14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਤਾਇਕਵਾਂਡੋ ਨਾਲ ਖਿਡਾਰੀਆਂ 'ਚ ਸਵੈ-ਸੁਰੱਖਿਆ ਅਤੇ ਆਤਮ ਸਨਮਾਨ ਪੈਦਾ ਹੁੰਦਾ- ਓ.ਪੀ. ਸੋਨੀ <br/>

Ad Position 21
No active advertisement
ਅਜੀਤ ਡੈਸਕ 22-12-2025
ਅੰਮਿ੍ਤਸਰ, 21 ਦਸੰਬਰ (ਰੇਸ਼ਮ ਸਿੰਘ)-ਅੰਮਿ੍ਤਸਰ ਤਾਇਕਵਾਂਡੋ ਐਸੋਸੀਏਸ਼ਨ ਵਲੋਂ ਤੀਜੀ ਜ਼ਿਲ੍ਹਾ ਤਾਇਕਵਾਂਡੋ ਚੈਂਪੀਅਨਸ਼ਿਪ ਕਮਿਊਨਟੀ ਹਾਲ ਬੇਰੀ ਗੇਟ ਵਿਖੇ ਕਰਵਾਈ ਗਈ | ਇਸ ਖੇਡ ਸਮਾਗਮ ਦਾ ਉਦਘਾਟਨ ਸਾਬਕਾ ਡਿਪਟੀ ਮੁੱਖ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਮੁੱਖ ਮਹਿਮਾਨ ਵਜੋਂ ਰੀਬਨ ਕੱਟ ਕੇ ਕੀਤਾ | ਇਸ ਮੌਕੇ ਓ.ਪੀ. ਸੋਨੀ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਦੇ ਸਰਵਗੁਣੀ ਵਿਕਾਸ ਦੀ ਨੀਂਹ ਹਨ ਅਤੇ ਸਰਕਾਰ ਨੂੰ ਹਮੇਸ਼ਾਂ ਖਿਡਾਰੀਆਂ ਲਈ ਵਧੀਆ ਸੁਵਿਧਾਵਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ | ਉਨ੍ਹਾਂ ਕਿਹਾ ਕਿ ਤਾਇਕਵਾਂਡੋ ਵਰਗੀ ਮਾਰਸ਼ਲ ਆਰਟ ਨਾ ਸਿਰਫ਼ ਸਰੀਰਕ ਤਾਕਤ ਪੈਦਾ ਕਰਦੀ ਹੈ, ਸਗੋਂ ਬੱਚਿਆਂ ਨੂੰ ਅਨੁਸ਼ਾਸਨ, ਆਤਮ-ਨਿਰਭਰਤਾ ਅਤੇ ਸਵੈ-ਸੁਰੱਖਿਆ ਦਾ ਪਾਠ ਵੀ ਪੜ੍ਹਾਉਂਦੀ ਹੈ | ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਉਤਸ਼ਾਹਿਤ ਕਰਨ ਤਾਂ ਜੋ ਉਹ ਇੱਕ, ਸਿਹਤਮੰਦ ਅਤੇ ਆਤਮ-ਵਿਸ਼ਵਾਸੀ ਪੀੜ੍ਹੀ ਪੈਦਾ ਹੋ ਸਕੇ | ਉਨ੍ਹਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਅਜਿਹੇ ਖੇਡ ਸਮਾਗਮਾਂ ਨੂੰ ਭਵਿੱਖ ਵਿਚ ਵੀ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ | ਚੈਂਪੀਅਨਸ਼ਿਪ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਓ.ਪੀ. ਸੋਨੀ ਵਲੋਂ ਇਨਾਮ ਅਤੇ ਮੈਡਲ ਵੰਡ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਗੌਰਵ ਅਰੋੜਾ, ਕੋਮਲ ਖੰਨਾ, ਰਾਜ ਕੁਮਾਰ ਸਾਹੂ, ਦਰਸ਼ਨ ਸਿੰਘ, ਕੈਪਟਨ ਰਣਜੋਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਬੱਚੇ ਅਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਐੱਫ.ਡੀ.ਪੀ. ਦੇ ਤੀਜੇ ਦਿਨ 'ਆਧੁਨਿਕ ਖੋਜਕਾਰਾਂ ਲਈ ਏ.ਆਈ. ਦੇ ਸਾਧਨਾਂ' 'ਤੇ ਵਿਚਾਰ ਚਰਚਾ ਅਗਲੀ ਖ਼ਬਰ ਉੱਪਲ ਨਿਊਰੋ ਹਸਪਤਾਲ ਵਿਖੇ ਪਲਾਜ਼ਮਾ ਐਕਸਚੈਂਜ ਥਰੈਪੀ ਸ਼ੁਰੂ : ਡਾ. ਜ਼ੋਸੀ <br/>
Ad Position 24