22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਨਗਰ ਪੰਚਾਇਤ ਰਈਆ ਨੇ ਜੀ.ਟੀ. ਰੋਡ ਤੋਂ ਆਸ ਪਾਸ ਨਾਜਾਇਜ਼ ਕਬਜ਼ੇ ਹਟਾਏ

ਰਈਆ, 22 ਅਗਸਤ (ਸ਼ਰਨਬੀਰ ਸਿੰਘ ਕੰਗ)-ਨਗਰ ਪੰਚਾਇਤ ਰਈਆ ਨੇ ਇਕ ਵੱਡੀ ਕਾਰਵਾਈ ਕਰਦੇ ਹੋਏ ਰੇਲਵੇ ਰੋਡ ਤੋਂ ਲੈ ਕੇ ਸਬਜ਼ੀ ਮੰਡੀ ਤਕ ਜੀ. ਟੀ.

Ad Position 21
No active advertisement
ਅਜੀਤ ਡੈਸਕ 23-08-2026
ਰਈਆ, 22 ਅਗਸਤ (ਸ਼ਰਨਬੀਰ ਸਿੰਘ ਕੰਗ)-ਨਗਰ ਪੰਚਾਇਤ ਰਈਆ ਨੇ ਇਕ ਵੱਡੀ ਕਾਰਵਾਈ ਕਰਦੇ ਹੋਏ ਰੇਲਵੇ ਰੋਡ ਤੋਂ ਲੈ ਕੇ ਸਬਜ਼ੀ ਮੰਡੀ ਤਕ ਜੀ.ਟੀ. ਰੋਡ ਦੇ ਕਿਨਾਰੇ ਪਿਛਲੇ ਕਈ ਸਾਲਾਂ ਤੋਂ ਝੁੱਗੀਆਂ ਤੇ ਖੋਖਿਆਂ ਵਿਚ ਛੋਟੇ ਛੋਟੇ ਕਾਰੋਬਾਰ ਕਰਕੇ ਆਪਣੇ ਪ੍ਰੀਵਾਰ ਪਾਲ ਰਹੇ ਲੋਕਾਂ ਦੇ ਆਸ਼ੀਆਨੇ ਢਹਿ ਢੇਰੀ ਕਰ ਦਿਤੇ। ਸੈਨੇਟਰੀ ਇੰਸਪੈਕਟਰ ਬਚਿੱਤਰ ਸਿੰਘ ਦੀ ਅਗਵਾਈ ਹੇਠ ਕਮੇਟੀ ਦੇ ਪੀਲੇ ਪੰਜੇ ਨੇ ਮਿੰਟਾਂ ਸਕਿੰਟਾਂ ਵਿਚ ਹੀ ਇਹ ਕਾਰਵਾਈ ਬਿਨਾ ਵਿਰੋਧ ਦੇ ਨੇਪਰੇ ਚਾੜ ਦਿੱਤੀ। ਇਸ ਮੌਕੇ ਬਚਿੱਤਰ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ‘ਤੇ ਅਮਲ ਵਿਚ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਰਈਆ ਸ਼ਹਿਰ ਵਿਚ ਹੋਰ ਵੀ ਜਿਹੜੇ ਨਾਜਾਇਜ਼ ਕਬਜ਼ਾਧਾਰੀ ਬੈਠੇ ਹੋਏ ਹਨ ਉਹ ਆਪਣੇ ਆਪ ਹੀ ਸਰਕਾਰੀ ਥਾਵਾਂ ਤੇ ਰਸਤੇ ਖਾਲੀ ਕਰ ਦੇਣ ਨਹੀਂ ਤਾਂ ਉਨ੍ਹਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਪਰ ਇਸ ਸਮੇਂ ਕੁਝ ਪੀੜਤ ਖੋਖਿਆਂ ਵਾਲੇ ਜਿਨ੍ਹਾਂ ਵਿਚ ਮਨਪ੍ਰੀਤ ਸਿੰਘ ਅਹਾਤੇ ਵਾਲਾ, ਨਿੱਕੇ ਅਹਾਤੇ ਵਾਲੇ ਦਾ ਪਰਿਵਾਰ, ਬੱਬਲੂ ਮੀਟ ਵਾਲਾ, ਗੋਪੀ ਮੀਟ ਵਾਲਾ, ਬਲਵਿੰਦਰ ਮੀਟ ਵਾਲਾ, ਸਾਜਨ ਮੀਟ ਵਾਲਾ, ਸੋਨੀ ਮੀਟ ਵਾਲਾ, ਸਾਈਕਲਾਂ ਵਾਲਾ, ਵੈਲਡਿੰਗ ਵਾਲਾ, ਰਾਜਾ ਮੀਟ ਵਾਲਾ, ਭਾਟੀਆ ਕੁਲਚਿਆਂ ਵਾਲਾ, ਪ੍ਰਵਾਸੀ ਫੁਲਿਆਂ ਵਾਲਾ, ਸਿੱਧੂ ਟਾਇਰਾਂ ਨੂੰ ਪੈਂਚਰ ਲਾਉਣ ਵਾਲਾ, ਰੋਸ਼ਨ ਸਬਜ਼ੀ ਵਾਲਾ, ਮੁਸਲਮਾਨ ਮੀਟ ਵਾਲਾ, ਅਨਿਲ ਸਬਜ਼ੀ, ਪਾਨ-ਬੀੜੀਆਂ ਵਾਲੇ ਅਤੇ ਹੋਰ ਬਹੁਤ ਸਾਰੇ ਖੋਖਿਆਂ ਵਾਲਿਆਂ ਦਾ ਕਹਿਣਾ ਸੀ ਕਿ ਲੋਕਾਂ ਨੂੰ ਰੁਜ਼ਗਾਰ ਤੇ ਸਿਰ ਦੀ ਛੱਤ ਮੁਹੱਈਆ ਕਰਾਉਣੀ ਸਰਕਾਰਾਂ ਦੀ ਜ਼ਿੰਮੇਦਾਰੀ ਹੁੰਦੀ ਹੈ ਪਰ ਅਫਸੋਸ ਹੈ ਇਕ ਪਾਸੇ ਅਸੀਂ ਦੇਸ਼ ਦਾ 80ਵਾਂ ਆਜ਼ਾਦੀ ਦਿਨ ਮਨਾ ਰਹੇ ਹਾਂ ਪਰ ਬਹੁਤ ਵੱਡੀ ਅਬਾਦੀ ਇਸ ਤਰ੍ਹਾਂ ਗੁਰਬਤ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਹੈ। ਜੇ ਕੋਈ ਮਜ਼ਬੂਰ ਹੋ ਕੇ ਸੜਕਾਂ ਕਿਨਾਰੇ ਰੇਹੜੀਆਂ ਫੜੀਆਂ ਲਾ ਕੇ ਆਪਣੇ ਪ੍ਰੀਵਾਰ ਨੂੰ ਪਾਲਣ ਦੀ ਕੋਸ਼ਿਸ਼ ਕਰਦਾ ਹੈ ਉਹ ਸਰਕਾਰ ਦੀ ਨਜ਼ਰ ਵਿਚ ਨਾਜਾਇਜ਼ ਕਬਜ਼ਾਧਾਰੀ ਬਣ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕਰੀਬ 30 ਸਾਲ ਹੋ ਗਏ ਨੇ ਖੋਖੇ ਲਾ ਕੇ ਆਪਣੇ ਪਰਿਵਾਰ ਪਾਲਦੇ ਨੂੁੰ
Ad Position 22
No active advertisement
ਪਿਛਲੀ ਖ਼ਬਰ ਬਾਬਾ ਭੌੜੇ ਵਾਲਾ ਦੀ ਯਾਦ ਨੂੰ ਸਮਰਪਿਤ ਜੋੜ ਮੇਲਾ ਤੇ ਕੁਸ਼ਤੀ ਦੰਗਲ ਕਰਵਾਏ ਅਗਲੀ ਖ਼ਬਰ ਜੋੜ ਮੇਲੇ ’ਤੇ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਦੀ ਖ਼ੁਸ਼ਬੂਦਾਰ ਫੁੱਲਾਂ ਨਾਲ ਕੀਤੀ ਜਾਵੇਗੀ ਸਜਾਵਟ : ਬਾਬਾ ਬਿਬੇਕ ਸਿੰਘ
Ad Position 24