22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਮਨਾਈ

Ad Position 21
No active advertisement
ਅਜੀਤ ਡੈਸਕ 23-11-2025
ਅੰਮਿ੍ਤਸਰ, 22 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਅੰਮਿ੍ਤਸਰ ਦੇ ਐਨ. ਐਸ. ਐਸ. ਵਿਭਾਗ ਨੇ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਬਹੁਤ ਉਤਸ਼ਾਹ ਨਾਲ ਮਨਾਈ | ਪ੍ਰੋਗਰਾਮ ਦੀ ਸ਼ੁਰੂਆਤ ਰਾਸ਼ਟਰੀ ਗੀਤ ਵੰਦੇ ਮਾਤਰਮ ਦੇ ਸਮੂਹਿਕ ਗਾਇਨ ਨਾਲ ਹੋਈ, ਜਿਸ ਨੇ ਪੂਰੇ ਕੈਂਪਸ ਨੂੰ ਦੇਸ਼ ਭਗਤੀ ਦੇ ਜੋਸ਼ ਨਾਲ ਭਰ ਦਿੱਤਾ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੇ ਕਿਹਾ ਕਿ ਵੰਦੇ ਮਾਤਰਮ ਨੇ ਭਾਰਤ ਦੇ ਆਜ਼ਾਦੀ ਸੰਗਰਾਮ ਦੌਰਾਨ ਲੋਕਾਂ ਦੀ ਸਮੂਹਿਕ ਚੇਤਨਾ ਨੂੰ ਜਗਾਇਆ ਅਤੇ ਅੱਜ ਵੀ, ਇਹ ਰਾਸ਼ਟਰੀ ਏਕਤਾ ਅਤੇ ਮਾਤ ਭੂਮੀ ਪ੍ਰਤੀ ਸ਼ਰਧਾ ਦਾ ਪ੍ਰਤੀਕ ਹੈ | ਉਨ੍ਹਾਂ ਦੱਸਿਆ ਕਿ ਬੰਕਿਮ ਚੰਦਰ ਚੈਟਰਜੀ ਦੁਆਰਾ ਰਚਿਤ ਇਹ ਗੀਤ ਭਾਰਤੀ ਆਤਮਾ ਦੀ ਆਵਾਜ਼ ਹੈ | ਐਨ. ਐਸ. ਐਸ. ਅਧਿਕਾਰੀ ਪ੍ਰੋ. ਸਮਿ੍ਤੀ ਅਗਰਵਾਲ ਨੇ ਕਿਹਾ ਕਿ 1905 'ਚ ਬੰਗਾਲ ਦੀ ਵੰਡ ਤੋਂ ਲੈ ਕੇ ਆਜ਼ਾਦੀ ਸੰਗਰਾਮ ਦੀ ਆਖਰੀ ਲੜਾਈ ਤੱਕ, ਵੰਦੇ ਮਾਤਰਮ ਦੇਸ਼ ਦੇ ਹਰ ਕੋਨੇ 'ਚ ਗੂੰਜਿਆ ਅਤੇ ਦੇਸ਼ ਭਗਤੀ ਲਈ ਪ੍ਰੇਰਨਾ ਦਾ ਸਰੋਤ ਬਣ ਗਿਆ | ਪ੍ਰੋਗਰਾਮ ਦਾ ਸਮਾਪਨ ਰਾਸ਼ਟਰੀ ਗੀਤ ਦੇ ਗਾਇਨ ਨਾਲ ਹੋਇਆ, ਜਿੱਥੇ ਸਾਰਿਆਂ ਨੇ ਭਾਰਤ ਮਾਤਾ ਪ੍ਰਤੀ ਵਫ਼ਾਦਾਰੀ ਅਤੇ ਏਕਤਾ ਦਾ ਪ੍ਰਣ ਲਿਆ | ਇਸ ਮੌਕੇ ਕਾਲਜ ਦੇ ਪ੍ਰੋਫੈਸਰ, ਜਿਨ੍ਹਾਂ 'ਚ ਪ੍ਰੋਫੈਸਰ ਮਨੀਸ਼ ਕਪੂਰ, ਪ੍ਰੋਫੈਸਰ ਨਿਧੀ ਕੌਸ਼ਲ ਅਤੇ ਪ੍ਰੋਫੈਸਰ ਮੋਹਿਤ ਮਹਿਰਾ ਸ਼ਾਮਲ ਸਨ, ਅਤੇ ਵੱਡੀ ਗਿਣਤੀ 'ਚ ਵਿਦਿਆਰਥੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਲੋਂ ਸਰਦਾਰ ਪਟੇਲ ਦੀ ਜੈਅੰਤੀ ਦੇ ਸੰਬੰਧ 'ਚ ਏਕਤਾ ਪੈਦਲਾ ਯਾਤਰਾ ਕੱਢੀ ਅਗਲੀ ਖ਼ਬਰ ਰੋਟਰੀ ਕਲੱਬ ਅੰਮਿ੍ਤਸਰ ਮਿਡਟਾਊਨ ਵਲੋਂ ਅਧਿਆਤਮਿਕ ਵਿਚਾਰ ਗੋਸ਼ਟੀ
Ad Position 24