22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਖੂਨਦਾਨ ਨਾਲ ਬਚਾਈਆਂ ਜਾ ਸਕਦੀਆਂ ਨੇ ਕਈ ਕੀਮਤੀ ਜਾਨਾਂ : ਡੀ.ਸੀ. ਪਟਵਾਰ ਯੂਨੀਅਨ ਵਲੋਂ ਲਾਏ ਖੂਨਦਾਨ ਕੈਂਪ 'ਚ 75 ਪਟਵਾਰੀਆਂ ਵਲੋਂ ਖੂਨਦਾਨ

Ad Position 21
No active advertisement
ਅਜੀਤ ਡੈਸਕ 23-11-2025
ਅੰਮਿ੍ਤਸਰ, 22 ਨਵੰਬਰ (ਰੇਸ਼ਮ ਸਿੰਘ)-ਖੂਨਦਾਨ ਇਕ ਮਹਾਂਦਾਨ ਹੈ ਅਤੇ ਖੂਨਦਾਨ ਕਰਕੇ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ | ਇਹ ਪ੍ਰਗਟਾਵਾ ਡੀ.ਸੀ. ਦਲਵਿੰਦਰਜੀਤ ਸਿੰਘ ਨੇ ਪਟਵਾਰ ਯੂਨੀਅਨ ਵਲੋਂ ਗੁਰਦੁਆਰਾ ਛੇਵੀਂ ਪਾਤਸ਼ਾਹੀ ਰਣਜੀਤ ਐਵੀਨਿਊ ਵਿਖੇ ਲਗਾਏ ਗਏ ਖੂਨਦਾਨ ਕੈਂਪ ਦੌਰਾਨ ਖੂਨਦਾਨੀਆਂ ਦਾ ਹੌਂਸਲਾ ਵਧਾਉਂਦੇ ਹੋਏ ਕੀਤਾ | ਉਨ੍ਹਾਂ ਕਿਹਾ ਕਿ ਇਕ ਖੂਨ ਦੀ ਬੂੰਦ ਕਈ ਕੀਮਤੀ ਜਾਨਾਂ ਨੂੰ ਬਚਾ ਸਕਦੀ ਹੈ | ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਖੂਨਦਾਨ ਇਕ ਮਹਾਂਦਾਨ ਬਣ ਚੁੱਕਾ ਹੈ, ਕਿਉਂਕਿ ਕਈ ਵਾਰ ਦੁਰਘਟਨਾਵਾਂ ਦੌਰਾਨ ਜਖ਼ਮੀ ਹੋਏ ਵਿਅਕਤੀਆਂ ਨੂੰ ਖੂਨ ਦੇ ਕੇ ਹੀ ਬਚਾਇਆ ਜਾ ਸਕਦਾ ਹੈ | ਉਨ੍ਹਾਂ ਕਿਹਾ ਦੀ ਰੈਵੀਨਿਊ ਪਟਵਾਰੀ ਯੂਨੀਅਨ ਨੇ ਬਹੁਤ ਹੀ ਵਧੀਆ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਹ ਖੂਨ ਥੈਲਾਸੀਮੀਆਂ ਦੇ ਮਰੀਜ਼ ਬੱਚਿਆਂ ਨੂੰ ਦਿੱਤਾ ਜਾਂਦਾ ਹੈ ਜੋ ਕਿ ਇਕ ਬਹੁਤ ਵਧੀਆ ਉਪਰਾਲਾ ਹੈ | ਜ਼ਿਲ੍ਹਾ ਪ੍ਰਧਾਨ ਗੁਰਜੰਟ ਸਿੰਘ ਸੋਹੀ ਨੇ ਦੱਸਿਆ ਕਿ ਦੀ ਰੈਵੀਨਿਊ ਪਟਵਾਰੀ ਯੂਨੀਅਨ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਨੌਵਾਂ ਵਿਸ਼ਾਲ ਖੂਨਦਾਨ ਕੈਂਪ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਨੌਵਾਂ ਵਿਸ਼ਾਲ ਖੂਨਦਾਨ ਕੈਂਪ ਕੀਤਾ ਗਿਆ ਹੈ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਹਰਪ੍ਰੀਤ ਸਿੰਘ, ਹਰਪਾਲ ਸਿੰਘ ਸਮਰਾ ਮੀਤ ਪ੍ਰਧਾਨ, ਅੰਗਰੇਜ਼ ਸਿੰਘ ਤਹਿਸੀਲ ਪ੍ਰਧਾਨ ਬਾਬਾ ਬਕਾਲਾ ਸਾਹਿਬ, ਜੋਬਨਜੀਤ ਸਿੰਘ ਗਿੱਲ, ਸੌਰਵ ਸ਼ਰਮਾ ਰਣਵੀਰ ਸਿੰਘ ਤਹਿਸੀਲ ਪ੍ਰਧਾਨ ਲੋਪੋਕੇ ਗੁਰਬਾਜ ਸਿੰਘ, ਕਵਲ ਅਵਤਾਰ ਸਿੰਘ ਮਜੀਠਾ, ਸਾਬਕਾ ਸੁੂਬਾ ਪ੍ਰਧਾਨ ਨਿਰਮਲਜੀਤ ਸਿੰਘ ਬਾਜਵਾ ਤੇ ਕੁਲਵੰਤ ਸਿੰਘ ਡੇਹਰੀਵਾਲ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਮਨਦੀਪ ਹਸਪਤਾਲ ਸਮੂਹ ਦੇ ਡਾਇਰੈਕਟਰ ਆਰਥੋਪੈਡਿਕਸ ਡਾ. ਅਵਤਾਰ ਸਿੰਘ ਨੇ ਜਰਮਨੀ ਕਾਨਫਰੰਸ 'ਚ ਹਿਪ ਆਰਥੋਪਲਾਸਟੀ ਬਾਰੇ ਸਾ... ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ 'ਚ ਪ੍ਰਕਾਸ਼ ਪੁਰਬ ਸਮਾਗਮ ਮੌਕੇ ਵਿਦਿਆਰਥੀਆਂ ਦੀ ਹੋਈ ਦਸਤਾਰਬੰਦੀ ਪ੍ਰਧਾਨ ਡਾ:...
Ad Position 24