ਅੰਮਿ੍ਤਸਰ, 27 ਦਸੰਬਰ (ਰੇਸ਼ਮ ਸਿੰਘ)-ਭਾਰਤੀ ਕਮਿਊਨਿਸਟ ਪਾਰਟੀ ਅੰਮਿ੍ਤਸਰ (ਦਿਹਾਤੀ ) ਦੀ ਜ਼ਿਲ੍ਹਾ ਕੌਂਸਲ ਮੀਟਿੰਗ ਪਾਰਟੀ ਦੇ ਸਥਾਪਨਾ ਦਿਵਸ ਦੀ 100ਵੀਂ ਵਰੇਗੰਢ ਮੌਕੇ ਅੰਮਿ੍ਤਸਰ ਵਿਖੇ ਪਾਰਟੀ ਝੰਡਾ ਲਹਿਰਾ ਕਿ ਪੂਰੇ ਇਨਕਲਾਬੀ ਜੋਸ਼ ਖਰੋਸ਼ ਨਾਲ ਮਨਾਈ ਗਈ | ਝੰਡਾ ਲਹਿਰਾਉਣ ਦੀ ਰਸਮ ਬਜ਼ੁਰਗ ਕਾ: ਆਗੂ ਕਾਮਰੇਡ ਅਨੂਪ ਸਿੰਘ ਪੰਡੋਰੀ ਨੇ ਨਿਭਾਈ | ਜ਼ਿਲ੍ਹਾ ਕੌਂਸਲ ਦੀ ਮੀਟਿੰਗ ਸਾਥੀ ਸੁਖਦੇਵ ਸਿੰਘ ਜਗਦੇਵ ਕਲਾਂ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸੂਬਾ ਇੰਚਾਰਜ ਕਾ: ਹਰਦੇਵ ਸਿੰਘ ਅਰਸ਼ੀ ਸਾਬਕਾ ਵਿਧਾਇਕ ਨੇ ਕਿਹਾ ਕਿ ਕਮਿਊਨਿਸਟ ਪਾਰਟੀ ਦਾ ਪਿਛਲੇ ਸੌ ਸਾਲਾਂ ਦਾ ਇਤਿਹਾਸ ਬੜਾ ਸ਼ਾਨਦਾਰ ਰਿਹਾ ਹੈ | ਇਸ ਸਮੇਂ ਦੀਆਂ ਪ੍ਰਾਪਤੀਆਂ, ਲੜੇ ਗਏ ਸੰਘਰਸ਼ਾਂ ਤੇ ਆਜ਼ਾਦੀ ਦੀ ਲੜਾਈ ਅਤੇ ਉਸ ਤੋਂ ਬਾਅਦ ਦੇਸ਼ ਅੰਦਰ ਚੱਲੀਆਂ ਲਹਿਰਾਂ ਅੰਦਰ ਕਮਿਊਨਿਸਟਾਂ ਦੇ ਸ਼ਾਨਦਾਰ ਰੋਲ ਬਾਰੇ ਦੱਸਿਆ | ਉਨ੍ਹਾਂ ਕਿਹਾ ਕਿ ਅੱਜ ਦੇਸ਼ ਅੰਦਰ ਰਾਜ ਕਰਦੀ ਪਾਰਟੀ ਅਤੇ ਇਸ ਦੀ ਮਾਂ ਸੰਸਥਾ ਆਰ. ਐੱਸ. ਐੱਸ. ਦੇਸ਼ ਦੇ ਸਾਰੇ ਜਮਹੂਰੀ ਅਦਾਰਿਆਂ ਅੰਦਰ ਘੁੱਸਪੈਠ ਕਰਕੇ ਦੇਸ਼ ਦੇ ਆਜ਼ਾਦੀ ਅੰਦੋਲਨ ਦੇ ਇਤਿਹਾਸ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਵਿਚ ਲੱਗੀ ਹੋਈ ਹੈ | ਇਸ ਸਮੇਂ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਲੱਖਬੀਰ ਸਿੰਘ ਨਿਜਾਮਪੁਰ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਹੈ | ਜਿਨ੍ਹਾਂ ਨੇ ਮੁਗਲ ਸਾਸ਼ਕਾਂ ਦੀ ਈਨ ਨਾ ਮੰਨ ਕੇ ਕੁਰਬਾਨੀ ਦਿੱਤੀ ਸੀ | ਉਨ੍ਹਾਂ ਦੀ ਸ਼ਹਾਦਤ ਅੱਜ ਵੀ ਜਬਰ ਖਿਲਾਫ ਲੜਨ ਵਾਲੇ ਲੋਕਾਂ ਲਈ ਚਾਨਣ ਮੁਨਾਰਾ ਹੈ | ਉਥੇ ਅੱਜ ਦੇ ਦਿਨ ਹੀ ਸ਼ਹੀਦ ਊਧਮ ਸਿੰਘ ਦੇ ਜਨਮ ਦਿਨ 'ਤੇ ਉਸ ਵਲੋਂ ਦੇਸ਼ ਦੀ ਆਜ਼ਾਦੀ ਅੰਦੋਲਨ ਅੰਦਰ ਕੀਤੀ ਲਸਾਨੀ ਕੁਰਬਾਨੀ ਨੂੰ ਸਲਾਮ ਕਰਦਿਆਂ ਉਨ੍ਹਾਂ ਤੋਂ ਪ੍ਰੇਰਨਾ ਲੈਣ ਦਾ ਸੁਨੇਹਾ ਦਿੱਤਾ | ਇਸ ਮੌਕੇ ਕਾ: ਬਲਵਿੰਦਰ ਸਿੰਘ ਦੁਧਾਲਾ, ਨਰਿੰਦਰ ਬੱਲ, ਮੰਗਲ ਸਿੰਘ ਖਜਾਲਾ, ਗੁਰਦੀਪ ਸਿੰਘ ਗੁਰੂਵਾਲੀ, ਗੁਰਮੁਖ ਸਿੰਘ ਸ਼ੇਰਗਿੱਲ, ਅਜਮਤ ਮਸੀਹ ਅਟਾਰੀ, ਸੁੱਚਾ ਸਿੰਘ ਧੌਲ, ਬਲਕਾਰ ਸਿੰਘ ਦੁਧਾਲਾ, ਜੋਗਿੰਦਰ ਸਿੰਘ ਗੋਪਾਲਪੁਰ, ਪ੍ਰਕਾਸ਼ ਸਿੰਘ ਕੈਰੋਨੰਗਲ, ਕੁੱਲਵੰਤ ਸਿੰਘ ਫਤਿਹਗੜ ਸੁੱਕਰਚੱਕ, ਪਲਵਿੰਦਰ ਸਿੰਘ ਬੱਲ, ਬਲਬੀਰ ਸਿੰਘ ਗੁਮਾਨ ਪੁਰ, ਜਸਪਾਲ ਸਿੰਘ ਖਾਸਾ, ਕਰਨੈਲ ਸਿੰਘ ਨਵਾਂ ਪਿੰਡ, ਮਾਸਟਰ ਅਜਾਦ ਸਿੰਘ ਮਹਿਤਾ, ਨਰਿੰਦਰ ਸਿੰਘ ਸੈਦੋਲੇਲ, ਹਰਜੀਤ ਸਿੰਘ ਨਿਜਾਮਪੁਰ, ਜੋਗਿੰਦਰ ਸਿੰਘ ਚਵਿੰਡਾ ਦੇਵੀ, ਜਗਦੀਸ਼ ਸਿੰਘ ਲਹਿਰਕਾ, ਬਲਵਿੰਦਰ ਸਿੰਘ ਵਰਪਾਲ, ਕਸ਼ਮੀਰ ਸਿੰਘ ਗੁਰੂਵਾਲੀ, ਮਨਜੀਤ ਸਿੰਘ ਵਰਪਾਲ, ਨਿਰਮਲ ਸਿੰਘ ਰਾਮਪੁਰ ਆਦਿ ਹਾਜ਼ਰ ਸਨ |