29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਨਸ਼ਾ ਤਸਕਰੀ ’ਚ ਸ਼ਾਮਿਲ ਵੇਰਕਾ ਦੇ ਨਸ਼ਾ ਤਸਕਰ ਮਜ਼ਦੂਰ ਵਿਅਕਤੀ ਦਾ ਘਰ ਢਾਹਿਆ

ਅੰਮ੍ਰਿਤਸਰ, 29 ਅਗਸਤ (ਰੇਸ਼ਮ ਸਿੰਘ)-ਨਸ਼ਾ ਤਸਕਰੀ ਵਿਰੁੱਧ ਵਿੱਢੀ ਗਈ ਲਗਾਤਾਰ ਮੁਹਿੰਮ ਤਹਿਤ ਅੱਜ ਨਗਰ ਨਿਗਮ ਅੰਮ੍ਰਿਤਸਰ ਵਲੋਂ ਗੁਰੂ ਨਾਨਕ ਨਗਰ ਵੇਰਕਾ ਵਿਖੇ ਇਕ ਆਦਤਨ ਨਸ਼ਾ ਤਸਕਰ ਵਲੋਂ ਕੀਤੀ ਗਈ ਗ਼ੈਰ-ਕਾਨੂੰਨੀ ਉਸਾਰੀ ’ਤੇ ਕਾਰਵਾਈ ਕੀਤੀ ’ਤੇ ਉਸਦਾ ਘਰ ਢਾਹਿਆ ਗਿਆ। ਅੰਮ੍ਰਿਤਸਰ ਪੁਲਿਸ ਕਮਿਸ਼ਨੇਰਟ ’ਚ ਨਸ਼ਾ ਤਸਕਰਾਂ ਦੀ ਜਾਇਦਾਦ ਢਾਹੁਣ ਦੀ ਇਹ 27 ਵੀਂ ਕਾਰਵਾਈ ਹੈ ।

Ad Position 21
No active advertisement
ਵੇਰਕਾ ਵਿਖੇ ਨਸ਼ਾ ਤਸਕਰ ਦੇ ਘਰ ਢਾਹੁਣ ਦੀ ਕਾਰਵਾਈ ਦਾ ਦ੍ਰਿਸ਼ ਅਤੇ ਮੌਕੇ ‘ਤੇ ਪੁੱਜੇ ਡੀ.ਸੀ.ਪੀ. ਰਵਿੰਦਰਪਾਲ ਸਿੰਘ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ । ਤਸਵੀਰਾਂ: ਹਰਜੀਤ ਸਿੰਘ 30-08-2026
ਅੰਮ੍ਰਿਤਸਰ, 29 ਅਗਸਤ (ਰੇਸ਼ਮ ਸਿੰਘ)-ਨਸ਼ਾ ਤਸਕਰੀ ਵਿਰੁੱਧ ਵਿੱਢੀ ਗਈ ਲਗਾਤਾਰ ਮੁਹਿੰਮ ਤਹਿਤ ਅੱਜ ਨਗਰ ਨਿਗਮ ਅੰਮ੍ਰਿਤਸਰ ਵਲੋਂ ਗੁਰੂ ਨਾਨਕ ਨਗਰ ਵੇਰਕਾ ਵਿਖੇ ਇਕ ਆਦਤਨ ਨਸ਼ਾ ਤਸਕਰ ਵਲੋਂ ਕੀਤੀ ਗਈ ਗ਼ੈਰ-ਕਾਨੂੰਨੀ ਉਸਾਰੀ ’ਤੇ ਕਾਰਵਾਈ ਕੀਤੀ ’ਤੇ ਉਸਦਾ ਘਰ ਢਾਹਿਆ ਗਿਆ। ਅੰਮ੍ਰਿਤਸਰ ਪੁਲਿਸ ਕਮਿਸ਼ਨੇਰਟ ’ਚ ਨਸ਼ਾ ਤਸਕਰਾਂ ਦੀ ਜਾਇਦਾਦ ਢਾਹੁਣ ਦੀ ਇਹ 27 ਵੀਂ ਕਾਰਵਾਈ ਹੈ । ਇਸ ਮੁਹਿੰਮ ਦੌਰਾਨ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਨਗਰ ਨਿਗਮ ਨੂੰ ਲੋੜੀਂਦੀ ਪੁਲਿਸ ਸਹਾਇਤਾ ਪ੍ਰਦਾਨ ਕੀਤੀ ਗਈ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਗਿਆ। ਇਸ ਸਮੇਂ ਰਵਿੰਦਰ ਪਾਲ ਸਿੰਘ ਡੀ.ਸੀ.ਪੀ. (ਅਮਨ ਕਾਨੂੰਨ ) ਨੇ ਦਸਿਆ ਕਿ ਮੁਲਜ਼ਮ ਦੀ ਸ਼ਨਾਖਤ ਜਤਿੰਦਰਪਾਲ ਸੋਨੀ ਉਰਫ ਲਵ (37) ਵਾਸੀ ਗੁਰੂ ਨਾਨਕ ਨਗਰ ਵੇਰਕਾ ਵਜੋਂ ਹੋਈ ਹੈ ਉਹ 12ਵੀਂ ਪਾਸ ਹੈ ਅਤੇ ਪੇਸ਼ੇ ਵਜੋਂ ਮਜ਼ਦੂਰ ਹੈ। ਇਸ ਵੇਲੇ ਇਕ ਸਾਲ ਤੋਂ ਜੇਲ੍ਹ ਤੋਂ ਬਾਹਰ ਹੈ ਪਰ ਘਰੋਂ ਭਜਿਆ ਹੋਇਆ ਹੈ। ਉਨ੍ਹਾਂ ਦਸਿਆ ਕਿ ਇਹ ਆਦਤਨ ਮੁਲਜ਼ਮ ਹੈ ਜਿਸ ਖਿਲਾਫ 8 ਮਾਮਲੇ ਏ.ਡਵੀਜ਼ਨ, ਵੇਰਕਾ, ਇਸਲਾਮਾਬਾਦ, ਸਦਰ ਗੁਰਦਾਸਪੁਰ ਵਿਖੇ ਦਰਜ ਹਨ। ਉਨ੍ਹਾਂ ਦਸਿਆ ਕਿ ਦਰਜ ਮਾਮਲਿਆਂ ’ਚੋਂ 7 ਨਸ਼ੀਲੇ ਪਦਾਰਥਾਂ ਦੇ ਨਾਲ ਹੀ ਸਬੰਧਤ ਹੈ ਜਦੋਂ ਕਿ 8ਵਾਂ ਜੇਲ੍ਹ ਨਿਯਮਾਂ ਦੀ ਉਲੰਘਣਾ ਨਾਲ ਸਬੰਧਤ ਹੈ। ਯੁਧ ਨਸ਼ਿਆਂ ਵਿਰੁਧ ਮੁਹਿੰਤ ਤਹਿਤ ਪੁਲਿਸ ਵਲੋਂ ਨਸ਼ਿਾਂ ’ਚ ਸ਼ਾਮਿਲ ਵਿਅਕਤੀਆਂ ਬਾਰੇ ਕਾਰਵਾਈ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਰੋਡਵੇਜ਼ ਕਰਮਚਾਰੀ ਦਲ ਵਲੋਂ ਡਿਪੂ ਵਿਖੇ ਸਰਕਾਰ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਵਲੋਂ ‘ਕਲੀਨ ਪੰਜਾਬ ਮੁਹਿੰਮ’ ਦੀ ਸ਼ੁਰੂਆਤ * ਸਾਫ਼-ਸੁਥਰੇ ਅੰਮ੍ਰਿਤਸਰ ਲਈ ਲੋਕਾਂ ਨੂੰ...
Ad Position 24