ਅੰਮਿ੍ਤਸਰ, 17 ਦਸੰਬਰ (ਰੇਸ਼ਮ ਸਿੰਘ)-ਗਰੂ ਨਗਰੀ ਵਿਖੇ ਸੇਵਾ ਭਾਵਨਾ, ਸਮਰਪਣ ਅਤੇ ਸਫ਼ਲਤਾ ਦੇ 25 ਮਾਣਮੱਤੇ ਸਾਲ ਪੂਰੇ ਕਰਦਿਆਂ ਉੱਪਲ ਨਿਊਰੋ ਹਸਪਤਾਲ ਨੇ ਆਪਣਾ 25ਵਾਂ ਸਥਾਪਨਾ ਦਿਵਸ ਮਨਾਇਆ | ਇਹ ਹਸਪਤਾਲ ਇੱਕ ਛੋਟੇ ਹਸਪਤਾਲ ਵਜੋਂ ਸ਼ੁਰੂ ਹੋਇਆ ਸੀ ਜੋ ਹੁਣ ਨਿਊਰੋਸਾਇੰਸ ਦੇ ਖੇਤਰ ਵਿਚ ਇੱਕ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਸੰਸਥਾ ਬਣ ਗਿਆ ਹੈ | ਇਹ ਪ੍ਰਗਟਾਵਾ ਹਸਪਤਾਲ ਦੇ ਸੰਸਥਾਪਕ ਤੇ ਪ੍ਰਸਿੱਧ ਨਿਊਰੋਲੋਜਿਸਟ ਡਾ. ਅਸ਼ੋਕ ਉੱਪਲ ਨੇ ਕਰਦਿਆਂ ਦੱਸਿਆ ਕਿ ਅੱਜ ਤੋਂ 25 ਸਾਲ ਪਹਿਲਾਂ 14 ਦਸੰਬਰ, 2000 ਨੂੰ ਉਨ੍ਹਾਂ ਆਪਣੀ ਪਤਨੀ ਡਾ. ਸੰਤੋਸ਼ ਉੱਪਲ ਨਾਲ ਮਿਲ ਕੇ ਰਾਣੀ ਕਾ ਬਾਗ ਅੰਮਿ੍ਤਸਰ ਵਿਚ ਮਾਨਸਿਕ ਬਿਮਾਰੀਆਂ ਦੇ ਇਲਾਜ ਲਈ ਇੱਕ ਕਲੀਨਿਕ ਸ਼ੁਰੂ ਕੀਤਾ ਸੀ | ਹੌਲੀ-ਹੌਲੀ ਲੋਕਾਂ ਦੇ ਅਟੁੱਟ ਵਿਸ਼ਵਾਸ ਨੇ ਛੋਟੇ ਕਲੀਨਿਕ ਨੂੰ ਇੱਕ ਵੱਡੇ ਹਸਪਤਾਲ ਵਿਚ ਬਦਲ ਦਿੱਤਾ | ਜੋ ਕਿ ਅੱਜ ਅੰਮਿ੍ਤਸਰ ਤੋਂ ਇਲਾਵਾ, ਜੰਮੂ ਅਤੇ ਸ੍ਰੀਨਗਰ ਵਿਚ ਵੀ ਸ਼ਾਖਾਵਾਂ ਖੋਲ੍ਹੀਆਂ ਹਨ ਅਤੇ ਲੋਕਾਂ ਦੀ ਸੇਵਾ ਲਈ ਉਹ ਆਪਣੀਆਂ ਟੀਮਾਂ ਸਮੇਤ ਤਿਆਰ ਹਨ | ਇਸ ਮੌਕੇ ਡਾ: ਸ਼ਿਖਿਲ ਉੱਪਲ ਨੇ ਕਿਹਾ ਇਹ ਮਾਮਲਾ ਜ਼ਸਨ ਦਾ ਹੀ ਨਹੀਂ ਸਗੋਂ ਵਿਸ਼ਵਾਸ, ਸਮਰਪਣ ਅਤੇ ਅਣਗਿਣਤ ਜ਼ਿੰਦਗੀਆਂ ਨੂੰ ਬਚਾਉਣ ਦੀ ਪ੍ਰਾਪਤੀ ਦਾ ਵੀ ਹੈ |