ਅੰਮਿ੍ਤਸਰ, 24 ਦਸੰਬਰ (ਰੇਸ਼ਮ ਸਿੰਘ)-ਬ੍ਰਹਮਲੀਨ ਮਹੰਤ ਮੰਗਲਾਨੰਦ ਗਿਰੀ ਸੇਵਾ ਸੋਸਾਇਟੀ ਵਲੋਂ ਪ੍ਰਧਾਨ ਸਤਪਾਲ ਕਾਲੇ ਸ਼ਾਹ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਝਬਾਲ ਰੋਡ ਵਿਖੇ 31 ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਸਾਂਝੇ ਵਿਆਹ, ਸਾਦਗੀ ਅਤੇ ਸੇਵਾ ਭਾਵ ਨਾਲ ਕਰਵਾਏ ਜਾਣਾ ਸ਼ਲਾਘਾਯੋਗ ਉਪਰਾਲਾ ਹੈ | ਇਹ ਪ੍ਰਗਟਾਵਾ ਇਸ ਵਿਆਹ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪੁੱਜੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਨਵੇਂ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੰਦਿਆਂ ਕੀਤਾ | ਉਨ੍ਹਾਂ ਇਸ ਮੌਕੇ ਵਿਆਹੁਤਾ ਜੋੜਿਆਂ ਦੇ ਸੁਖਮਈ, ਖੁਸ਼ਹਾਲ ਵਿਆਹ ਸ਼ੁਦਾ ਜੀਵਨ ਦੀ ਕਾਮਨਾ ਕੀਤੀ | ਉਨ੍ਹਾਂ ਕਿਹਾ ਕਿ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕਰਵਾਉਣਾ ਸਭ ਤੋਂ ਵੱਡੀ ਸਮਾਜਿਕ ਸੇਵਾ ਹੈ ਜੋ ਮਨੁੱਖਤਾ ਅਤੇ ਸਮਾਜਿਕ ਫਰਜ਼ ਦੀ ਸੱਚੀ ਮਿਸਾਲ ਹੈ | ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਕੌਂਸਲਰ ਸਰਬਜੀਤ ਸਿੰਘ ਲਾਟੀ, ਚਰਨਜੀਤ ਸਿੰਘ ਬਤਰਾ, ਪਰਮਜੀਤ ਚੋਪੜਾ, ਕਮਲ ਪਹਿਲਵਾਨ, ਪ੍ਰਭਾਤ ਸ਼ਾਹ, ਪ੍ਰਭਦਿਆਲ ਮਹਾਜਨ, ਰਣਜੀਤ ਸਿੰਘ ਆਦਿ ਹਾਜ਼ਰ ਸਨ |