ਬਾਬਾ ਭੌੜੇ ਵਾਲਾ ਦੀ ਯਾਦ ਨੂੰ ਸਮਰਪਿਤ ਜੋੜ ਮੇਲਾ ਤੇ ਕੁਸ਼ਤੀ ਦੰਗਲ ਕਰਵਾਏ
ਚੋਗਾਵਾਂ, 22 ਅਗਸਤ (ਗੁਰਵਿੰਦਰ ਸਿੰਘ ਕਲਸੀ)- ਪਿੰਡ ਛੰਨ ਕੱਲੇਵਾਲ ਵਿਖੇ ਬਾਬਾ ਭੌੜੇ ਵਾਲਾ ਦੀ ਯਾਦ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਤੇ ਕੁਸ਼ਤੀ ਦੰਗਲ ਕਰਵਾਇਆ ਗਿਆ। ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
ਚੋਗਾਵਾਂ, 22 ਅਗਸਤ (ਗੁਰਵਿੰਦਰ ਸਿੰਘ ਕਲਸੀ)- ਪਿੰਡ ਛੰਨ ਕੱਲੇਵਾਲ ਵਿਖੇ ਬਾਬਾ ਭੌੜੇ ਵਾਲਾ ਦੀ ਯਾਦ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਤੇ ਕੁਸ਼ਤੀ ਦੰਗਲ ਕਰਵਾਇਆ ਗਿਆ। ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਸਜੇ ਦੀਵਾਨ ਵਿਚ ਭਾਈ ਸਰੂਪ ਸਿੰਘ ਕਡਿਆਣਾ ਦੇ ਪੰਥਕ ਢਾਡੀ ਜਥੇ ਨੇ ਜੁੜ ਬੈਠੀ ਸੰਗਤ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਜਥਿਆਂ ਨੂੰ ਸਨਮਾਨਿਤ ਕੀਤਾ ਗਿਆ । ਸ਼ਾਮ ਨੂੰ ਕੁਸ਼ਤੀ ਮੁਕਾਬਲੇ ਕਰਵਾਏ ਗਏ। ਜਿਸ ਵਿਚ ਕੋਹਾਲੀ, ਬੋਹਲੀਆਂ, ਸ਼ੇਰੋ ਮੁਹਾਵਾ, ਕਿਰਲਗੜ, ਭਿੰਡੀ ਔਲਖ, ਭੰਗਵਾਂ, ਚੋਗਾਵਾਂ, ਅਤੇ ਬਾਬਾ ਗੱਮ ਚੁੱਕ ਛੰਨ ਕੱਲੇਵਾਲ ਅਖਾੜੇ ਦੇ ਪਹਿਲਵਾਨਾਂ ਦੇ ਸਖਤ ਮੁਕਾਬਲੇ ਹੋਏ। ਪਟਕੇ ਕੁਸ਼ਤੀ ਪਰਵੀਨ ਕੋਹਾਲੀ, ਸੋਨੂ ਕਾਂਗੜਾ ਅਤੇ ਭਿੰਦਰ ਬੋਹਲੀਆਂ, ਰੋਸ਼ਨ ਕਿਰਲਗੜ ਦਰਮਿਆਨ ਹੋਈ। ਜੇਤੂ ਟੀਮਾਂ ਨੂੰ ਲੱਖਾਂ ਦੀ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਦਰਬਾਰਾ ਸਿੰਘ ਛੰਨ ਕੱਲੇਵਾਲ, ਦਰਸ਼ਨ ਸਿੰਘ, ਅਮਰਜੀਤ ਸਿੰਘ ਸਾਬਕਾ ਸਰਪੰਚ, ਕਸ਼ਮੀਰ ਸਿੰਘ ਸਾਬਕਾ ਸਰਪੰਚ, ਗ੍ਰੰਥੀ ਮਹਿਲ ਸਿੰਘ, ਕੁਲਵਿੰਦਰ ਸਿੰਘ ਸਾਬਕਾ ਸਰਪੰਚ, ਬੱਬੂ ਸਿੰਘ, ਮਨਜੀਤ ਸਿੰਘ ਸਾਬਕਾ ਮੈਂਬਰ, ਚੇਅਰਮੈਨ ਲਖਵਿੰਦਰ ਸਿੰਘ ਲੱਖਾ ਭਿੰਡੀ ਸੈਦਾ, ਬਾਬਾ ਮਾਨ ਸਿੰਘ ਡੱਗਤੂਤ, ਆਦਿ ਹਾਜ਼ਰ ਸਨ।