25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਕੈਨੇਡਾ ਰਹਿੰਦੇ ਵਿਅਕਤੀ ਦੇ ਖਾਲੀ ਪਲਾਟ ਨੂੰ ਤਾਲਾ ਮਾਰਨ ਤੋਂ ਰੋਕਣ 'ਤੇ ਚਲਾਈ ਗੋਲੀ

Ad Position 21
No active advertisement
ਅਜੀਤ ਡੈਸਕ 18-12-2025
ਅੰਮਿ੍ਤਸਰ, 17 ਦਸੰਬਰ (ਰੇਸ਼ਮ ਸਿੰਘ)-ਕੈਨੇਡਾ ਰਹਿੰਦੇ ਇਕ ਵਿਅਕਤੀ ਦੇ ਪਲਾਟ ਨੂੰ ਤਾਲਾ ਮਾਰਨ ਤੋਂ ਰੋਕੇ ਜਾਣ 'ਤੇ ਜਾਨਲੇਵਾ ਹਮਲਾ ਕਰਨ ਦੀ ਨੀਅਤ ਨਾਲ ਗੋਲੀਆਂ ਚਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਿਸ ਉਪਰੰਤ ਪੁਲਿਸ ਵਲੋਂ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ | ਥਾਣਾ ਛਾਉਣੀ ਦੀ ਪੁਲਿਸ ਨੂੰ ਗੁਰਿੰਦਰਬੀਰ ਸਿੰਘ ਵਾਸੀ ਰੋਇਲ ਅਸਟੇਟ ਗੁਰੂ ਅਮਰਦਾਸ ਐਵਨਿਉ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਕੈਨੇਡਾ ਰਹਿ ਰਿਹਾ ਹੈ ਅਤੇ ਉਸ ਕੋਲ ਇਕ ਪਲਾਟ ਅਮਰਪਾਲ ਸਿੰਘ ਬੋਨੀ ਦੀ ਮਾਲਕੀ ਤੇ ਉਸ ਕੋਲ ਮੁਖਤਾਰਨਾਮਾ ਹੈ | ਉਹ ਬੀਤੇ ਦਿਨ ਜਦੋਂ ਪਲਾਟ ਨੂੰ ਤਾਲਾ ਮਾਰਨ ਤੋਂ ਰੋਕੇ ਜਾਣ ਉਪਰੰਤ ਰੰਜਿਸ਼ ਗੇਟ ਤੋੜਨ ਵਾਲੇ ਵਿਅਕਤੀਆਂ ਨੂੰ ਰੋਕਿਆ ਗਿਆ ਤਾਂ ਪਲਾਟ ਨੂੰ ਲੱਗੇ ਗੇਟ 'ਤੇ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਤੇ ਇਕ ਫਾਇਰ ਉਸ ਵੱਲ ਕੀਤਾ ਜੋ ਉਸਦੇ ਸਿਰ ਤੋਂ ਲੰਘ ਗਿਆ | ਪੁਲਿਸ ਵਲੋਂ ਕਰਨ ਵਾਲੀਆ ਵਾਸੀ ਰੋਇਲ ਅਸਟੇਟ ਤੇ 2-3 ਹੋਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਮੁਕਾਬਲੇ 'ਚ ਜਿੱਤੇ 6 ਇਨਾਮ <br/> ਅਗਲੀ ਖ਼ਬਰ 'ਪਾਠਕ੍ਰਮ ਡਿਜ਼ਾਈਨ ਅਤੇ ਅਜੋਕੀ ਸਿੱਖਿਆ ਦੇ ਮਿਆਰ ਅਤੇ ਤਬਦੀਲੀਆਂ' ਵਿਸ਼ੇ 'ਤੇ ਓਰੀਐਂਟੇਸ਼ਨ ਪ੍ਰੋਗਰਾਮ ਆਰੰਭ <br/>
Ad Position 24