27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਸਿਟੀ ਸੈਂਟਰ ਵੈੱਲਫੇਅਰ ਐਸੋਸੀਏਸ਼ਨ ਵਲੋਂ ਸਨਮਾਨ ਸਮਾਰੋਹ ਦਾ ਆਯੋਜਨ

Ad Position 21
No active advertisement
ਅਜੀਤ ਡੈਸਕ 07-12-2025
ਅੰਮਿ੍ਤਸਰ, 6 ਦਸੰਬਰ (ਗਗਨਦੀਪ ਸ਼ਰਮਾ)-ਸਿਟੀ ਸੈਂਟਰ ਵੈੱਲਫੇਅਰ ਐਸੋਸੀਏਸ਼ਨ ਵਲੋਂ ਨਿੱਜੀ ਹੋਟਲ 'ਚ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਹਲਕਾ ਪੂਰਬੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕਾ ਮੈਡਮ ਜੀਵਨਜੋਤ ਕੌਰ ਨੂੰ ਸਿਟੀ ਸੈਂਟਰ ਵਿਖੇ ਕਰਵਾਏ ਵਿਕਾਸ ਕਾਰਜਾਂ ਲਈ ਸਨਮਾਨਿਤ ਕੀਤਾ ਗਿਆ | ਐਸੋਸੀਏਸ਼ਨ ਦੇ ਚੇਅਰਮੈਨ ਭੁਪਿੰਦਰ ਸਿੰਘ ਨੇ ਆਪਣੇ ਸਮੂਹ ਮੈਂਬਰਾਂ ਵਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਸਿਟੀ ਸੈਂਟਰ ਇਲਾਕੇ ਦੀ ਸਾਫ-ਸਫਾਈ, ਪਬਲਿਕ ਪਖਾਨਿਆਂ ਦਾ ਮੁੜ ਨਿਰਮਾਣ, ਪੁਲਿਸ ਪੈਟਰੋਲਿੰਗ ਯਕੀਨੀ ਬਣਾਉਣ, ਨਜ਼ਾਇਜ਼ ਪਾਰਕਿੰਗ ਹਟਾਉਣ, ਸੜਕਾਂ 'ਤੇ ਪ੍ਰੀਮਿਕਸ ਪਵਾਉਣ ਆਦਿ ਦੀ ਮੰਗ ਕੀਤੀ | ਵਿਧਾਇਕਾ ਜੀਵਨਜੋਤ ਕੌਰ ਨੇ ਉਕਤ ਰਹਿੰਦੇ ਕੰਮਾਂ ਨੂੰ ਵੀ ਜਲਦ ਕਰਵਾਉਣ ਦਾ ਭਰੋਸਾ ਦਿੱਤਾ | ਇਸ ਮੌਕੇ ਵਾਈਸ ਚੇਅਰਮੈਨ ਰਣਜੀਤ ਸਿੰਘ, ਜਰਨਲ ਸਕੱਤਰ ਪ੍ਰਭਜੋਤ ਸਿੰਘ, ਵਿੱਤ ਸਕਤੱਰ ਹਿਤੇਸ਼ ਮੰਨਣ, ਸਕੱਤਰ ਜਤਿਨ ਕੁਮਾਰ ਭੋਲਾ, ਕਰਨਦੀਪ ਸਿੰਘ, ਹਰਮੀਤ ਸਿੰਘ ਸੰਨੀ, ਸਰਬਦੀਪ ਸਿੰਘ ਆਦਿ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਏਡਿਡ ਕਾਲਜ ਅਧਿਆਪਕਾਂ ਵਲੋਂ ਵਿੱਤ ਮੰਤਰੀ ਚੀਮਾ ਦੇ ਹਲਕਾ ਦਿੜ੍ਹਬਾ 'ਚ ਰੋਸ ਪ੍ਰਦਰਸ਼ਨ ਦਾ ਐਲਾਨ ਵਿੱਤ ਵਿਭਾਗ ਵਲੋਂ ਮਾ... ਅਗਲੀ ਖ਼ਬਰ ਰਾਜੀਵ ਅਨੇਜਾ ਨੇ ਹਰਿਆਣਾ ਦੇ ਰਾਜਪਾਲ ਪੋ੍ਰ. ਅਸ਼ੀਮ ਘੋਸ਼ ਨਾਲ ਕੀਤੀ ਮੁਲਾਕਾਤ
Ad Position 24