23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਅੰਮਿ੍ਤਸਰ ਕੈਮਿਸਟ ਐਸੋਸੀਏਸ਼ਨ (ਰਜਿ.) ਦੀਆਂ ਚੋਣਾਂ 11 ਜਨਵਰੀ ਨੂੰ

Ad Position 21
No active advertisement
ਅਜੀਤ ਡੈਸਕ 28-12-2025
ਅੰਮਿ੍ਤਸਰ, 27 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਪੰਜਾਬ ਕੈਮਿਸਟ ਐਸੋਸੀਏਸ਼ਨ ਅਤੇ ਆਲ ਇੰਡੀਆ ਕੈਮਿਸਟ ਐਂਡ ਡਰਗਇਸਟ ਮੁੰਬਈ ਨਾਲ ਸੰਬੰਧਿਤ ਅੰਮਿ੍ਤਸਰ ਕੈਮਿਸਟ ਐਸੋਸੀਏਸ਼ਨ (ਰਜਿ.) ਵਲੋਂ ਚੋਣਾਂ ਕਰਵਾਉਣ ਦਾ ਐਲਾਨ ਕੀਤੀ ਗਿਆ ਹੈ | ਇਸ ਸੰਬੰਧੀ ਨਿਯੁਕਤ ਕੀਤੇ ਗਏ ਰਿਟਰਨਿੰਗ ਅਫਸਰ ਬਾਲ ਕਿ੍ਸ਼ਨ ਦੇਵਗਨ, ਰਾਕੇਸ਼ ਦੁੱਗਲ ਅਤੇ ਅਮਨਦੀਪ ਸਿੰਘ ਨੇ ਦੱਸਿਆ ਕਿ ਉਮੀਦਵਾਰਾਂ ਲਈ ਫਾਰਮ ਜਮ੍ਹਾਂ ਕਰਵਾਉਣ ਦਾ ਸਮਾਂ 2 ਅਤੇ 3 ਜਨਵਰੀ, 2026 ਦੁਪਹਿਰ 2 ਵਜੇ ਤੋਂ 3 ਵਜੇ ਤੱਕ ਹੋਵੇਗਾ | ਫਾਰਮ ਵਾਪਸ ਲੈਣ ਦਾ ਸਮਾਂ 3 ਜਨਵਰੀ ਸ਼ਾਮ 3 ਤੋਂ 4 ਵਜੇ ਅਤੇ ਸਕਰੂਟਨੀ ਦਾ ਸਮਾਂ ਸ਼ਾਮ 4 ਵਜੇ ਤੋਂ 4.30 ਵਜੇ ਤੱਕ ਦਾ ਹੋਵੇਗਾ | 5 ਵਜੇ ਤੱਕ ਰਿਟਰਨਿੰਗ ਆਫਿਸ ਚੋਣਾਂ ਲਈ ਅੰਤਿਮ ਸੂਚੀ ਤਿਆਰ ਕਰਨਗੇ | ਉਨ੍ਹਾਂ ਦੱਸਿਆ ਕਿ ਚੋਣ ਕਰਵਾਉਣ ਦੀ ਤਾਰੀਕ 11 ਜਨਵਰੀ 2026 ਨੂੰ ਨਿਰਧਾਰਤ ਕੀਤੀ ਗਈ ਹੈ ਅਤੇ ਚੋਣ ਲੜਣ ਵਾਲੇ ਉਮੀਦਵਾਰ ਲਈ 5100 ਰੁਪਏ ਦੀ ਫੀਸ ਰੱਖੀ ਗਈ ਹੈ | ਇਸਦੇ ਨਾਲ ਹੀ ਉਸ ਨੂੰ ਆਪਣਾ ਡਰਗ ਲਾਈਸੈਂਸ, ਆਧਾਰ ਕਾਰਡ ਜਾਂ ਜੀ. ਐਸ. ਟੀ. ਦੀ ਕਾਪੀ ਦੇਣੀ ਲਾਜ਼ਮੀ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਸੇਂਟ ਕਬੀਰ ਸਕੂਲ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਗੁਰਦੁਆਰਾ ਅਟਾਰੀ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ
Ad Position 24