ਕੋਟ ਈਸੇ ਖਾਂ, 22 ਨਵੰਬਰ (ਗੁਰਮੀਤ ਸਿੰਘ ਖਾਲਸਾ)-ਅਨੁਸ਼ਾਸਨ, ਗੁਣਵੱਤਾ ਵਾਲੀ ਸਿੱਖਿਆ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਜਾਣੀ ਜਾਂਦੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਵਿਖੇ ਪੰਜ ਪੰਜਾਬ ਗਰਲਜ਼ ਬਟਾਲੀਅਨ ਮੋਗਾ ਦੇ ਕਮਾਂਡਿੰਗ ਅਫਸਰ ਸੁਨੀਲ ਕੁਮਾਰ ਅਤੇ 13 ਪੰਜਾਬ ਬਟਾਲੀਅਨ ਐਨ.ਸੀ.ਸੀ. ਫਿਰੋਜ਼ਪੁਰ ਦੇ ਕਮਾਂਡਿੰਗ ਅਫਸਰ ਚੰਦਰ ਸ਼ੇਖਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਕੂਲ ਦੇ ਐਨ.ਸੀ.ਸੀ. ਕੈਡਿਟ ਵਲੋਂ Tਰਾਸ਼ਟਰੀ ਕੈਡਿਟ ਦਿਵਸU ਮਨਾਇਆ ਗਿਆ | ਇਸ ਮੌਕੇ ਐਨ.ਸੀ.ਸੀ. ਕੈਡਿਟਾਂ ਦੁਆਰਾ ਇਕ ਰੋਜ਼ਾ ਕੈਂਪ ਲਗਾਇਆ ਗਿਆ | ਜਿਸ ਵਿਚ ਐਨ.ਸੀ.ਸੀ. ਲੜਕੀਆਂ ਨੇ ਪਿੰਡ ਕੜਿਆਲ ਦੇ ਗੁਰਦੁਆਰਾ ਸਾਹਿਬ ਕੇਰ ਵਾਲੀ ਖੂਹੀ ਅਤੇ ਐਨ.ਸੀ.ਸੀ. ਲੜਕਿਆਂ ਨੇ ਪਿੰਡ ਖੋਸਾ ਕੋਟਲਾ ਦੇ ਗੁਰਦੁਆਰਾ ਗੁਰੂਸਰ ਸਾਹਿਬ ਛੇਵੀਂ ਪਾਤਸ਼ਾਹੀ ਵਿਚ ਪਹੁੰਚ ਕੇ ਗੁਰਦੁਆਰਾ ਸਾਹਿਬ ਅਤੇ ਆਲੇ ਦੁਆਲੇ ਦੀ ਸਫਾਈ ਕੀਤੀ | ਕੈਡਿਟ ਦੁਆਰਾ ਗੁਰਬਾਣੀ ਸੁਣਨ ਉਪਰੰਤ ਲੰਗਰ ਛਕਿਆ ਗਿਆ | ਇੱਥੇ ਬੱਚਿਆਂ ਨੂੰ ਸੇਵਾ-ਸਿਮਰਨ ਦੇ ਅਸੂਲਾਂ ਬਾਰੇ ਵਿਸ਼ੇਸ਼ ਪ੍ਰੇਰਨਾ ਮਿਲੀ | ਗੁਰਦੁਆਰਾ ਸਾਹਿਬ ਵਿਚ ਹਾਜ਼ਰੀ ਭਰਨ ਤੋਂ ਬਾਅਦ ਕੈਡਿਟਾਂ ਵਲੋਂ ਗੁਰਦੁਆਰਾ ਸਾਹਿਬ ਵਿਚ ਬੂਟੇ ਲਗਾਏ ਗਏ | ਕੜਿਆਲ ਵਿਖੇ ਬਾਬਾ ਪਵਨਦੀਪ ਸਿੰਘ ਨੇ ਬੱਚਿਆਂ ਦੁਆਰਾ ਲਗਾਏ ਇਸ ਕੈਂਪ ਦੀ ਸ਼ਲਾਘਾ ਕੀਤੀ ਅਤੇ ਅਸ਼ੀਰਵਾਦ ਦਿੱਤਾ | ਉਪਰੰਤ ਐਨ.ਸੀ.ਸੀ. ਕੈਡਿਟ ਦੁਆਰਾ ਸਾਈਕਲ ਰੈਲੀ ਵੀ ਕੱਢੀ ਗਈ ਜਿਸ ਵਿਚ ਕੈਡਿਟ ਨੇ ਸਫਾਈ ਅਭਿਆਨ ਅਤੇ ਟਰੈਫਿਕ ਨਿਯਮਾਂ ਬਾਰੇ ਜਾਗਰੂਕਤਾ ਫੈਲਾਈ | ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐਮ.ਡੀ. ਰਣਜੀਤ ਕੌਰ ਸੰਧੂ ਨੇ ਕੈਡਿਟ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਐਨ.ਸੀ.ਸੀ. ਦੀ ਸਥਾਪਨਾ 15 ਜੁਲਾਈ 1848 ਨੂੰ ਹੋਈ | ਇਸ ਲਈ ਉਸ ਦਿਨ ਤੋਂ ਹਮੇਸ਼ਾ ਹੀ ਨਵੰਬਰ ਮਹੀਨੇ ਦੇ ਆਖਰੀ ਐਤਵਾਰ ਨੂੰ ਰਾਸ਼ਟਰੀ ਕੈਡਿਟ ਦਿਵਸ ਮਨਾਇਆ ਜਾਂਦਾ ਹੈ | ਇਸ ਸਮੇਂ ਪਿ੍ੰਸੀਪਲ ਰਮਨਜੀਤ ਕੌਰ ਨੇ ਕੈਡਿਟ ਨੂੰ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਹਮੇਸ਼ਾ ਅਨੁਸ਼ਾਸਨ ਦਾ ਪਾਲਣ ਕਰਨਾ ਚਾਹੀਦਾ ਹੈ | ਇਸ ਸਮੇਂ ਏ.ਐਨ.ਓ. ਸਿਮਰਨਜੀਤ ਕੌਰ, ਯਾਦਵਿੰਦਰ ਕੌਰ ਅਤੇ ਮਹੇਸ਼ ਕੁਮਾਰ ਵੀ ਹਾਜ਼ਰ ਸਨ |