ਅੰਮਿ੍ਤਸਰ, 15 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਸੇਵਾ ਭਾਰਤੀ ਅੰਮਿ੍ਤਸਰ ਵਿਭਾਗ ਦੀ ਮੀਟਿੰਗ ਸ੍ਰੀ ਦੁਰਗਿਆਣਾ ਮੰਦਰ ਸਥਿਤ ਮਿਊਜ਼ੀਅਮ ਹਾਲ ਵਿਖੇ ਹੋਈ | ਇਸ ਮੀਟਿੰਗ 'ਚ ਸੇਵਾ ਭਾਰਤੀ ਪੰਜਾਬ ਦੇ ਜਨਰਲ ਸਕੱਤਰ ਅਜੈ ਗਾਂਧੀ, ਸੂਬਾ ਸੰਗਠਨ ਮੰਤਰੀ ਸੰਜੀਵ ਅਤੇ ਪ੍ਰਚਾਰ ਮੰਤਰੀ ਸੁਰੇਸ਼ ਗੋਇਲ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਪਹਿਲੇ ਸੈਸ਼ਨ 'ਚ ਸੰਗਠਨ ਮੰਤਰੀ ਸੰਜੀਵ ਨੇ ਸ਼ਤਾਬਦੀ ਵਰ੍ਹੇ (ਮਾਰਚ 2026) ਤੱਕ ਨਿਰਧਾਰਤ ਟੀਚਿਆਂ ਨੂੰ ਪੂਰਾ ਕਰਨ ਲਈ ਵਿਸਥਾਰਤ ਯੋਜਨਾ ਪੇਸ਼ ਕੀਤੀ | ਅੰਮਿ੍ਤਸਰ ਨੂੰ ਪੰਜ ਹਿੱਸਿਆਂ 'ਚ ਵੰਡ ਕੇ ਮਹਾਂਨਗਰ ਕਾਰਜਕਾਰਨੀ ਦੇ ਪੰਜ ਕਾਰਕੁਨਾਂ ਨੂੰ ਹਰ ਹਿੱਸੇ ਦੀ ਜ਼ਿੰਮੇਵਾਰੀ ਸੌਂਪੀ ਗਈ ਅਤੇ ਸਾਰੀਆਂ ਨੂੰ ਸੇਵਾ ਕਾਰਜ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ | ਇਸ ਮੌਕੇ ਜ਼ਿਲ੍ਹੇ ਦੇ ਜਨਰਲ ਸਕੱਤਰ ਦੀਪਕ ਨੰਦਾ ਨੇ ਕਿਹਾ ਕਿ ਅਜਨਾਲਾ ਖੇਤਰ 'ਚ ਕੀਤੇ ਗਏ ਸੇਵਾ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਅਨੁਸਾਰ 53 ਪਿੰਡਾਂ 'ਚ ਹੜ੍ਹ ਪ੍ਰਭਾਵਿਤਾਂ ਦੀ ਸੇਵਾ ਕੀਤੀ ਗਈ, 35 ਮੈਡੀਕਲ ਕੈਂਪ ਲਗਾਏ ਗਏ ਅਤੇ ਲਗਭਗ 5000 ਲੋਕਾਂ ਨੂੰ ਸਿਹਤ ਸਹਾਇਤਾ ਪ੍ਰਦਾਨ ਕੀਤੀ ਗਈ | ਦੂਜੇ ਸੈਸ਼ਨ 'ਚ ਜਨਰਲ ਸਕੱਤਰ ਅਜੈ ਗਾਂਧੀ ਨੇ ਸੂਬੇ 'ਚ ਚੱਲ ਰਹੇ ਸਿੱਖਿਆ, ਸਿਹਤ ਆਦਿ ਨਾਲ ਸੰਬੰਧਿਤ ਸੇਵਾ ਕਾਰਜਾਂ ਦੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ | ਅਖ਼ੀਰ 'ਚ ਸਾਰੇ ਕਾਰਕੁਨਾਂ ਨੇ ਦੁਰਗਿਆਣਾ ਮੰਦਰ ਦੇ ਦਰਸ਼ਨ ਵੀ ਕੀਤੇ | ਇਸ ਮੌਕੇ ਸੰਘ ਦੇ ਮਹਾਨਗਰ ਕਾਰਜਵਾਹਕ ਯੁੱਧਵੀਰ ਅਤੇ ਸਹ ਮਹਾਨਗਰ ਕਾਰਜਵਾਹਕ ਦੀਪਕ ਵੀ ਹਾਜ਼ਰ ਰਹੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜੇ. ਪੀ. ਸਲਵਾਨ, ਜਨਰਲ ਸਕੱਤਰ ਦੀਪਕ ਨੰਦਾ, ਖ਼ਜਾਨਚੀ ਕੌਸ਼ਲ ਗੰਭੀਰ, ਸਕੱਤਰ ਨਵਲ, ਸੁਦਰਸ਼ਨ ਸ਼ਰਮਾ, ਇਰਵਨ, ਗਓ ਸੇਵਕ ਪੰਡਿਤ ਅਵਨ ਪਰਾਸ਼ਰ, ਅਤੇ ਜੰਡਿਆਲਾ ਤੋਂ ਬਲਰਾਮ ਸਮੇਤ ਕਈ ਹੋਰ ਕਾਰਕੁਨ ਹਾਜ਼ਰ ਸਨ |