ਅੰਮਿ੍ਤਸਰ, 17 ਦਸੰਬਰ (ਜਸਵੰਤ ਸਿੰਘ ਜੱਸ)-ਅਮਨਦੀਪ ਹਸਪਤਾਲ ਸਮੂਹ ਨੇ ਆਧੁਨਿਕ ਸਿਹਤ ਸੇਵਾਵਾਂ ਦੇ ਖੇਤਰ 'ਚ ਨਵੀਂ ਪੁਲਾਂਘ ਪੁਟਦਿਆਂ ਉਜਾਲਾ ਸਿਗਨਸ ਦੀ ਸਾਂਝੇਦਾਰੀ ਨਾਲ ਉੱਤਰੀ ਭਾਰਤ ਦੀ ਪਹਿਲੀ 3ਡੀ ਪਿ੍ੰਟਿੰਗ ਅਤੇ ਵਰਚੁਅਲ ਰਿਐਲਿਟੀ ਤਕਨਾਲੋਜੀ ਲੈਬ ਦੀ ਸਥਾਪਨਾ ਕੀਤੀ | ਇਹ ਨਵੀਂ ਸਹੂਲਤ ਅੰਮਿ੍ਤਸਰ ਸਮੇਤ ਉੱਤਰੀ ਭਾਰਤ ਵਿਚ ਅਤਿ ਆਧੁਨਿਕ ਸਰਜੀਕਲ ਯੋਜਨਾਬੰਦੀ ਅਤੇ ਅਨੁਕੂਲਿਤ ਇਲਾਜ ਹੱਲ ਲਈ ਬਹੁਤ ਲਾਭਦਾਇਕ ਸਿੱਧ ਹੋਵੇਗੀ | ਇਸ ਨਿਵੇਕਲੀ 3ਡੀ ਪਿ੍ੰਟਿੰਗ ਲੈਬ ਦਾ ਰਸਮੀਂ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਡਾ. ਅਭਿਜਾਤ ਸੇਠ ਚੇਅਰਮੈਨ ਨੈਸ਼ਨਲ ਮੈਡੀਕਲ ਕਮਿਸ਼ਨ, ਨਵੀਂ ਦਿੱਲੀ ਵਲੋਂ ਡਾ: ਅਵਤਾਰ ਸਿੰਘ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਦੀ ਮੌਜੂਦਗੀ ਵਿਚ ਕੀਤਾ ਗਿਆ | ਇਸ ਮੌਕੇ ਡਾ. ਅਭਿਜਾਤ ਸੇਠ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਦੀ ਸਥਾਪਨਾ ਨਾਲ ਆਧੁਨਿਕ ਸਰਜੀਕਲ ਯੋਜਨਾ ਬੰਦੀ ਅਤੇ ਆਧੁਨਿਕ ਤਕਨੀਕ ਨਾਲ ਸੂਖਮ ਤੋਂ ਸੂਖਮ ਸਰਜਰੀ ਨਾਲ ਮਰੀਜ਼ਾਂ ਦੇ ਇਲਾਜ ਤੇ ਸਿਹਤ ਨੂੰ ਵਧੀਆ ਤਰੀਕੇ ਨਾਲ ਵਿਕਸਤ ਕਰਨ ਲਈ ਮਦਦਗਾਰ ਸਾਬਤ ਹੋਵੇਗੀ | ਉਨ੍ਹਾਂ ਕਿਹਾ ਕਿ 3ਡੀ ਪਿ੍ੰਟਿੰਗ ਟੈਕਨੋਲੋਜੀ ਅੱਜ ਦੇ ਸੰਦਰਭ ਵਿੱਚ ਹਸਪਤਾਲਾਂ ਵਿਚ ਸਿਹਤ ਸੰਭਾਲ ਵੱਲ ਇਕ ਵਿਸ਼ੇਸ਼ ਤੇ ਨਿਵੇਕਲਾ ਕਦਮ ਹੈ |ਹਸਪਤਾਲ ਸਮੂਹ ਦੇ ਡਾਇਰੈਕਟਰ ਆਰਥੋਪੀਡਕ ਡਾ: ਅਵਤਾਰ ਸਿੰਘ ਨੇ ਕਿਹਾ ਕਿ ਇਸ ਸੁਵਿਧਾ ਨਾਲ ਅਮਨਦੀਪ ਉਜਾਲਾ ਸਿਗਨਸ ਹਸਪਤਾਲ ਦੇਸ਼ ਦੇ ਕੁਝ ਖ਼ਾਸ ਹਸਪਤਾਲਾਂ ਚੋ ਇਕ ਹੋਵੇਗਾ, ਜੋ ਕਿ 3ਡੀ ਪਿ੍ੰਟਿੰਗ ਅਤੇ ਵਰਚੁਅਲ ਰਿਐਲਿਟੀ ਤਕਨਾਲੋਜੀ ਨਾਲ ਸਿੱਧੇ ਤੌਰ 'ਤੇ ਕਲੀਨੀਕਲ ਅਭਿਆਸ ਦੌਰਾਨ ਸਰਜਨਾਂ ਨੂੰ ਬਹੁਤ ਉੱਤਮ ਅਤੇ ਉੱਚ ਪੱਧਰ ਤੇ ਐਨਾਟੋਮਿਕਲ ਮਾਡਲ, ਮਰੀਜ਼ ਨੂੰ ਸਹੀ ਸਲਾਹ, ਮੁਸ਼ਕਿਲ ਆਰਥੋਪੀਡਿਕ ਲਈ ਕਸਟਮਾਈਜ਼ਡ ਇੰਪਲਾਂਟ 'ਚ ਮਦਦ ਕਰੇਗਾ | ਡਾ: ਅਮਨਦੀਪ ਕੌਰ ਅਤੇ ਡਾ: ਰਵੀ ਮਹਾਜਨ ਨੇ ਕਿਹਾ ਕਿ ਇਸ ਉਪਰਾਲੇ ਨਾਲ ਅਮਨਦੀਪ ਉਜਾਲਾ ਹਸਪਤਾਲ ਰੋਬੋਟਿਕਸ 19 ਡ੍ਰਾਈਵਨ ਡਾਇਗਨੋਸਟਿਕ ਐਡਵਾਂਸਡ ਆਰਥੋਪੀਡਿਕ ਅਤੇ ਟਰੌਮਾ ਕੇਅਰ ਵਿਚ ਸਿਰਕੱਢ ਹਸਪਤਾਲ ਬਣ ਗਿਆ | ਇਸ ਮੌਕੇ ਡਾ: ਏ. ਏ. ਮਹਿਰਾ ਤੇ ਡਾ: ਸ਼ਹਿਬਾਜ ਸਿੰਘ ਵੀ ਹਾਜ਼ਰ ਸਨ |