22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਭਾਜਪਾ ਵਲੋਂ ਸਰਦਾਰ ਪਟੇਲ ਦੀ ਜੈਅੰਤੀ ਦੇ ਸੰਬੰਧ 'ਚ ਏਕਤਾ ਪੈਦਲਾ ਯਾਤਰਾ ਕੱਢੀ

Ad Position 21
No active advertisement
ਅਜੀਤ ਡੈਸਕ 23-11-2025
ਅੰਮਿ੍ਤਸਰ, 22 ਨਵੰਬਰ (ਗਗਨਦੀਪ ਸ਼ਰਮਾ)-ਭਾਜਪਾ ਵਲੋਂ ਲੋਹ ਪੁਰਸ਼ ਵਜੋਂ ਜਾਣੇ ਜਾਂਦੇ ਸਰਦਾਰ ਵਲੱਭ ਭਾਈ ਪਟੇਲ ਦੀ ਜੈਅੰਤੀ ਦੇ ਸੰਬੰਧ 'ਚ ਵਿਸ਼ਾਲ ਏਕਤਾ ਪੈਦਲਾ ਯਾਤਰਾ ਕੱਢੀ ਗਈ, ਜੋ ਕਿ ਹਾਲ ਗੇਟ ਤੋਂ ਸ਼ੁਰੂ ਹੋਈ ਅਤੇ ਗੋਲ ਹੱਟੀ ਚੌਂਕ, ਬਿਜਲੀ ਵਾਲਾ ਚੌਂਕ ਤੋਂ ਹੁੰਦੀ ਹੋਈ ਟਾਊਨ ਹਾਲ ਨੇੜੇ ਜਾ ਕੇ ਸੰਪੰਨ ਹੋਈ | ਇਸ ਮੌਕੇ ਮੱੁਖ ਤੌਰ 'ਤੇ ਪੁੱਜੇ ਸੀਨੀਅਰ ਆਗੂ ਸ਼ਵੇਤ ਮਲਿਕ, ਸੂਬਾ ਸਕੱਤਰ ਅਤੇ ਇਸ ਪੈਦਲ ਯਾਤਰਾ ਪ੍ਰੋਗਰਾਮ ਦੇ ਮੁਖੀ ਰਾਕੇਸ਼ ਸ਼ਰਮਾ, ਰਾਕੇਸ਼ ਗਿੱਲ ਸਮੇਤ ਹੋਰਨਾਂ ਭਾਜਪਾ ਆਗੂਆਂ-ਵਰਕਰਾਂ ਦੇ ਨਾਲ-ਨਾਲ ਸਕੂਲੀ ਵਿਦਿਆਰਥੀਆਂ ਨੇ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਲਗਾਏ | ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਇਹ ਪੈਦਲ ਯਾਤਰਾ ਸਰਦਾਰ ਪਟੇਲ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਸਮਾਜ ਵਿਚ ਏਕਤਾ ਤੇ ਅਖੰਡਤਾ ਦਾ ਸੰਦੇਸ਼ ਫੈਲਾਉਣ ਦੇ ਉਦੇਸ਼ ਨਾਲ ਕੱਢੀ ਗਈ ਹੈ | ਉਨ੍ਹਾਂ ਸਾਰਿਆਂ ਨੂੰ ਸਰਦਾਰ ਪਟੇਲ ਦੁਆਰਾ ਦਿਖਾਏ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਡਾ. ਰਾਮ ਚਾਵਲਾ, ਸੁਖਮਿੰਦਰ ਸਿੰਘ ਪਿੰਟੂ, ਕੁਮਾਰ ਅਮਿਤ, ਹਰਜਿੰਦਰ ਸਿੰਘ ਠੇਕੇਦਾਰ, ਰੀਨਾ ਜੇਤਲੀ, ਰਮਾ ਮਹਾਜਨ, ਸਲਿਲ ਕਪੂਰ, ਗੁਰਪ੍ਰਤਾਪ ਸਿੰਘ ਟਿੱਕਾ, ਅਜੈਬੀਰ ਪਾਲ ਸਿੰਘ ਰੰਧਾਵਾ, ਸੰਜੇ ਸ਼ਰਮਾ, ਅਨੁਜ ਸਿੱਕਾ, ਪਰਮਜੀਤ ਸਿੰਘ ਬੱਤਰਾ, ਮੀਨੂ ਸਹਿਗਲ, ਸਰਬਜੀਤ ਸਿੰਘ ਸ਼ੰਟੀ, ਮੋਹਿਤ ਮਹਾਜਨ, ਜਸਪਾਲ ਸਿੰਘ ਸ਼ੰਟੂ, ਗੌਰਵ ਗਿੱਲ, ਵਿਕਾਸ ਗਿੱਲ, ਕਪਿਲ ਸ਼ਰਮਾ, ਸਵਿਤਾ ਮਹਾਜਨ, ਸ਼ਕਤੀ ਕਲਿਆਣ, ਮਨਿੰਦਰ ਸਿੰਘ ਠੇਕੇਦਾਰ, ਸੌਰਭ ਕਪੂਰ, ਸੰਨੀ ਰਾਜਪੂਤ, ਬਲਵਿੰਦਰ ਕੁਮਾਰ ਬੱਬਾ, ਪਵਨ ਚਾਵਲਾ, ਰੋਮੀ ਚੋਪੜਾ, ਸੁਧੀਰ ਅਰੋੜਾ, ਸੁਧੀਰ ਅਰੋੜਾ ਆਦਿ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਜੀ. ਐਸ. ਟੀ. ਰਿਫੰਡ ਨਾ ਜਾਰੀ ਹੋਣ ਕਾਰਨ ਕਾਰੋਬਾਰੀ ਹੋ ਰਹੇ ਪ੍ਰੇਸ਼ਾਨ ਅਗਲੀ ਖ਼ਬਰ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਮਨਾਈ
Ad Position 24