01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਯੋਗ ਮੁਕਾਬਲਿਆਂ ਵਿਚ ਜੇਤੂ ਵਿਦਿਆਰਥੀ ਤੇ ਸੀਨੀਅਰ ਸਿਟੀਜ਼ਨ ਸਨਮਾਨਿਤ

Ad Position 21
No active advertisement
ਅਜੀਤ ਡੈਸਕ 24-11-2025
ਸੁਲਤਾਨਵਿੰਡ, 23 ਨਵੰਬਰ (ਗੁਰਨਾਮ ਸਿੰਘ ਬੁੱਟਰ)-ਪਿਛਲੇ ਦਿਨੀ ਅੰਮਿ੍ਤਸਰ ਵਿਖੇ 15 ਜ਼ਿਲਿ੍ਹਆਂ ਤੋਂ ਲਗਭਗ 250 ਦੇ ਕਰੀਬ ਯੋਗ ਸਾਧਨਾ ਕਰਨ ਵਾਲੇ ਛੋਟੇ ਬੱਚਿਆਂ ਤੋਂ ਲੈ ਕੇ ਸੀਨੀਅਰ ਸਿਟੀਜਨ ਨੇ ਭਾਗ ਲਿਆ, ਜਿਸ ਵਿਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਅਤੇ ਸੀਨੀਅਰ ਸਿਟੀਜਨ ਨੂੰ ਅੱਜ ਭਾਈ ਗੁਰਦਾਸ ਜੀ ਨਗਰ ਨਿਊ ਅੰਮਿ੍ਤਸਰ ਦੀ 7 ਏਕੜ ਪਾਰਕ ਵਿਖੇ ਸੀਨੀਅਰ ਸਿਟੀਜਨ ਕਮੇਟੀ ਵਲੋਂ ਗੋਲਡ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ | ਯੋਗਾ ਕੋਚ ਦੀਪਕਾ ਸ਼ਰਮਾ ਦੀ ਅਗਵਾਈ ਹੇਠ ਰਾਮੇਸ਼ ਮੈਣੀ ਅਤੇ ਕਰਨ ਸੇਠੀ ਸਾਬਕਾ ਚੀਫ ਮੈਨੇਜਰ ਐੱਸ. ਬੀ. ਆਈ. ਬੈਂਕ ਨੂੰ ਸੁਪਰ ਸੀਨੀਅਰ ਸਿਟੀਜਨ (80) ਸਾਲ ਗਰੁੱਪ ਮੁਕਾਬਲਿਆਂ ਵਿਚ ਸਾਂਝੇ ਤੌਰ 'ਤੇ ਜੇਤੂ ਕਰਾਰ ਦਿੱਤਾ ਗਿਆ ਤੇ ਦੋਵਾਂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ | ਉੱਥੇ ਹੀ ਕੋਚ ਦੀਪਕਾ ਸ਼ਰਮਾ ਨੂੰ ਸ਼ਾਨਦਾਰ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜੇਤੂ ਰਹਿਣ ਵਾਲੇ ਬੱਚਿਆਂ ਦਾ ਵੀ ਗੋਲਡ ਮੈਡਲਾਂ ਨਾਲ ਸਨਮਾਨ ਕੀਤਾ ਗਿਆ | ਸਨਮਾਨਿਤ ਕਰਦੇ ਹੋਏ ਸਾਬਕਾ ਤਹਿਸੀਲਦਾਰ ਸੁਖਦੇਵ ਸਿੰਘ ਨੇ ਕਿਹਾ ਕਿ ਯੋਗ ਸਾਧਨਾ ਨਾਲ ਸਾਨੂੰ ਮਾਨਸਿਕ ਤੇ ਸਰੀਰਕ ਤਾਕਤ ਮਿਲਦੀ ਹੈ, ਇਸ ਲਈ ਹਰ ਇਕ ਇਨਸਾਨ ਨੂੰ ਆਪਣੇ ਜਰੂਰੀ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਯੋਗ ਸਾਧਨਾ ਨੂੰ ਆਪਣੀ ਨਿੱਜੀ ਜ਼ਿੰਦਗੀ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ | ਇਸ ਮੌਕੇ ਬਲਵਿੰਦਰ ਸਿੰਘ ਢਿੱਲੋਂ, ਲਖਵਿੰਦਰ ਸਿੰਘ ਘੁੰਮਣ, ਅਮਰਜੀਤ ਸਿੰਘ ਮਹਾਜਨ ਤੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦੇ ਅਧਿਆਪਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਸ਼ਤਾਬਦੀ ਦੇ ਸੰਬੰਧ 'ਚ ਗੁ: ਪਲਾਹ ਸਾਹਿਬ ਵਿਖੇ ਧਾਰਮਿਕ ਸਮਾਗਮ ਅਗਲੀ ਖ਼ਬਰ ਯੋਗ ਤੇ ਖ਼ੁਰਾਕ ਰਾਹੀਂ ਬਿਮਾਰੀਆਂ ਦਾ ਇਲਾਜ ਕਰਨ ਦੇ ਤਰੀਕਿਆਂ ਤੋਂ ਕਰਾਇਆ ਜਾਣੂ
Ad Position 24