ਅੰਮਿ੍ਤਸਰ, 17 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਰਾਸ਼ਟਰੀ ਅਵਿਸ਼ਕਾਰ ਅਭਿਆਨ ਵਲੋਂ ਵੱਖ-ਵੱਖ ਰਾਜਾਂ ਦੇ ਵੱਖ-ਵੱਖ ਜ਼ਿਲਿ੍ਹਆਂ 'ਚ ਕਰਵਾਏ ਜਾ ਰਹੇ ਵਿਗਿਆਨ ਪ੍ਰਦਰਸ਼ਨੀ ਮੁਕਾਬਲਿਆਂ ਦੇ ਤਹਿਤ ਜ਼ਿਲ੍ਹਾ ਅੰਮਿ੍ਤਸਰ ਦੇ ਮੈਰੀਟੋਰੀਅਸ ਸਕੂਲ ਵਿਖੇ ਦੋ ਰੋਜ਼ਾ ਵਿਗਿਆਨ ਪ੍ਰਦਰਸ਼ਨੀ ਮੁਕਾਬਲਾ ਕਰਵਾਇਆ ਗਿਆ | ਜ਼ਿਲ੍ਹਾ ਸਿੱਖਿਆ ਅਫਸਰ ਰਾਜੇਸ਼ ਕੁਮਾਰ ਦੀ ਯੋਗ ਅਗਵਾਈ ਹੇਠ ਮਨਦੀਪ ਕੌਰ ਪਿ੍ੰ: ਸਕੂਲ ਆਫ ਐਮੀਨੈਂਸ ਮਾਲ ਰੋਡ ਦੀ ਦੇਖ ਰੇਖ ਹੇਠ ਕਮਲ ਕੁਮਾਰ ਲੈਕਚਰਾਰ ਕਮਿਸਟਰੀ ਦੀ ਏ. ਟੀ. ਐੱਲ. ਟੀਮ ਦੇ 11ਵੀਂ ਅਤੇ 12ਵੀਂ ਦੀਆਂ ਵਿਦਿਆਰਥਣਾ ਵਲੋਂ ਕੁਲ ਸੱਤ ਵਿਗਿਆਨ ਪ੍ਰੋਜੈਕਟ ਤਿਆਰ ਕਰਕੇ ਇਸ ਜ਼ਿਲ੍ਹਾ ਪੱਧਰੀ ਪ੍ਰਤੀਯੋਗਤਾ 'ਚ ਭਾਗ ਲਿਆ ਗਿਆ, ਜਿਸ 'ਚ ਸਕੂਲ ਆਫ ਐਮੀਨੈਂਸ ਮਾਲ ਰੋਡ ਦੀਆਂ ਵਿਦਿਆਰਥਣਾਂ ਨੇ ਤਿੰਨ ਪਹਿਲੇ ਸਥਾਨ, ਇਕ ਦੂਸਰਾ ਸਥਾਨ ਅਤੇ ਦੋ ਤੀਸਰੇ ਸਥਾਨਾਂ ਨਾਲ ਕੁੱਲ 6 ਇਨਾਮ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ | ਪਹਿਲੇ ਸਥਾਨ ਪ੍ਰਾਪਤ ਕਰਨ ਵਾਲੇ ਤਿੰਨ ਵਿਗਿਆਨ ਪ੍ਰੋਜੈਕਟ ਹੁਣ ਰਾਜ ਪੱਧਰੀ ਮੁਕਾਬਲੇ 'ਚ ਹਿੱਸਾ ਲੈਣਗੇ | ਇਸ ਮੁਕਾਬਲੇ 'ਚ ਜੇਤੂ ਵਿਦਿਆਰਥਣਾ ਰੀਆ, ਮਨਸੀਰਤ ਕੌਰ, ਰਿਤੂ, ਮੰਨਤ, ਕਾਜਲ ਅਰਸ਼ਦੀਪ ਅਤੇ ਗਾਈਡ ਲੈਕਚਰਾਰ ਕਮਲ ਕੁਮਾਰ, ਪ੍ਰਤਿਭਾ ਮਿਸਰ, ਸਾਰੀਕਾ ਅਤੇ ਹਿਮਾਨੀ ਗੁਪਤਾ ਨੂੰ ਪਿ੍ੰ: ਮਨਦੀਪ ਕੌਰ ਨੇ ਅਗਲੇ ਪੜਾਅ ਦੇ ੁਕਾਬਲੇ ਲਈ ਸ਼ੁੱਭਕਾਮਨਾਵਾਂ ਦਿੱਤੀਆਂ |