25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਬੀ. ਬੀ. ਕੇ. ਡੀ. ਏ. ਵੀ. ਕਾਲਜ ਵਲੋਂ ਸੈਮੀਨਾਰ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 18-12-2025
ਅੰਮਿ੍ਤਸਰ, 17 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਅੰਮਿ੍ਤਸਰ ਦੇ ਪੀ. ਜੀ. ਡਿਪਾਰਟਮੈਂਟ ਆਫ਼ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨ ਵਲੋਂ ਲੀਨ ਸਟਾਰਟ-ਅੱਪ ਐਂਡ ਮਿਨੀਮਮ ਵਾਈਏਬਲ ਸਾਸ ਪ੍ਰੋਡਕਟ ਐਂਡ ਏ. ਆਈ. ਇਨੋਵੇਸ਼ਨ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਸ੍ਰੀਮਤੀ ਆਰੀਆ ਕਪੂਰ ਡਿਜੀਟਲ ਮਾਰਕੀਟਿੰਗ ਐਗਜ਼ੀਕਿਊਟਿਵ, ਸ੍ਰੀਮਤੀ ਨਾਨਕੀ ਵਾਲੀਆ ਹੈੱਡ ਆਫ਼ ਲਰਨਿੰਗ ਐਂਡ ਡਿਵੈਲਪਮੈਂਟ ਅਤੇ ਪ੍ਰਭਜੀਤ ਸਿੰਘ ਕਾਲੜਾ ਏ. ਓ. ਐਸ. ਸੀ. ਟੈਕਨਾਲੋਜੀਜ਼ ਦੇ ਮੁੱਖ ਮਾਰਕੀਟਿੰਗ ਅਫਸਰ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ | ਸ੍ਰੀਮਤੀ ਆਰੀਆ ਕਪੂਰ ਨੇ ਆਧੁਨਿਕ ਸਟਾਰਟ-ਅੱਪਸ ਦੀ ਸਫਲਤਾ 'ਚ ਡਿਜੀਟਲ ਮਾਰਕੀਟਿੰਗ ਦੀ ਭੂਮਿਕਾ ਬਾਰੇ ਇਸ ਨਾਲ ਸੰਬੰਧਿਤ ਵਿਹਾਰਕ ਉਦਾਹਰਣਾ ਦਿੰਦਿਆਂ ਕੀਮਤੀ ਸੁਝਾਅ ਸਾਂਝੇ ਕੀਤੇ ਜਦੋਂ ਕਿ ਸ੍ਰੀਮਤੀ ਨਾਨਕੀ ਵਾਲੀਆ ਨੇ ਸਟਾਰਟ-ਅੱਪ ਈਕੋਸਿਸਟਮ ਵਿਚ ਸਾਫਟ ਸਕਿੱਲਜ਼ ਦੀ ਮਹੱਤਤਾ ਅਤੇ ਤਕਨੀਕੀ ਤੇ ਅੰਤਰ-ਵਿਅਕਤੀਗਤ ਯੋਗਤਾਵਾਂ ਵਿਚਕਾਰ ਸੰਤੁਲਨ 'ਤੇ ਜ਼ੋਰ ਦਿੱਤਾ | ਪ੍ਰਭਜੀਤ ਸਿੰਘ ਕਾਲੜਾ ਨੇ ਪਾਵਰ ਬੀ. ਆਈ. ਅਤੇ ਪਾਵਰ ਐਪਸ ਵਰਗੀਆਂ ਵੱਖ-ਵੱਖ ਵਪਾਰਕ ਵਿਸ਼ਲੇਸ਼ਣ ਸੇਵਾਵਾਂ 'ਤੇ ਚਾਨਣਾ ਪਾਉਂਦਿਆਂ ਜਾਣੂੰ ਕਰਵਾਇਆ ਕਿ ਕਿਵੇਂ ਏ ਆਈ-ਪਾਵਰਡ ਡਿਵੈਲਪਮੈਂਟ ਟੂਲ ਲੀਨ ਸਟਾਰਟ-ਅੱਪ ਵਾਤਾਵਰਣ 'ਚ ਘੱਟੋ-ਘੱਟ ਵਿਵਹਾਰਕ ਉਤਪਾਦਾਂ ਨੂੰ ਵਿਕਸਤ ਕਰਨ ਦੇ ਤਰੀਕੇ ਨੂੰ ਮੁੜ ਆਕਾਰ ਦੇ ਰਹੇ ਹਨ | ਪਿ੍ੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਸਮਾਗਮ ਅਕਾਦਮਿਕ ਸਿੱਖਿਆ ਅਤੇ ਉਦਯੋਗ ਦੀਆਂ ਉਮੀਦਾਂ ਵਿਚਕਾਰ ਪਾੜੇ ਨੂੰ ਪੂਰਾ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਤੇਜ਼ੀ ਨਾਲ ਬਦਲਦੇ ਤਕਨੀਕੀ ਸੰਸਾਰ ਵਿਚ ਨਵੀਨਤਾਕਾਰੀ ਢੰਗ ਨਾਲ ਸੋਚਣ ਲਈ ਤਿਆਰ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਪੀ. ਜੀ. ਡਿਪਾਰਟਮੈਂਟ ਆਫ਼ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨ ਦੇ ਮੁਖੀ ਸ੍ਰੀਮਤੀ ਰਜਨੀ ਮਹਿਰਾ ਸਹਿਤ ਵਿਭਾਗ ਦੇ ਫੈਕਲਟੀ ਮੈਂਬਰ ਮਨੋਜ ਪੁਰੀ, ਅਨੁਰਾਗ ਗੁਪਤਾ, ਡਾ. ਜਸਪ੍ਰੀਤ ਬੇਦੀ, ਡਾ. ਸੁਸ਼ੀਲ ਸ਼ਰਮਾ, ਸ੍ਰੀਮਤੀ ਰਾਧਿਕਾ ਅਤੇ ਸ੍ਰੀਮਤੀ ਸੰਦੀਪ ਕੌਰ ਸੈਮੀਨਾਰ ਵਿਚ ਸ਼ਾਮਿਲ ਹੋਏ |

Ad Position 22
No active advertisement
ਪਿਛਲੀ ਖ਼ਬਰ ਉੱਪਲ ਨਿਊਰੋ ਹਸਪਤਾਲ ਨੇ ਮਨਾਇਆ 25ਵਾਂ ਸਥਾਪਨਾ ਦਿਵਸ-ਡਾ. ਅਸ਼ੋਕ ਉੱਪਲ <br/> ਅਗਲੀ ਖ਼ਬਰ ਅੰਮਿ੍ਤਸਰ-ਕਾਦੀਆਂ ਵਿਚਾਲੇ ਮੇਲਾ ਵਿਸ਼ੇਸ਼ ਰੇਲ ਗੱਡੀ ਦਾ ਸੰਚਾਲਨ 22 ਤੋਂ
Ad Position 24