25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

'ਪਾਠਕ੍ਰਮ ਡਿਜ਼ਾਈਨ ਅਤੇ ਅਜੋਕੀ ਸਿੱਖਿਆ ਦੇ ਮਿਆਰ ਅਤੇ ਤਬਦੀਲੀਆਂ' ਵਿਸ਼ੇ 'ਤੇ ਓਰੀਐਂਟੇਸ਼ਨ ਪ੍ਰੋਗਰਾਮ ਆਰੰਭ <br/>

Ad Position 21
No active advertisement
ਅਜੀਤ ਡੈਸਕ 18-12-2025
ਅੰਮਿ੍ਤਸਰ, 17 ਦਸੰਬਰ (ਜਸਵੰਤ ਸਿੰਘ ਜੱਸ)-ਖ਼ਾਲਸਾ ਯੂਨੀਵਰਸਿਟੀ ਵਿਖੇ 'ਪਾਠਕ੍ਰਮ ਡਿਜ਼ਾਈਨ ਅਤੇ ਅਜੋਕੀ ਸਿੱਖਿਆ ਦੇ ਮਿਆਰ ਅਤੇ ਤਬਦੀਲੀਆਂ' ਵਿਸ਼ੇ 'ਤੇ ਅੱਜ ਅਰੰਭ ਹੋਏ ਤੇ ਹਫ਼ਤਾ ਭਰ ਚੱਲਣ ਵਾਲੇ ਫੈਕਲਟੀ ਓਰੀਐਂਟੇਸ਼ਨ ਪ੍ਰੋਗਰਾਮ ਦਾ ਰਸਮੀਂ ਉਦਘਾਟਨ 'ਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਦੁਆਰਾ ਕੀਤਾ ਗਿਆ | 'ਵਰਸਿਟੀ ਦੇ ਅਕਾਦਮਿਕ ਡੀਨ ਡਾ. ਸੁਰਿੰਦਰ ਕੌਰ ਦੇ ਸਹਿਯੋਗ ਨਾਲ ਉਲੀਕੇ ਗਏ ਇਸ ਪ੍ਰੋਗਰਾਮ ਦੀ ਸ਼ੁਰੂਆਤ ਮੱੁਖ ਮਹਿਮਾਨ ਡਾ: ਮਹਿਲ ਸਿੰਘ, ਭਾਗੀਦਾਰਾਂ ਅਤੇ ਮਾਹਿਰ ਬੁਲਾਰਿਆਂ ਦੇ ਸਵਾਗਤ ਨਾਲ ਹੋਈ | ਇਸ ਮੌਕੇ ਉਪ ਕੁਲਪਤੀ ਨੇ ਉੱਚ ਸਿੱਖਿਆ 'ਚ ਨਵੀਨਤਾ ਅਤੇ ਅਨੁਕੂਲਤਾ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਸਿੱਖਿਆ ਅਤੇ ਸਿੱਖਣ ਦੀ ਗੁਣਵੱਤਾ ਨੂੰ ਵਧਾਉਣ 'ਚ ਅਜੋਕੀ ਵਿੱਦਿਆ ਦੀ ਭੂਮਿਕਾ ਨੂੰ ਉਜ਼ਾਗਰ ਕੀਤਾ | ਇਸ ਮੌਕੇ ਡਾ. ਸੁਰਿੰਦਰ ਕੌਰ ਨੇ ਪ੍ਰਬੰਧਕਾਂ ਨੂੰ ਇਕ ਅਗਾਂਹਵਧੂ ਐੱਫ. ਡੀ. ਪੀ. ਸ਼ੁਰੂ ਕਰਨ ਲਈ ਵਧਾਈ ਦਿੰਦਿਆਂ ਡਾ. ਰਿਤੂ ਧਵਨ, ਡੀਨ, ਫੈਕਲਟੀ ਆਫ਼ ਕਾਮਰਸ ਐਂਡ ਮੈਨੇਜਮੈਂਟ, ਖ਼ਾਲਸਾ ਯੂਨੀਵਰਸਿਟੀ ਦੀ ਉਕਤ ਪ੍ਰੋਗਰਾਮ ਨੂੰ ਸਫਲਤਾਪੂਰਵਕ ਕਰਵਾਉਣ ਅਤੇ ਅਕਾਦਮਿਕ ਉਤਮਤਾ ਵਲੋਂ ਫੈਕਲਟੀ ਸਸ਼ਕਤੀਕਰਨ 'ਚ ਯੋਗਦਾਨ ਪਾਉਣ ਲਈ ਸ਼ਲਾਘਾ ਕੀਤੀ |
ਵਿਸ਼ੇਸ਼ ਮਹਿਮਾਨਮੂਡਲ ਸਰਟੀਫਾਈਡ ਐਜੂਕੇਟਰ ਦੇ ਐਡ-ਟੈਕ ਸਲਾਹਕਾਰ ਸ੍ਰੀ ਸ਼ਸ਼ੁਮਨਾ ਰਾਓ ਤਾਦੀਨਾਦਾ ਨੇ 'ਸਿਖਲਾਈ ਦੀਆਂ ਅਜੋਕੀਆਂ ਤਕਨੀਕਾਂ' ਵਿਸ਼ੇ 'ਤੇ ਵਿਚਾਰ ਸਾਂਝੇ ਕਰਦਿਆਂ ਵਿਦਿਆਰਥੀ-ਕੇਂਦਿ੍ਤ ਸਿੱਖਅਕ ਵਾਤਾਵਰਨ ਬਣਾਉਣ ਲਈ ਰਵਾਇਤੀ ਕਲਾਸ ਰੂਮ ਅਭਿਆਸਾਂ ਦੇ ਨਾਲ ਨਾਲ ਮੌਜ਼ੂਦਾ ਤਕਨਾਲੋਜੀ ਦੇ ਪ੍ਰਬੰਧਨਾਂ ਨੂੰ ਪੜ੍ਹਾਉਣ ਨਾਲ ਜੋੜਨ ਦੀ ਗੱਲ ਕੀਤੀ | ਇਸ ਮੌਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸੈਸ਼ਨ ਉਪਰੰਤ ਵਿਚਾਰ ਚਰਚਾ 'ਚ ਹਿੱਸਾ ਲਿਆ |

Ad Position 22
No active advertisement
ਪਿਛਲੀ ਖ਼ਬਰ ਕੈਨੇਡਾ ਰਹਿੰਦੇ ਵਿਅਕਤੀ ਦੇ ਖਾਲੀ ਪਲਾਟ ਨੂੰ ਤਾਲਾ ਮਾਰਨ ਤੋਂ ਰੋਕਣ 'ਤੇ ਚਲਾਈ ਗੋਲੀ ਅਗਲੀ ਖ਼ਬਰ ਸੇਵਾ ਭਾਰਤੀ ਅੰਮਿ੍ਤਸਰ ਵਿਭਾਗ ਦੀ ਮੀਟਿੰਗ ਹੋਈ <br/>
Ad Position 24