ ਕਾਨਫਰੰਸ ਬੁਲਾਉਣ ਦੀ ਅਪੀਲ ਕੀਤੀ ਗਈ ਸੀ | ਉਸ ਤੋਂ ਬਾਅਦ 21 ਨਵੰਬਰ ਨੂੰ ਕੇਂਦਰੀ ਖਜ਼ਾਨਾ ਮੰਤਰੀ ਨਾਲ ਵੀ ਮੀਟਿੰਗ ਕਰਕੇ ਲੇਬਰ ਕੋਡ ਵਾਪਸ ਲੈਣ ਦੀ ਮੰਗ ਦੁਹਰਾਈ ਗਈ ਸੀ | ਪ੍ਰੰਤੂ ਕੇਂਦਰ ਸਰਕਾਰ ਨੇ ਇਹ ਮੰਗਾਂ ਦਰਕਿਨਾਰ ਕਰਦਿਆਂ 21 ਨਵੰਬਰ ਨੂੰ 4 ਲੇਬਰ ਕੋਡ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ | ਇਸਦੇ ਰੋਸ ਵਜੋਂ ਦੇਸ਼ ਦੀਆਂ ਪ੍ਰਮੁੱਖ 10 ਟਰੇਡ ਯੂਨੀਅਨਾਂ ਅਤੇ 50 ਤੋਂ ਵੱਧ ਫੈਡਰੇਸ਼ਨਾਂ ਨੇ ਮੀਟਿੰਗ ਕਰਕੇ ਲੇਬਰ ਕੋਡ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜਨ ਦਾ ਫੈਸਲਾ ਕੀਤਾ ਹੈ | ਉਨ੍ਹਾਂ ਦੱਸਿਆ ਕਿ 24 ਨਵੰਬਰ ਦੇ ਪ੍ਰੋਗਰਾਮ ਤੋਂ ਬਾਅਦ 26 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਨਾਲ ਮਿਲ ਕੇ ਦੇਸ਼ ਭਰ 'ਚ ਵਿਸ਼ਾਲ ਰੈਲੀਆਂ ਕਰਕੇ ਕੇਂਦਰ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਾਵੇਗੀ | ਇਸ ਮੀਟਿੰਗ 'ਚ ਸੀ. ਟੀ. ਯੂ. ਤੋਂ ਜਗਤਾਰ ਸਿੰਘ ਕਰਮਪੁਰਾ, ਐੱਚ. ਐੱਮ. ਐੱਸ. ਤੋਂ ਕੁਲਵੰਤ ਸਿੰਘ ਬਾਵਾ, ਇੰਟਕ ਤੋਂ ਅਮਰਜੀਤ ਸਿੰਘ ਆਂਸਲ, ਸੀਟੂ ਤੋਂ ਚਰਨਜੀਤ ਸਿੰਘ, ਗੁਰਦੀਪ ਸਿੰਘ ਬੁਤਾਲਾ ਅਤੇ ਕਿਰਪਾ ਰਾਮ ਆਦਿ ਸਾਥੀ ਹਾਜ਼ਰ ਹੋਏ |
Ad Position 22
No active advertisement
ਪਿਛਲੀ ਖ਼ਬਰ ਕਮਲ ਜੋਤੀ ਪਬਲਿਕ ਸਕੂਲ ਵਿਖੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੈਕਚਰ ਅਗਲੀ ਖ਼ਬਰ ਪੈਗ਼ਾਮ-ਏ-ਮੁਬਾਰਕ-2025 ਐਵਾਰਡ ਆਫ਼ ਐਕਸੀਲੈਂਸ ਦੌਰਾਨ ਹਿੰਦੂ ਸਭਾ ਸਕੂਲ ਦਾ ਸਨਮਾਨ
Ad Position 24