22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਰੋਟਰੀ ਕਲੱਬ ਅੰਮਿ੍ਤਸਰ ਮਿਡਟਾਊਨ ਵਲੋਂ ਅਧਿਆਤਮਿਕ ਵਿਚਾਰ ਗੋਸ਼ਟੀ

Ad Position 21
No active advertisement
ਅਜੀਤ ਡੈਸਕ 23-11-2025
ਅੰਮਿ੍ਤਸਰ, 22 ਨਵੰਬਰ (ਗਗਨਦੀਪ ਸ਼ਰਮਾ)-ਰੋਟਰੀ ਕਲੱਬ ਅੰਮਿ੍ਤਸਰ ਮਿਡਟਾਊਨ ਵਲੋਂ ਅਧਿਆਤਮਿਕ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਚਿਨਮਯਾ ਮਿਸ਼ਨ ਦੇ ਮੁਖੀ ਸਵਾਮੀ ਅਭੇਦਾਨੰਦ ਨੇ 'ਭਗਤੀ ਦੀ ਸ਼ਕਤੀ' ਵਿਸ਼ੇ 'ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜਦੋਂ ਮਨੁੱਖ ਦੇ ਅੰਦਰ ਭਗਤੀ ਜਾਗਦੀ ਹੈ, ਉਹ ਜੀਵਨ ਨੂੰ ਪਿਆਰ, ਸਮਰਪਣ, ਨਿਮਰਤਾ ਅਤੇ ਅੰਦਰੂਨੀ ਤਾਕਤ ਨਾਲ ਭਰ ਦਿੰਦੀ ਹੈ | ਭਗਤੀ ਕੇਵਲ ਰਸਮ ਜਾਂ ਉਪਾਸਨਾ ਦਾ ਕਰਤੱਬ ਨਹੀਂ, ਬਲਕਿ ਇਕ ਦਿਵਿਆ ਸ਼ਕਤੀ ਹੈ ਜੋ ਆਤਮਾ ਨੂੰ ਜਗਾਉਂਦੀ ਅਤੇ ਹਿਰਦੇ ਨੂੰ ਪਵਿੱਤਰ ਕਰਦੀ ਹੈ | ਭਗਤੀ ਉਹ ਸ਼ਕਤੀ ਹੈ ਜੋ ਆਤਮਾ ਨੂੰ ਅੰਧਕਾਰ ਤੋਂ ਪ੍ਰਕਾਸ਼ ਵੱਲ ਅਤੇ ਮਨੁੱਖੀ ਸੀਮਾਵਾਂ ਤੋਂ ਅਧਿਆਤਮਿਕ ਪੂਰਨਤਾ ਵੱਲ ਲਿਜਾਂਦੀ ਹੈ | ਉਪਰੰਤ ਕਲੱਬ ਦੇ ਰੋਟੇਰੀਅਨ ਪ੍ਰਧਾਨ ਡਾ. ਆਰ. ਕੇ. ਬੇਦੀ, ਪੀ. ਡੀ. ਜੀ. ਰੋਟੇਰੀਅਨ ਅਰੁਣ ਕਪੂਰ ਅਤੇ ਹੋਰਨਾਂ ਵਲੋਂ ਸਵਾਮੀ ਅਭੇਦਾਨੰਦ ਨੂੰ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪੀ. ਡੀ. ਜੀ. ਰੋਟੇਰੀਅਨ ਅਵਿਨਾਸ਼ ਮਹਿੰਦਰੂ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਮਨਾਈ ਅਗਲੀ ਖ਼ਬਰ ਹੇਮਕੁੰਟ ਸਕੂਲ ਦੇ ਐੱਨ.ਸੀ.ਸੀ. ਕੈਡਿਟ ਨੇ ਮਨਾਇਆ 'ਰਾਸ਼ਟਰੀ ਕੈਡਿਟ ਦਿਵਸ'
Ad Position 24