ਫਤਿਆਬਾਦ, 1 ਜੂਨ (ਹਰਵਿੰਦਰ ਸਿੰਘ ਧੂੰਦਾ)-ਕਾ. ਬਲਬੀਰ ਸਿੰਘ ਧੂੰਦਾ ਦਾ ਕੁਝ ਦਿਨ ਬਿਮਾਰ ਰਹਿਣ ਕਰਕੇ ਦਿਹਾਂਤ ਹੋ ਗਿਆ, ਉਹ ਤਕਰੀਬਨ 70 ਸਾਲ ਦੇ ਸਨ | ਉਹ ਆਪਣੇ ਪਿੱਛੇ ਤਿੰਨ ਪੁੱਤਰ ਨਿਸ਼ਾਨ ਸਿੰਘ, ਹਰਜੀਤ ਸਿੰਘ ਤੇ ਗੈਪੂ ਅਤੇ ਲੜਕੀ ਮਨਪ੍ਰੀਤ ਕੌਰ ਛੱਡ ਗਏ ਹਨ | ਬਲਬੀਰ ਸਿੰਘ ਕੁੱਲ ਹਿੰਦ ਕਿਸਾਨ ਸਭਾ ਦੇ ਸਰਗਰਮ ਆਗੂ ਸਨ ਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਬਲਾਕ ਕਮੇਟੀ ਮੈਂਬਰ ਸਨ, ਜੋ ਪਾਰਟੀ ਸਰਗਰਮੀਆਂ ਵਿਚ ਲਗਾਤਾਰ ਸਰਗਰਮ ਰਹਿੰਦੇ ਸਨ | ਉਨ੍ਹਾਂ ਦੀ ਮਿ੍ਤਕ ਦੇਹ 'ਤੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾ. ਦਵਿੰਦਰ ਕੁਮਾਰ ਸੋਹਲ, ਜ਼ਿਲ੍ਹਾ ਮੀਤ ਸਕੱਤਰ ਗੁਰਦਿਆਲ ਸਿੰਘ ਖਡੂਰ ਸਾਹਿਬ, ਬਲਾਕ ਕਮੇਟੀ ਦੇ ਮੀਤ ਸਕੱਤਰ ਬਲਦੇਵ ਸਿੰਘ ਧੂੰਦਾ, ਦਰਸ਼ਨ ਸਿੰਘ ਬਿਹਾਰੀਪੁਰ ਦੀ ਅਗਵਾਈ ਵਿਚ ਪਾਰਟੀ ਦਾ ਲਾਲ ਝੰਡਾ ਪਾ ਕੇ ਅੰਤਿਮ ਵਿਦਾਇਗੀ ਦਿੱਤੀ ਗਈ |