ਅੰਮਿ੍ਤਸਰ, 22 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਪਰਿੰਗ ਡੇਲ ਸੀਨੀਅਰ ਸਕੂਲ ਨੇ ਸਿ੍ਸ਼ਟੀ-2025 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਓਵਰਆਲ ਜੇਤੂ ਦੀ ਚਮਕਦੀ ਟਰਾਫੀ ਆਪਣੇ ਨਾਂਅ ਕੀਤੀ ਹੈ | ਇਸ ਸਬੰਧੀ ਸਪਰਿੰਗ ਡੇਲ ਐਜ਼ੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਸਾਹਿਲਜੀਤ ਸਿੰਘ ਸੰਧੂ ਨੇ ਜਾਣਕਾਰੀ ਦਿੱਤੀ ਕਿ ਸਿ੍ਸ਼ਟੀ-2025 ਇਕ ਬਹੁ-ਮੁਖੀ ਪ੍ਰਤੀਯੋਗਤਾ ਹੈ ਜਿਸ 'ਚ ਖੇਤਰ ਦੇ ਨਾਮਵਰ ਸਕੂਲ ਆਪਣੀਆਂ ਟੀਮਾਂ ਭੇਜਦੇ ਹਨ ਅਤੇ ਸਪਰਿੰਗ ਡੇਲ ਇਸ ਮੁਕਾਬਲੇ 'ਚ ਓਵਰਆਲ ਵਿਜੇਤਾ ਰਿਹਾ ਹੈ |ਸੰਧੂ ਨੇ ਕਿਹਾ ਕਿ ਇਸ ਮੁਕਾਬਲੇ ਦੌਰਾਨ ਬਹੁ-ਮੁਖੀ ਪ੍ਰਤਿਭਾ ਅਧਾਰਤ ਪ੍ਰਤੀਯੋਗਤਾਵਾਂ ਜਿਵੇਂ ਕਿ ਸਾਇੰਸ ਵਰਕਿੰਗ ਮਾਡਲ, ਪੋਸਟਰ ਮੇਕਿੰਗ, ਫਲਾਵਰ ਅਰੇਂਜਮੈਂਟ ਅਤੇ ਕੇਕ ਮੇਕਿੰਗ ਕਰਵਾਏ ਗਏ ਸੀ |ਇਸ ਦੌਰਾਨ 29 ਵਿਦਿਆਰਥੀਆਂ 'ਤੇ ਅਧਾਰਿਤ ਸਪਰਿੰਗ ਡੇਲ ਸਕੂਲ ਦੀ ਟੀਮ ਨੇ ਹਰ ਪ੍ਰਤੀਯੋਗਤਾ 'ਚ ਆਪਣੇ ਪ੍ਰਦਰਸ਼ਨ ਨਾਲ ਸਕੂਲ ਦਾ ਨਾਂਅ ਚਮਕਾਇਆ ਅਤੇ ਓਵਰਆਲ ਜੇਤੂ ਦਾ ਖਿਤਾਬ ਆਪਣੇ ਨਾਂਅ ਕੀਤਾ | ਪਿ੍ੰ: ਰਾਜੀਵ ਕੁਮਾਰ ਸ਼ਰਮਾ ਨੇ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਇਸ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ |