ਰਾਜਾਸਾਂਸੀ, 17 ਦਸੰਬਰ (ਹਰਦੀਪ ਸਿੰਘ ਖੀਵਾ)-ਹਲਕਾ ਅਟਾਰੀ ਦੇ ਜ਼ੋਨ-12 ਲੁਹਾਰਕਾ ਕਲਾਂ ਤੋਂ ਆਪ ਦੇ ਉਮੀਦਵਾਰ ਕਰਨਬੀਰ ਸਿੰਘ ਭੁੱਲਰ 477 ਵੋਟਾਂ ਨਾਲ ਜੇਤੂ ਰਹੇ | ਕਰਨਬੀਰ ਸਿੰਘ ਭੁੱਲਰ ਨੂੰ 1354 ਜਦੋਂ ਕਿ ਅਕਾਲੀ ਦਲ ਦੇ ਉਮੀਦਵਾਰ ਤਰਸੇਮ ਸਿੰਘ ਨੂੰ 477 ਤੇ ਭਾਜਪਾ ਦੇ ਉਮੀਦਵਾਰ ਬਲਵਿੰਦਰ ਸਿੰਘ ਨੂੰ 58 ਵੋਟਾਂ ਪਈਆਂ | ਸਰਪੰਚ ਧਰਮਵੀਰ ਸਿੰਘ ਲੁਹਾਰਕਾ ਤੇ ਜੇਤੂ ਉਮੀਦਵਾਰ ਕਰਨਬੀਰ ਸਿੰਘ ਭੁੱਲਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਲਕਾ ਅਟਾਰੀ ਦੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਵਲੋਂ ਉਨ੍ਹਾਂ ਨੂੰ ਜ਼ੋਨ ਲੁਹਾਰਕਾ ਕਲਾਂ ਤੋਂ ਬਲਾਕ ਸੰਮਤੀ ਉਮੀਦਵਾਰ ਵਜੋਂ ਮੈਦਾਨ ਵਿਚ ਉਤਾਰਿਆ ਗਿਆ | ਉਨ੍ਹਾਂ ਜਿੱਤਣ ਤੋਂ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਤੋਂ ਇਲਾਵਾ ਸਮੂਹ ਸਮਰਥਕਾਂ ਤੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨਗੇ | ਇਸ ਮੌਕੇ ਸਰਪੰਚ ਧਰਮਵੀਰ ਸਿੰਘ ਭੁੱਲਰ, ਪੰਚ ਸੁਖਰਾਮਬੀਰ ਸਿੰਘ, ਬਲਦੇਵ ਸਿੰਘ ਹਵੇਲੀ ਵਾਲੇ, ਸਾਬਕਾ ਸਰਪੰਚ ਦਲਬੀਰ ਸਿੰਘ ਲੁਹਾਰਕਾ ਕਲਾਂ, ਭਾਗ ਸਿੰਘ, ਬੱਬੂ ਲੁਹਾਰਕਾ, ਸ਼ਾਮ ਸਿੰਘ, ਸਰਪੰਚ ਜਸਬੀਰ ਸਿੰਘ ਰਾਮਪੁਰਾ, ਰਾਜੂ ਬੀਰਬਲ, ਪਿ੍ਥੀ ਬੀਰਬਲ, ਇੰਸਪੈਕਟਰ ਓਅੰਕਾਰ ਸਿੰਘ, ਪਿੱਤਲ ਸਿੰਘ ਆਦਿ ਹਾਜ਼ਰ ਸਨ |