04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਨਾਰਲਾ ਦਾ ਕਿ੍ਕਟ ਟੂਰਨਾਮੈਂਟ ਪਿੰਡ ਖਾਲੜਾ ਨੇ ਜਿੱਤਿਆ <br/>

Ad Position 21
No active advertisement
ਅਜੀਤ ਡੈਸਕ 02-06-2025
ਖਾਲੜਾ, 1 ਜੂਨ (ਜੱਜਪਾਲ ਸਿੰਘ ਜੱਜ)-ਕਾਰਗਿਲ ਸ਼ਹੀਦ ਹਰਪਾਲ ਸਿੰਘ ਦੀ ਯਾਦ ਵਿਚ ਪਿੰਡ ਨਾਰਲਾ ਵਿਖੇ ਸਲਾਨਾ ਚÏਥਾ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਪਿੰਡਾਂ ਦੀਆਂ 32 ਟੀਮਾਂ ਨੇ ਹਿੱਸਾ ਲਿਆ | ਚਾਰ ਦਿਨ ਚੱਲੇ ਟੂਰਨਾਮੈਂਟ ਵਿਚ ਹੋਏ ਸਖ਼ਤ ਮੁਕਾਬਲਿਆਂ ਉਪਰੰਤ ਪਿੰਡ ਖਾਲੜਾ ਤੇ ਮਾੜੀ ਕੰਬੋਕੇ ਦੀਆਂ ਟੀਮਾਂ ਫਾਈਨਲ ਵਿਚ ਪੁੱਜੀਆਂ | ਦੋਹਾਂ ਟੀਮਾਂ ਵਿਚ ਫਾਈਨਲ ਮੈਚ ਦÏਰਾਨ ਹੋਏ ਰੋਮਾਂਚਿਕ ਮੁਕਾਬਲੇ ਵਿਚ ਪਿੰਡ ਖਾਲੜਾ ਦੀ ਟੀਮ ਨੇ ਇਹ ਮੈਚ ਪੰਜ ਵਿਕਟਾਂ ਨਾਲ ਜਿੱਤ ਲਿਆ | ਮੈਚ ਜਿਤਾਉਣ ਵਿਚ ਖਿਡਾਰੀ ਲਾਲੀ ਖਾਲੜਾ ਦੀ ਅਹਿਮ ਭੂਮਿਕਾ ਰਹੀ ਜਿਸ ਨੇ ਆਖਰੀ ਓਵਰ ਵਿਚ ਛਿੱਕਾ ਲਗਾ ਕੇ ਮੈਚ ਨੂੰ ਸਮਾਪਤ ਕੀਤਾ | ਪਿੰਡ ਖਾਲੜਾ ਦੀ ਜੇਤੂ ਰਹੀ ਕਿ੍ਕਟ ਟੀਮ ਨੂੰ ਸਰਪੰਚ ਜਗਜੀਤ ਸਿੰਘ ਨਾਰਲਾ ਨੇ 21000 ਰੁਪਏ ਦੀ ਨਕਦ ਰਾਸ਼ੀ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਮੈਨ ਆਫ ਦਾ ਸੀਰੀਜ਼ ਮਾਸਟਰ ਪ੍ਰਵੀਨ ਕੁਮਾਰ ਰਹੇ, ਜਿੰਨਾਂ ਨੂੰ ਕਮੇਟੀ ਵਲੋਂ 2100 ਦੇ ਕੇ ਸਨਮਾਨਿਤ ਕੀਤਾ ਗਿਆ | ਜੇਤੂ ਟੀਮ ਦੇ ਖਾਲੜਾ ਪੁੱਜਣ ਤੇ ਸਾਬਕਾ ਸਰਪੰਚ ਪਵਨਦੀਪ ਸਿੰਘ ਅਤੇ ਸਰਪੰਚ ਗੁਰਜੀਤ ਸਿੰਘ ਖਾਲੜਾ ਮੰਡੀ ਵਲੋਂ ਖਿਡਾਰੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮÏਕੇ ਕੈਪਟਨ ਮਨਜੀਤ ਸਿੰਘ, ਵਾਈਸ ਕੈਪਟਨ ਹੈਪੀ ਖਾਲੜਾ, ਸਿਕੰਦਰ ਸਿੰਘ, ਦੀਪੂ, ਮੋਨੂ, ਮੰਨਾ, ਨਿੱਕਾ, ਅਨਵਰ, ਗੋਪੀ ਗਿਲਪਨ, ਵਿੱਕੀ, ਰਾਹੁਲ, ਨਿਰਵੈਲ ਸਿੰਘ ਆਦਿ ਖਿਡਾਰੀ ਅਤੇ ਗੁਰਇਕਬਾਲ ਸਿੰਘ, ਰਣਯੋਧ ਸਿੰਘ, ਅਸ਼ਕਰਨ ਸਿੰਘ, ਮੰਗਾ ਖਾਲੜਾ ਤੇ ਇਕਬਾਲ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਸਮਾਗਮ ਦੌਰਾਨ ਦਮਦਮੀ ਟਕਸਾਲ ਵਿਖੇ ਸ਼ਹੀਦੀ ਹਫ਼ਤੇ ਦੀ ਹੋਈ ਆਰੰਭਤਾ ਅਗਲੀ ਖ਼ਬਰ ਕਾ. ਬਲਬੀਰ ਸਿੰਘ ਧੂੰਦਾ ਨਹੀਂ ਰਹੇ <br/>
Ad Position 24