ਅੰਮਿ੍ਤਸਰ, 17 ਦਸੰਬਰ (ਰੇਸ਼ਮ ਸਿੰਘ)-ਜ਼ਿਲ੍ਹਾ ਅੰਮਿਤਸਰ ਦੇ ਬਲਾਕ ਵੇਰਕਾ 'ਚ 23 ਪੰਚਾਇਤ ਸੰਮਤੀਆਂ 'ਚ 14 'ਤੇ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਹੈ ਜਦੋਂ ਕਿ ਕਾਂਗਰਸ ਦੂਜੇ ਨੰਬਰ 'ਤੇ ਰਹੀ ਹੈ ਜਿਸ ਨੂੰ 6 ਸੰਮਤੀਆਂ ਤੇ ਅਕਾਲੀ ਦਲ ਨੂੰ 3 ਸੰਮਤੀਆਂ 'ਚ ਜਿੱਤ ਹਾਸਿਲ ਹੋਈ ਹੈ | ਅਧਿਕਾਰਿਤ ਤੌਰ 'ਤੇ ਮਿਲੇ ਵੇਰਵਿਆਂ ਅਨੁਸਾਰ ਪਿੰਡ ਓਠੀਆਂ ਜ਼ੋਨ ਤੋਂ ਆਮ ਆਦਮੀ ਪਾਰਟੀ 668 ਵੋਟਾਂ ਲੈ ਕੇ 37 ਵੋਟਾਂ ਦੇ ਫਰਕ ਨਾਲ ਕਾਂਗਰਸ ਤੋਂ ਜੇਤੂ ਰਹੇ ਹਨ ਫਤਿਹਗੜ੍ਹ ਸ਼ੁਕਰਚੱਕ ਤੋਂ ਆਪ 227 ਵੋਟਾਂ ਦੇ ਫਰਕ ਨਾਲ ਜੇਤੂ ਰਹੀ | ਜੇਠੂਵਾਲ ਤੋਂ 84 ਵੋਟਾਂ ਲੈ ਕੇ ਅਕਾਲੀ ਦਲ ਜੇਤੂ, ਸੋਹੀਆਂ ਖੁਰਦ ਤੋਂ 354 ਵੋਟਾਂ ਦੇ ਫਰਕ ਨਾਲ ਕਾਂਗਰਸ ਜੇਤੂ ਰਹੀ ਹੈ | ਪਿੰਡ ਪੰਡੋਰੀ ਵੜੈਚ ਤੋਂ 5 ਵੋਟਾਂ ਦੇ ਫਰਕ ਨਾਲ ਆਪ ਜੇਤੂ, ਜਹਾਂਗੀਰ ਤੋਂ 206 ਵੋਟਾਂ ਨਾਲ ਆਪ, ਨੰਗਲੀ ਤੋਂ ਕਾਂਗਰਸ 549 ਵੋਟਾਂ ਨਾਲ, ਆਬਾਦੀ ਦਇਆ ਨੰਦ ਨਗਰ ਤੋਂ 125 ਵੋਟਾਂ ਨਾਲ ਕਾਂਗਰਸ, ਕਮਲਾ ਦੇਵੀ ਐਵੀਨਿਊ ਤੋਂ 452 ਵੋਟਾਂ ਨਾਲ ਆਪ, ਨੌਸ਼ਿਹਰਾ ਤੋਂ 465 ਵੋਟਾਂ ਨਾਲ ਆਪ, ਬੱਲ ਖੁਰਦ ਤੋਂ 341 ਵੋਟਾਂ ਨਾਲ ਆਪ, ਲੋਹਾਰਕਾ ਕਲਾਂ ਤੋਂ 517 ਵੋਟਾਂ ਨਾਲ ਆਪ, ਮੀਰਾਂ ਕੋਟ ਕਲਾਂ ਤੋਂ 