28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਏਡਿਡ ਕਾਲਜ ਅਧਿਆਪਕਾਂ ਵਲੋਂ ਵਿੱਤ ਮੰਤਰੀ ਚੀਮਾ ਦੇ ਹਲਕਾ ਦਿੜ੍ਹਬਾ 'ਚ ਰੋਸ ਪ੍ਰਦਰਸ਼ਨ ਦਾ ਐਲਾਨ ਵਿੱਤ ਵਿਭਾਗ ਵਲੋਂ ਮਾਰਚ ਮਹੀਨੇ ਤੋਂ ਸੈਲਰੀ ਗ੍ਰਾਂਟ ਜਾਰੀ ਨਾ ਹੋਣ ਕਾਰਨ ਲਿਆ ਫ਼ੈਸਲਾ

Ad Position 21
No active advertisement
ਅਜੀਤ ਡੈਸਕ 07-12-2025
ਅੰਮਿ੍ਤਸਰ, 6 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)- ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੀ ਕਾਰਜਕਾਰਨੀ ਦੀ ਹੰਗਾਮੀ ਮੀਟਿੰਗ 'ਚ ਵਿੱਤ ਵਿਭਾਗ ਵਲੋਂ ਸੂਬੇ ਦੇ 136 ਏਡਿਡ ਕਾਲਜ ਅਧਿਆਪਕਾਂ ਦੀ ਮਾਰਚ ਮਹੀਨੇ ਤੋਂ ਪੈਂਡਿੰਗ ਸੈਲਰੀ ਗ੍ਰਾਂਟ ਜਾਰੀ ਨਾ ਕਾਰਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕਾ ਦਿੜ੍ਹਬਾ 'ਚ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ | ਪੀ. ਸੀ. ਸੀ. ਟੀ. ਯੂ. ਸੂਬਾਈ ਪ੍ਰਧਾਨ ਡਾ. ਸੀਮਾ ਜੇਤਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ 38 ਕਾਲਜਾਂ ਦੇ ਸੈਲਰੀ ਗ੍ਰਾਂਟ ਦੇ ਬਿਲ ਮਾਰਚ ਮਹੀਨੇ ਤੋਂ ਅਤੇ 93 ਕਾਲਜਾਂ ਦੀ ਸੈਲਰੀ ਗ੍ਰਾਂਟ ਦੇ ਬਿਲ ਅਗਸਤ ਮਹੀਨੇ ਤੋਂ ਵਿੱਤ ਵਿਭਾਗ 'ਚ ਪੈਂਡਿੰਗ ਪਏ ਹਨ, ਜਿਸ ਕਾਰਨ ਸਾਡੇ 38 ਕਾਲਜਾਂ ਦੇ ਅਧਿਆਪਕ ਪਿਛਲੇ 9 ਮਹੀਨਿਆਂ ਤੋਂ ਅਤੇ 93 ਕਾਲਜਾਂ ਦੇ ਅਧਿਆਪਕ ਪਿਛਲੇ 4 ਮਹੀਨਿਆਂ ਤੋਂ ਤਨਖਾਹ ਨੂੰ ਤਰਸ ਰਹੇ ਹਨ | ਉਨ੍ਹਾਂ ਦੱਸਿਆ ਕਿ ਆਲ ਇੰਡੀਆ ਫੈਡਰੇਸ਼ਨ ਆਫ਼ ਕਾਲਜ ਟੀਚਰਜ਼ ਆਰਗੇਜਾਈਜੇਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਡਾ. ਵਿਨੇ ਸੋਫਤ ਦੀ ਅਗਵਾਈ 'ਚ ਜਥੇਬੰਦੀ ਵਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਫਾਈਨਾਂਸ ਸੈਕਟਰੀ, ਸੈਕਟਰੀ ਐਜੂਕੇਸ਼ਨ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਪਿਛਲੇ ਕਈ ਹਫਤਿਆਂ ਤੋਂ ਲਗਾਤਾਰ ਗੱਲਬਾਤ ਵੀ ਹੋਈ, ਪਰ ਸਰਕਾਰੀ ਅਮਲੇ ਵਲੋਂ ਇਸ ਸੰਬੰਧੀ ਕੋਈ ਪੁਖ਼ਤਾ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਗਈ, ਜਿਸ ਕਾਰਨ ਅਧਿਆਪਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਜਥੇਬੰਦੀ ਦੇ ਸੂਬਾ ਸਕੱਤਰ ਡਾ. ਸੁਖਦੇਵ ਸਿੰਘ ਰੰਧਾਵਾ ਨੇ ਆਪ ਸਰਕਾਰ, ਵਿੱਤ ਮੰਤਰੀ ਹਰਪਾਲ ਚੀਮਾ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਬੇਹੱਦ ਮਾੜੀ ਕਾਰਗੁਜ਼ਾਰੀ ਉੱਤੇ ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਸਾਡੀ ਪਿਛਲੇ 9 ਮਹੀਨਿਆਂ ਤੋਂ ਪੈਂਡਿੰਗ ਤਨਖਾਹ ਦੀ ਗ੍ਰਾਂਟ ਜਲਦੀ ਤੋਂ ਅਗਲੇ ਕੁੱਝ ਦਿਨਾਂ ਦੇ ਅੰਦਰ-ਅੰਦਰ ਰਿਲੀਜ਼ ਨਾ ਕੀਤੀ ਗਈ ਤਾਂ ਪੰਜਾਬ ਭਰ ਚੋਂ ਹਜ਼ਾਰਾਂ ਦੀ ਗਿਣਤੀ 'ਚ ਪ੍ਰੋਫੈਸਰਾਂ ਵਲੋਂ 12 ਦਸੰਬਰ ਨੂੰ ਵਿੱਤ ਮੰਤਰੀ ਦੇ ਹਲਕਾ ਦਿੜ੍ਹਬਾ ਵਿਖੇ ਸਥਿਤ ਰਿਹਾਇਸ਼ ਦਾ ਘਿਰਾਓ ਕਰਕੇ ਜ਼ਬਰਦਸਤ ਰੋਸ ਪ੍ਰਦਰਸ਼ਣ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਨੇ ਨੌਜਵਾਨਾਂ ਲਈ ਤਣਾਅ ਪ੍ਰਬੰਧਨ 'ਤੇ ਪੋਡਕਾਸਟ ਕੀਤਾ ਰਿਕਾਰਡ ਅਗਲੀ ਖ਼ਬਰ ਸਿਟੀ ਸੈਂਟਰ ਵੈੱਲਫੇਅਰ ਐਸੋਸੀਏਸ਼ਨ ਵਲੋਂ ਸਨਮਾਨ ਸਮਾਰੋਹ ਦਾ ਆਯੋਜਨ
Ad Position 24