22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਜੀ. ਐਸ. ਟੀ. ਰਿਫੰਡ ਨਾ ਜਾਰੀ ਹੋਣ ਕਾਰਨ ਕਾਰੋਬਾਰੀ ਹੋ ਰਹੇ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 23-11-2025
ਅੰਮਿ੍ਤਸਰ, 22 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਪੰਜਾਬ ਸਰਕਾਰ ਵਲੋਂ ਪਿਛਲੇ ਕਈ ਮਹੀਨਿਆਂ ਤੋਂ ਜੀ. ਐਸ. ਟੀ. ਰਿਫੰਡ ਜਾਰੀ ਨਾ ਹੋਣ ਕਾਰਨ ਕਾਰੋਬਾਰੀਆਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸੰਬੰਧੀ ਗੱਲਬਾਤ ਕਰਦੇ ਹੋਏ ਟੈਕਸਟਾਈਲ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਜੀਵ ਖੰਨਾ ਨੇ ਕਿਹਾ ਕਿ ਕਾਰੋਬਾਰੀ ਜੀ. ਐਸ. ਟੀ. ਸਮੇਂ 'ਤੇ ਜਮ੍ਹਾਂ ਕਰਵਾਉਂਦੇ ਹਨ, ਦੇਰੀ ਹੋ ਜਾਵੇ ਤਾਂ ਕਾਰੋਬਾਰੀਆਂ ਨੂੰ ਭਾਰੀ ਜ਼ੁਰਮਾਨੇ ਦਾ ਸਾਹਮਣਾ ਕਰਨਾ ਪੈਂਦਾ ਹੈ ਲੇਕਿਨ ਪਿਛਲੇ ਕਾਫ਼ੀ ਮਹੀਨਿਆਂ ਤੋਂ ਪੰਜਾਬ ਸਰਕਾਰ ਵਲੋਂ ਕਾਰੋਬਾਰੀਆਂ ਦਾ ਬਣਦਾ ਜੀ. ਐੱਸ. ਟੀ. ਰਿਫੰਡ ਜਾਰੀ ਨਹੀਂ ਕੀਤਾ ਜਾ ਰਿਹਾ | ਫੋਕਲ ਪੁਆਇੰਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਚਰਨਜੀਤ ਸ਼ਰਮਾ ਨੇ ਕਿਹਾ ਕਿ ਜਦੋਂ ਹਰੇਕ ਕਾਰੋਬਾਰੀ ਆਪਣਾ ਸਮੇਂ 'ਤੇ ਜੀ. ਐਸ. ਟੀ. ਜਮ੍ਹਾਂ ਕਰਵਾਉਂਦਾ ਹੈ ਤਾਂ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਕਾਰੋਬਾਰੀਆਂ ਨੂੰ ਸਮੇਂ 'ਤੇ ਬਣਦਾ ਰਿਫੰਡ ਜਾਰੀ ਕਰੇ, ਲੇਕਿਨ ਪੰਜਾਬ ਸਰਕਾਰ ਵਲੋਂ ਪਿਛਲੇ ਕਾਫ਼ੀ ਸਮੇਂ ਤੋਂ ਅਜਿਹਾ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਕਾਰੋਬਾਰੀਆਂ ਨੂੰ ਆਰਥਿਕ ਨੁਕਸਾਨ ਝਲਣਾ ਪੈ ਰਿਹਾ ਹੈ | ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਾਰੋਬਾਰੀਆਂ ਦੇ ਜੀ. ਐਸ. ਟੀ. ਰਿਫੰਡ ਤੁਰੰਤ ਜਾਰੀ ਕਰੇ |
ਕੀ ਕਹਿੰਦੇ ਹਨ ਮਾਹਿਰ :
ਇਸ ਮਾਮਲੇ 'ਤੇ ਜੀ. ਐਸ. ਟੀ. ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਅੰਮਿ੍ਤਸਰ ਦੇ ਪ੍ਰਧਾਨ ਐਡਵੋਕੇਟ ਵਿਕਾਸ ਖੰਨਾ ਨੇ ਦੱਸਿਆ ਕਿ ਪਿਛਲੇ 5 ਮਹੀਨਿਆਂ ਤੋਂ ਕਾਰੋਬਾਰੀਆਂ ਦਾ ਕਰੀਬ 35 ਕਰੋੜ ਦਾ ਰਿਫੰਡ ਰੁਕਿਆ ਹੋਇਆ ਹੈ | ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਸਰਕਾਰ ਵਲੋਂ ਕਾਰੋਬਾਰੀਆਂ ਨੂੰ ਰਿਫੰਡ ਜਾਰੀ ਨਹੀਂ ਕੀਤੇ ਜਾ ਰਹੇ | ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਵਲੋਂ ਮੁੱਖ ਮੰਤਰੀ, ਵਿੱਤ ਮੰਤਰੀ ਪੰਜਾਬ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਈ.-ਮੇਲ ਰਾਹੀਂ ਅਪੀਲ ਕਰਦਿਆਂ ਕਾਰੋਬਾਰੀਆਂ ਦੇ ਰਿਫੰਡ ਜਲਦ ਜਾਰੀ ਦੀ ਅਪੀਲ ਵੀ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਪੈਗ਼ਾਮ-ਏ-ਮੁਬਾਰਕ-2025 ਐਵਾਰਡ ਆਫ਼ ਐਕਸੀਲੈਂਸ ਦੌਰਾਨ ਹਿੰਦੂ ਸਭਾ ਸਕੂਲ ਦਾ ਸਨਮਾਨ ਅਗਲੀ ਖ਼ਬਰ ਭਾਜਪਾ ਵਲੋਂ ਸਰਦਾਰ ਪਟੇਲ ਦੀ ਜੈਅੰਤੀ ਦੇ ਸੰਬੰਧ 'ਚ ਏਕਤਾ ਪੈਦਲਾ ਯਾਤਰਾ ਕੱਢੀ
Ad Position 24