29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਗੁਰੂ ਨਾਨਕ ਦੇਵ ਹਸਪਤਾਲ ਦੇ ਸੀਨੀਅਰ ਸਟਾਫ਼ ਨੂੰ ਬਦਨਾਮ ਕਰਨ ਵਾਲਿਆਂ ਖ਼ਿਲਾਫ਼ ਹੋਵੇ ਕਾਨੂੰਨੀ ਕਾਰਵਾਈ

ਅੰਮ੍ਰਿਤਸਰ, 29 ਅਗਸਤ (ਸੁਰਿੰਦਰ ਕੋਛੜ)-ਮਜੀਠਾ ਰੋਡ ਕੈਮਿਸਟ ਐਸੋਸੀਏਸ਼ਨ ਰਜਿ. ਦੇ ਪ੍ਰਧਾਨ ਸਤਨਾਮ ਸਿੰਘ ਦੀ ਅਗਵਾਈ ਹੇਠ ਹੋਈ ਬੈਠਕ ’ਚ ਹਾਜ਼ਰ ਕੈਮਿਸਟਾਂ ਵਲੋਂ ਗੁਰੂ ਨਾਨਕ ਦੇਵ ਹਸਪਤਾਲ ਦੇ ਸੀਨੀਅਰ ਮੈਡੀਕਲ ਸਟਾਫ਼ ਨੂੰ ਝੂਠੀਆਂ ਅਫ਼ਵਾਹਾਂ ਫੈਲਾ ਕੇ ਬਦਨਾਮ ਕਰਨ ਦੇ ਯਤਨ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਗਈ ।

Ad Position 21
No active advertisement
ਅਜੀਤ ਡੈਸਕ 30-08-2026
ਅੰਮ੍ਰਿਤਸਰ, 29 ਅਗਸਤ (ਸੁਰਿੰਦਰ ਕੋਛੜ)-ਮਜੀਠਾ ਰੋਡ ਕੈਮਿਸਟ ਐਸੋਸੀਏਸ਼ਨ ਰਜਿ. ਦੇ ਪ੍ਰਧਾਨ ਸਤਨਾਮ ਸਿੰਘ ਦੀ ਅਗਵਾਈ ਹੇਠ ਹੋਈ ਬੈਠਕ ’ਚ ਹਾਜ਼ਰ ਕੈਮਿਸਟਾਂ ਵਲੋਂ ਗੁਰੂ ਨਾਨਕ ਦੇਵ ਹਸਪਤਾਲ ਦੇ ਸੀਨੀਅਰ ਮੈਡੀਕਲ ਸਟਾਫ਼ ਨੂੰ ਝੂਠੀਆਂ ਅਫ਼ਵਾਹਾਂ ਫੈਲਾ ਕੇ ਬਦਨਾਮ ਕਰਨ ਦੇ ਯਤਨ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਗਈ । ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਹਸਪਤਾਲ ਦੇ ਪ੍ਰਿੰਸੀਪਲ ਡਾ: ਰਾਜੀਵ ਦੇਵਗਨ, ਮੈਡੀਕਲ ਸੁਪਰਡੈਂਟ ਡਾ: ਕਰਮਜੀਤ ਸਿੰਘ, ਡਿਪਟੀ ਮੈਡੀਕਲ ਸੁਪਰਡੈਂਟ ਡਾ: ਇੰਦਰਪਾਲ ਸਿੰਘ ਅਤੇ ਚੀਫ਼ ਫਾਰਮਾਸਿਸਟ ਡਾ: ਤਸਵੀਰ ਸਿੰਘ ਆਦਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਹੁਤ ਵਧੀਆ ਢੰਗ ਨਾਲ ਸੇਵਾਵਾਂ ਭੇਟ ਕਰ ਰਹੇ ਹਨ । ਉਨ੍ਹਾਂ ਨੇ ਕਿਹਾ ਕਿ ਕੁਝ ਲੋਕਾਂ ਵਲੋਂ ਦਵਾਈਆਂ ’ਤੇ ਜਿਹੜੀ 80 ਫ਼ੀਸਦੀ ਛੋਟ ਦਿੱਤੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਉਹ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਹੈ, ਕਿਉਂਕਿ ਐਨੀ ਵਧੇਰੇ ਛੋਟ ’ਤੇ ਮਿਆਰੀ ਦਵਾਈਆਂ ਸੰਬੰਧਿਤ ਵਿਭਾਗ ਵਲੋਂ ਵੀ ਉਪਲਬਧ ਨਹੀਂ ਕਰਵਾਈਆਂ ਜਾ ਰਹੀਆਂ ਹਨ। ਕੈਮਿਸਟ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਸਮੁੱਚੇ ਭਾਰਤ ’ਚ ਸਰਕਾਰ ਵਲੋਂ ਲਾਗੂ ਸਕੀਮ ਦੇ ਤਹਿਤ ਉਹ ਵੱਧ ਤੋਂ ਵੱਧ ਛੋਟ ’ਤੇ ਪੂਰੀ ਇਮਾਨਦਾਰੀ ਨਾਲ ਮਰੀਜ਼ਾਂ ਨੂੰ ਦਵਾਈਆਂ ਮੁਹੱਈਆ ਕਰਵਾ ਰਹੇ ਹਨ । ਇਸ ਮੌਕੇ ਮਜੀਠਾ ਰੋਡ ਕੈਮਿਸਟ ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਗਲਤ ਅਫ਼ਵਾਹਾਂ ਫੈਲਾਉਣ ਵਾਲੇ ਅਤੇ ਹਸਪਤਾਲ ਦੇ ਸੀਨੀਅਰ ਸਟਾਫ਼ ਨੂੰ ਬਦਨਾਮ ਕਰਨ ਵਾਲੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਮਿਸਾਲੀ ਕਾਨੂੰਨੀ ਕਾਰਵਾਈ ਕੀਤੀ ਜਾਵੇ । ਇਸ ਮੌਕੇ ਚੇਅਰਮੈਨ ਪਲਵਿੰਦਰ ਸਿੰਘ, ਪ੍ਰਧਾਨ ਸਤਨਾਮ ਸਿੰਘ, ਮੀਤ ਪ੍ਰਧਾਨ ਸਤਪਾਲ ਸੈਣੀ, ਉਪ ਪ੍ਰਧਾਨ ਹਰਜਿੰਦਰ ਸਿੰਘ, ਚਰਨਜੀਤ ਸਿੰਘ ਸੰਧੂ ਅਤੇ ਹੋਰ ਦਵਾਈ ਕਾਰੋਬਾਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਉੱਤਰਾਖੰਡ ਦੇ ਹਲਦਾਨੀ ’ਚ ਹੋਏ ਸ਼ੁਧੀਕਰਨ ਖਿਲਾਫ ਡਾ: ਵੇਰਕਾ ਵਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਅਗਲੀ ਖ਼ਬਰ ਗੰਦਾ ਪਾਣੀ ਪੀਣ ਲਈ ਮਜ਼ਬੂਰ ਹੋਏ ਵਾਰਡ ਨੰਬਰ 69 ਦੇ ਲੋਕ- ਕੌਂਸਲਰ ਵਿਕਾਸ ਸੋਨੀ
Ad Position 24