32 ਵੋਟਾਂ ਨਾਲ ਆਪ, ਸਚੰਦਰ ਤੋਂ 103 ਵੋਟਾਂ ਨਾਲ ਕਾਂਗਰਸ, ਕੰਬੋਅ ਤੋਂ 331 ਵੋਟਾਂ ਨਾਲ ਅਕਾਲੀ ਦਲ, ਧੌਲ ਖੁਰਦ ਤੋਂ 421 ਵੋਟਾਂ ਨਾਲ ਆਪ, ਗੌਂਸਾਬਾਦ ਤੋਂ 190 ਵੋਟਾਂ ਨਾਲ ਆਪ, ਖਾਪੜਖੇੜੀ ਤੋਂ 420 ਵੋਟਾਂ ਨਾਲ ਕਾਂਗਰਸ, ਥਾਂਦੇ ਤੋਂ 201 ਵੋਟਾਂ ਨਾਲ ਕਾਂਗਰਸ, ਝੀਤਾ ਕਲਾਂ ਤੋਂ 163 ਵੋਟਾਂ ਨਾਲ ਆਪ, ਮਾਨਾਂਵਾਲਾ ਕਲਾਂ ਤੋਂ 317 ਵੋਟਾਂ ਨਾਲ ਅਕਾਲੀ ਦਲ, ਵਣਚੜੀ ਤੋਂ 317 ਵੋਟਾਂ ਨਾਲ ਆਪ ਤੇ ਭਗਤੂਪੁਰਾ ਤੋਂ 179 ਵੋਟਾਂ ਦੇ ਫਰਕ ਨਾਲ ਆਮ ਆਦਮੀ ਪਾਰਟੀ ਜੇਤੂ ਰਹੀ ਹੈ |
ਜ਼ੋਨ ਅਦਲੀਵਾਲਾ ਤੋਂ 'ਆਪ' ਉਮੀਦਵਾਰ ਕੰਵਲਪ੍ਰੀਤ ਸਿੰਘ ਸ਼ਾਹ ਜੇਤੂ ਰਹੇ
ਰਾਜਾਸਾਂਸੀ, (ਹਰਦੀਪ ਸਿੰਘ ਖੀਵਾ)-ਅੰਮਿ੍ਤਸਰ ਦੇ ਬਲਾਕ ਹਰਸ਼ਾ ਛੀਨਾ ਦੇ ਜ਼ੋਨ ਅਦਲੀਵਾਲਾ ਤੋਂ ਆਮ ਆਦਮੀ ਪਾਰਟੀ ਦੇ ਸੰਮਤੀ ਉਮੀਦਵਾਰ ਉਮੀਦਵਾਰ ਕੰਵਲਪ੍ਰੀਤ ਸਿੰਘ ਸ਼ਾਹ 23 ਵੋਟਾਂ ਨਾਲ ਜੇਤੂ ਰਹੇ | ਕੰਵਲਪ੍ਰੀਤ ਸਿੰਘ ਸ਼ਾਹ ਨੇ 1060 ਵੋਟਾਂ ਪ੍ਰਾਪਤ ਕੀਤੀਆਂ, ਜਦੋਂ ਕਿ ਉਨ੍ਹਾਂ ਦੇ ਮੁਕਾਬਲੇ ਅਕਾਲੀ ਦਲ ਦੇ ਉਮੀਦਵਾਰ ਨੇ 1037 ਅਤੇ ਬੀ. ਜੇ. ਪੀ. ਦੀ ਉਮੀਦਵਾਰ ਨੇ 414 ਵੋਟਾਂ ਹਾਸਿਲ ਕੀਤੀਆਂ | ਇਸ ਹੋਈ ਜਿੱਤ 'ਤੇ ਜੇਤੂ ਕੰਵਲਪ੍ਰੀਤ ਸਿੰਘ ਸ਼ਾਹ ਤੋਂ ਇਲਾਵਾ ਪਿੰਡ ਦੇ ਨੌਜਵਾਨ ਸਰਪੰਚ ਸੁਖਚੈਨ ਸਿੰਘ ਵੜੈਚ ਤੇ ਸਾਬਕਾ ਸਰਪੰਚ ਗੁਲਜ਼ਾਰ ਸਿੰਘ ਵੜੈਚ ਨੇ ਕਿਹਾ ਕਿ ਉਹ ਧੰਨਵਾਦੀ ਹਨ ਹਲਕਾ ਰਾਜਾਸਾਂਸੀ ਇੰਚਾਰਜ ਸੋਨੀਆ ਮਾਨ ਦਾ ਜਿਨ੍ਹਾਂ ਨੇ ਉਨ੍ਹਾਂ ਨੂੰ ਟਿਕਟ ਦੇ ਕੇ ਨਿਵਾਜਿਆ ਸੀ | ਇਸ ਮੌਕੇ ਆੜ੍ਹ੍ਹਤੀ ਯੂਨੀਅਨ ਪ੍ਰਧਾਨ ਸੁਖਚੈਨ ਸਿੰਘ ਵੜੈਚ ਸਰਪੰਚ ਅਦਲੀਵਾਲਾ ਤੋਂ ਇਲਾਵਾ ਇੰਸਪੈਕਟਰ ਬਲਰਾਜ ਸਿੰਘ ਵੜੈਚ, ਜਥੇ: ਰਾਜਬਰਿੰਦਰ ਸਿੰਘ ਰੀਟਾ, ਪੰਚ ਮਲੂਕ ਸਿੰਘ, ਪੰਚ ਸਾਹਬ ਸਿੰਘ, ਪੰਚ ਦਿਲਬਾਗ ਸਿੰਘ, ਪੰਚ ਕਰਨਬੀਰ ਸਿੰਘ ਨੰਬਰਦਾਰ, ਦਲਵਿੰਦਰ ਸਿੰਘ ਸ਼ਾਹ, ਬੂਆ ਸਿੰਘ ਸਾਬਕਾ ਪੰਚ, ਬਿੱਲੂ ਨੰਬਰਦਾਰ, ਜੋਗਿੰਦਰ ਸਿੰਘ ਸਾਬਕਾ ਪੰਚ, ਸੁਖਦੇਵ ਸਿੰਘ, ਰਣਵੀਰ ਸਿੰਘ ਵੜੈਚ ਯੂਥ ਆਗੂ, ਬਿਕਰਮਜੀਤ ਸਿੰਘ ਨੰਬਰਦਾਰ, ਬੌਬੀ, ਸ਼ੇਰੂ ਆਦਿ ਹਾਜ਼ਰ ਸਨ |
ਜ਼ੋਨ ਵਰਪਾਲ ਕਲਾਂ ਤੋਂ 'ਆਪ' ਉਮੀਦਵਾਰ ਪ੍ਰਤਾਪ ਸਿੰਘ ਬਿੱਟੂ ਜੇਤੂ
ਚੱਬਾ, 17 ਦਸੰਬਰ (ਜੱਸਾ ਅਣਜਾਣ)-ਵਿਧਾਨ ਸਭਾ ਹਲਕਾ ਅਤੇ ਬਲਾਕ ਅਟਾਰੀ ਦੇ ਜ਼ੋਨ ਵਰਪਾਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਤਾਪ ਸਿੰਘ ਬਿੱਟੂ 524 ਵੋਟਾਂ ਦੇ ਫਰਕ ਨਾਲ ਆਪਣੇ ਵਿਰੋਧੀ ਧਿਰ ਦੇ ਉਮੀਦਵਾਰ ਨਾਲੋਂ ਅੱਗੇ ਰਹਿਕੇ ਜੇਤੂ ਰਹੇ |
ਬਲਾਕ ਵੇਰਕਾ ਦੀਆਂ 23 ਪੰਚਾਇਤ ਸੰਮਤੀਆਂ 'ਚ 14 'ਤੇ ਆਪ ਜੇਤੂ <br/>
ਅਜੀਤ ਡੈਸਕ
18-12-2025