22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਐੱਫ.ਡੀ.ਪੀ. ਦੇ ਚੌਥੇ ਦਿਨ 'ਏ. ਆਈ. ਰਾਹੀਂ ਅਧਿਆਪਕਾਂ ਦਾ ਸਸ਼ਕਤੀਕਰਨ' ਵਿਸ਼ੇ 'ਤੇ ਚਰਚਾ <br/>

Ad Position 21
No active advertisement
ਅਜੀਤ ਡੈਸਕ 23-12-2025
ਅੰਮਿ੍ਤਸਰ, 22 ਦਸੰਬਰ (ਗਗਨਦੀਪ ਸ਼ਰਮਾ)-ਸ਼ਹਿਜਾਦਾ ਨੰਦ ਕਾਲਜ, ਗ੍ਰੀਨ ਐਵੀਨਿਊ ਵਿਖੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਸ਼ਮਾ ਮਹਿਰਾ ਦੀ ਸਰਪ੍ਰਸਤੀ ਅਤੇ ਪਿ੍ੰਸੀਪਲ ਡਾ. ਰੀਨਾ ਤਲਵਾੜ ਦੀ ਯੋਗ ਰਹਿਨੁਮਾਈ ਹੇਠ ਚੱਲ ਰਹੇ ਐੱਫ.ਡੀ.ਪੀ. (ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ) ਦੇ ਚੌਥੇ ਦਿਨ 'ਏ. ਆਈ. ਰਾਹੀਂ ਅਧਿਆਪਕਾਂ ਦਾ ਸਸ਼ਕਤੀਕਰਨ' ਵਿਸ਼ੇ 'ਤੇ ਚਰਚਾ ਹੋਈ | ਰਿਸੋਰਸ ਪਰਸਨ ਡਾ. ਮੋਹਿਤ ਅੰਗੁਰਾਲਾ ਨੇ ਦੱਸਿਆ ਕਿ ਕਿਵੇਂ ਆਰਟੀਫਿਸ਼ੀਅਲ ਇੰਟੈਲੀਜੈਂਸੀ ਸਿੱਖਿਆ ਖੇਤਰ ਵਿਚ ਅਧਿਆਪਨ ਅਤੇ ਸਿੱਖਣ ਦੀ ਪ੍ਰਕਿਰਿਆ ਨੂੰ ਨਵਾਂ ਆਕਾਰ ਦੇ ਰਹੀ ਹੈ | ਉਨ੍ਹਾਂ ਸਿੱਖਿਆ ਦੇ ਖੇਤਰ ਵਿਚ ਏ.ਆਈ. ਦੇ ਤਿੰਨ ਮੁੱਖ ਕਾਰਨਾਂ-ਵਿਦਿਆਰਥੀਆਂ ਵਿਚ ਵੱਧ ਰਹੀ ਵਿਭਿੰਨਤਾ, ਸਿੱਖਣ ਦੀ ਗਤੀ ਤੇ ਸਮਝ ਦੇ ਪੱਧਰਾਂ ਵਿਚ ਅੰਤਰ ਅਤੇ ਸਿੱਖਿਆ ਪ੍ਰਣਾਲੀ ਵਿਚ ਡਿਜ਼ਿਟਲ ਬਦਲਾਅ ਦੀ ਲੋੜ ਨੂੰ ਉਜਾਗਰ ਕੀਤਾ | ਰਾਸ਼ਟਰੀ ਸਿੱਖਿਆ ਨੀਤੀ (ਐੱਨ.ਈ.ਪੀ.) 2020 ਦੀ ਲੋੜ 'ਤੇ ਵੀ ਪ੍ਰਕਾਸ਼ ਪਾਇਆ ਅਤੇ ਨੈਲਸਨ ਮੰਡੇਲਾ ਦੇ ਜੀਵਨ ਨਾਲ ਸੰਬੰਧਿਤ ਉਦਾਹਰਣ ਰਾਹੀਂ ਇਸ ਦੀ ਮਹੱਤਤਾ ਨੂੰ ਸਮਝਾਇਆ | ਉਨ੍ਹਾਂ ਐੱਨ.ਈ.ਪੀ. 2020 ਅਧੀਨ ਨਵੇਂ ਸਕੂਲੀ ਸਿੱਖਿਆ ਢਾਂਚੇ ਅਤੇ ਉਸਦੇ ਵੱਖ-ਵੱਖ ਚਰਨਾਂ ਦੇ ਨਾਲ-ਨਾਲ ਅਧਿਆਪਨ ਦੀ ਪ੍ਰਭਾਵਸ਼ੀਲਤਾ ਵਧਾਉਣ ਲਈ ਚੈਟ ਜੀ.ਪੀ.ਟੀ., ਕੋਪਾਇਲਟ, ਸਲਾਈਡਸ ਏ.ਆ.ਈ., ਬਿਊਟੀਫੁੱਲ.ਏ.ਆਈ, ਟੀਚਰਮੈਟਿ੍ਕਸ, ਗ੍ਰੇਡਸਕੋਪ, ਕੁਇਜ਼ ਏ.ਆਈ., ਪਾਵਰ ਬੀਆਈ, ਏ.ਐਸ.ਸੀ. ਟਾਈਮਟੇਬਲ, ਟਾਈਮਟੇਬਲਰ ਆਦਿ ਕਈ ਏ.ਆਈ. ਟੂਲਾਂ ਬਾਰੇ ਵੀ ਜਾਣੂ ਕਰਵਾਇਆ | ਇਸ ਪ੍ਰਕਾਰ ਇਹ ਸੈਸ਼ਨ ਨੇ ਅਧਿਆਪਕਾਂ ਨੂੰ ਏ.ਆਈ. ਦੀ ਭੂਮਿਕਾ ਸਮਝਣ ਅਤੇ ਐਨ.ਈ.ਪੀ. 2020 ਦੀ ਦਿ੍ਸ਼ਟੀ ਨਾਲ ਅਧਿਆਪਨ ਅਤੇ ਖੋਜ ਨੂੰ ਜੋੜਨ ਲਈ ਕੀਮਤੀ ਦਿ੍ਸ਼ਟੀਕੋਣ ਪ੍ਰਦਾਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਜੀ. ਐਸ. ਟੀ. ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵਲੋਂ ਡਿਪਟੀ ਕਮਿਸ਼ਨਰ ਸਟੇਟ ਟੈਕਸ ਨਾਲ ਮੁਲਾਕਾਤ <br/> ਅਗਲੀ ਖ਼ਬਰ ਹਲਕਾ ਵਿਧਾਇਕ ਡਾ. ਨਿੱਝਰ ਵਲੋਂ ਮਾਪਿਆਂ ਨਾਲ ਵਿਚਾਰ ਚਰਚਾ ਐਸ.ਓ.ਈ. ਪਿੰਡ ਸੁਲਤਾਨਵਿੰਡ ਵਿਖੇ ਮੈਗਾ ਮਾਪੇ-ਅਧਿਆਪਕ...
Ad Position 24